ਐਫ. ਡੀ. ਆਈ. ਨਾਲ ਸਾਢੇ ਚਾਰ ਕਰੋੜ ਛੋਟੇ ਤੇ ਦਰਮਿਆਨੇ ਦੁਕਾਨਦਾਰਾਂ ਦਾ ਰੁਜ਼ਗਾਰ ਖੁੱਸੇਗਾ – ਸਮਰਾਲਾ ਕਨਵੈਂਸ਼ਨ ’ਚ ਜ਼ਬਰਦਸਤ ਵਿਰੋਧ

Sunday, February 03, 20130 comments


ਸਮਰਾਲਾ, 3 ਫਰਵਰੀ/ਨਵਰੂਪ ਧਾਲੀਵਾਲ/ਸਥਾਨਕ ਮੁੱਖ ਚੌਕ ਲਾਗਲੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਸਿਆਸੀ ਸਰਪ੍ਰਸਤੀ ਹੇਠ ਵਧ ਰਹੀ ਗੁੰਡਾਗਰਦੀ ਅਤੇ ਪ੍ਰਚੂਨ ਖੇਤਰ ਵਿੱਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼ ਦੇ ਵਿਰੋਧ ਵਿੱਚ ਲੋਕ ਮੋਰਚਾ ਪੰਜਾਬ ਦੀ ਸਮਰਾਲਾ, ਖੰਨਾ ਅਤੇ ਮੋਰਿੰਡਾ ਇਕਾਈ ਵੱਲੋਂ ਇੱਕ ਕਨਵੈਂਸ਼ਨ ਕੀਤੀ ਗਈ। ਜਿਸਦੀ ਪ੍ਰਧਾਨਗੀ ਸੂਬਾਈ ਪ੍ਰਧਾਨ ਗੁਰਦਿਆਲ ਸਿੰਘ ਭੰਗਲ, ਜਸਵੰਤ ਸਿੰਘ ਅਤੇ ਜਸਵੀਰ ਸਿੰਘ ਨੇ ਕੀਤੀ। ਐਫ.ਡੀ.ਆਈ. ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਸੂਬਾ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਵੇਂ 1947 ਤੋਂ ਪਹਿਲਾਂ ਬਰਤਾਨੀਆਂ ਸਰਕਾਰ ਵੱਲੋਂ ਅਜਿਹਾ ਹੀ ਵਿਦੇਸ਼ੀ ਪੂੰਜੀ ਨਿਵੇਸ਼ ਕਰਕੇ ਇਸ ਦੇਸ਼ ਦੇ ਕਰੋੜਾਂ ਮਿਹਨਤਕਸ਼ ਲੋਕਾਂ ਦੀ ਲੁੱਟ ਕੀਤੀ ਗਈ ਸੀ, ਉਸੇ ਤਰ•ਾਂ ਹੁਣ ਵੀ ਵਾਲਮਾਰਟ ਵਰਗੀਆਂ ਸਾਮਰਾਜੀ ਧਨਾਡ ਕੰਪਨੀਆਂ ਦੇ ਨਾਲ ਦੇਸ਼ ਦੇ ਹਾਕਮਾਂ ਵੱਲੋਂ ਸਮਝੌਤੇ ਕਰਕੇ ਪ੍ਰਚੂਨ ਖੇਤਰ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਨਾਲ ਸਾਢੇ ਚਾਰ ਕਰੋੜ ਛੋਟੇ ਅਤੇ ਦਰਮਿਆਨੇ ਦੁਕਾਨਦਾਰਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਭੁੱਖੇ ਮਰਨ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ, ਜਿਸਦਾ ਆਮ ਲੋਕਾਂ ਵਿੱਚ ਭਾਰੀ ਵਿਰੋਧ ਪਾਇਆ ਜਾ ਰਿਹਾ ਹੈ। ਇਸੇ ਤਰ•ਾਂ ਪੁਲਿਸ ਅਤੇ ਸਿਆਸੀ ਸ਼ਹਿ ’ਤੇ ਵਧ ਰਹੀ ਗੁੰਡਾਗਰਦੀ ਨੂੰ ਖਤਮ ਕਰਨ ਲਈ ਭ੍ਰਿਸ਼ਟ ਅਤੇ ਲੁਟੇਰੇ ਨਿਜਾਮ ਨੂੰ ਬਦਲੇ ਜਾਣ ਦਾ ਵੀ ਸੱਦਾ ਦਿੱਤਾ ਗਿਆ ਜਦਕਿ ਮੰਚ ਸੰਚਾਲਨ ਕਰਦੇ ਹੋਏ ਕੁਲਵੰਤ ਤਰਕ ਨੇ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਲਈ ਅੱਗੇ ਆਉਣ ਅਤੇ ਜਨਤਕ ਸੰਘਰਸ਼ਾਂ ’ਤੇ ਟੇਕ ਰੱਖਣ ’ਤੇ ਜ਼ੋਰ ਦਿੱਤਾ। ਕਨਵੈਂਸ਼ਨ ਦੇ ਅੰਤ ਵਿੱਚ ਸਥਾਨਕ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਜਦਕਿ ਕਨਵੈਂਸ਼ਨ ਵਿੱਚ ਪੁੱਜਣ ਵਾਲੇ ਆਗੂਆਂ ਵਿੱਚ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ, ਕਸਤੂਰੀ ਲਾਲ, ਮਲਾਗਰ ਸਿੰਘ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਸਿਕੰਦਰ ਸਿੰਘ, ਜਗਦੀਸ਼ ਕੁਮਾਰ, ਸਾਧੂ ਸਿੰਘ ਪੰਜੇਟਾ, ਕੁਲਦੀਪ ਸਿੰਘ ਗਰੇਵਾਲ, ਅਮਰੀਕ ਸਿੰਘ, ਸੰਗਤ ਸਿੰਘ ਸੇਖੋਂ, ਰਾਮੇਸ਼ ਪਾਲ ਭੋਲੇਕੇ, ਰਾਮ ਸਿੰਘ ਕਾਲੜਾ, ਨਛੱਤਰ ਸਿੰਘ, ਦਵਿੰਦਰ ਸਿੰਘ, ਕਸ਼ਮੀਰਾ ਸਿੰਘ, ਤਰਸੇਮ ਲਾਲ, ਜਸਵਿੰਦਰ ਸਿੰਘ, ਭੁਪਿੰਦਰਪਾਲ ਸਿੰਘ, ਪ੍ਰੋ. ਬਲਦੀਪ, ਤਰਲੋਚਨ ਸਿੰਘ, ਰਣਧੀਰ ਸਿੰਘ, ਪ੍ਰੇਮ ਅਮਨ, ਅਮਰਜੀਤ ਸਿੰਘ, ਗੁਰਮੀਤ ਸਿੰਘ, ਬਖਸ਼ੀ ਰਾਮ, ਜਗਰੂਪਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। 

 ਐਫ.ਡੀ.ਆਈ. ਅਤੇ ਗੁੰਡਾਗਰਦੀ ਦੇ ਵਿਰੋਧ ਵਿੱਚ ਸਮਰਾਲਾ ’ਚ ਹੋਈ ਕਨਵੈਂਸ਼ਨ ਦੇ ਦ੍ਰਿਸ਼

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger