ਮੌਸ਼ਮ ਦੀ ਖਰਾਬੀ ਦੇ ਬਾਵਜੂਦ ਈ.ਟੀ.ਟੀ. ਅਧਿਆਪਕ ਮਾਨਸਾ ਵਿਖੇ ਅੱਜ ਕਨਵੈਨਸ਼ਨ ਕਰਨ ਲਈ ਦ੍ਰਿੜ

Saturday, February 23, 20130 comments

ਮਾਨਸਾ 23 ਫਰਵਰੀ (ਸਫਲਸੋਚ ) ਈ.ਟੀ.ਟੀ. ਟੀਚਰ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ ਭਲਕੇ 24 ਫਰਵਰੀ ਨੂੰ ਮਾਨਸਾ ਵਿਖੇ ਹੋਣ ਵਾਲੀ ਜੋਨ ਪੱਧਰੀ ਜਥੇਬੰਦੀ ਕਨਵੈਨਸ਼ਨ ਮੌਸਮ ਦੀ ਖਰਾਬੀ ਦੇ ਬਾਵਜੂਦ ਹਰ ਹਾਲਤ ਹੋਵੇਗੀ। ਇਸ ਕਨਵੈਨਸ਼ਨ ਦੌਰਾਨ ਜਥੇਬੰਦੀ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ 2 ਮਾਰਚ ਨੂੰ ਚੰਡੀਗੜ• ਵਿਖੇ ਹੋਣ ਵਾਲੀ ਮੀਟਿੰਗ ਅਤੇ ਭਵਿੱਖ ਦੀ ਅਹਿਮ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਕਨਵੈਨਸ਼ਨ ਤੋਂ ਬਾਅਦ ਜਥੇਬੰਦੀ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਵੀ ਮਾਨਸਾ ਵਿਖੇ ਹੋ ਰਹੀ ਹੈ। ਉ¤ਧਰ ਜਥੇਬੰਦੀ ਮੁੱਖ ਮੰਤਰੀ ਨਾਲ ਹੋ ਰਹੀ ਜਰੂਰੀ ਮੀਟਿੰਗ ਦੇ ਮੱਦੇਨਜ਼ਰ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਨੇ ਵੀ ਯੂਨੀਅਨ ਦੇ ਆਗੂਆਂ ਨੂੰ 26 ਫਰਵਰੀ ਨੂੰ ਚੰਡੀਗੜ• ਵਿਖੇ ਗੱਲਬਾਤ ਲਈ ਸੱਦਿਆ ਹੈ ਜਿਸ ਦੌਰਾਨ ਈ.ਟੀ.ਟੀ. ਅਧਿਆਪਕਾ ਦੇ ਹੱਕੀ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇ।ਅੱਜ ਇੱਥੇ ਕਨਵੈਨਸ਼ਨ ਦੀ ਤਿਆਰੀ ਸਬੰਧੀ ਹੋਈ ਜਾਇਜਾ ਲੈਣ ਤੋਂ ਬਾਅਦ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੇਸੱਕ ਮੌਸਮ ਦੀ ਭਾਰੀ ਖਰਾਬੀ ਚਲ ਰਹੀ ਹੈ ਪਰ ਈ.ਟੀ.ਟੀ. ਅਧਿਆਪਕਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਮਾਨਸਾ ਵਿਖੇ ਹੋਣ ਵਾਲੀ ਕਨਵੈਨਸ਼ਨ ਹਰ ਹਾਲਤ ਵਿੱਚ ਕਰਨ ਦਾ ਨਿਰਣਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਮਾਨਸਾ , ਬਠਿੰਡਾ, ਸੰਗਰੂਰ, ਬਰਨਾਲਾ ਜਿਲਿ•ਆਂ ਤੋਂ ਅਧਿਆਪਕ ਸਿਰਕਤ ਕਰਨਗੇ।ਇਸ ਤੋਂ ਇਲਾਵਾ ਈ.ਟੀ.ਟੀ. ਟੀਚਰ ਯੂਨੀਅਨ ਦੀ ਸੂਬਾਈ ਲੀਡਰਸ਼ਿਪ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਭਵਿੱਖ ਦੀ ਰਣਨੀਤੀ ਦਾ ਖਲਾਸਾ ਕਰੇ।ਸ਼੍ਰੀ ਸਿੱਧੂ ਨੇ ਦੱਸਿਆ ਕਿ ਪੰਚਾਇਤੀ ਰਾਜ ਅਤੇ ਨਗਰ ਕੌਂਸਲ ਅਧੀਨ 5752 ਸਕੂਲਾਂ ਦੇ ਲਗਭਗ 13000 ਈ.ਟੀ.ਟੀ. ਅਧਿਆਪਕ ਸਿੱਖਿਆ ਵਿਭਾਗ ਦੀ ਵਾਪਸੀ ਲਈ ਪਿਛਲੇ ਲੰਬੇ ਸਮੇਂ ਤੋਂ ਆਪਣਾ ਹੱਕੀ ਸੰਘਰਸ਼ ਲੜ ਰਹੇ ਹਨ। ਉਹਨਾਂ ਕਿਹਾ ਕਿ ਬੇਸੱਕ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਇਹਨਾਂ ਅਧਿਆਪਕਾਂ ਨਾਲ ਇਹਨਾਂ ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਦਾ ਬਾਅਦਾ ਕੀਤਾ ਸੀ। ਪਰ ਇਸ ਹਕੂਮਤ ਵੱਲੋਂ ਆਪਣੀ ਦੂਜੀ ਟਰਮ ਦੌਰਾਨ ਵੀ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ। ਆਗੂ ਨੇ ਕਿਹਾ ਕਿ ਪਿਛਲੇ ਦਿਨੀ ਮੋਗਾ ਜਿਮਨੀ ਚੋਣ ਦੌਰਾਨ ਜਥੇਬੰਦੀ ਵੱਲੋਂ ਮੋਗਾ ਹਲਕੇ ਅੰਦਰ ਸੂਬਾ ਪੱਧਰੀ ਰੋਸ ਰੈਲੀ ਦਾ ਐਲਾਨ ਕੀਤਾ ਸੀ। ਪਰ ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨਾਲ ਹੋਈ ਅਹਿਮ ਮੀਟਿੰਗ ਤੋਂ ਬਾਅਦ ਉਹਨਾਂ ਨੇ ਈ.ਟੀ.ਟੀ. ਅਧਿਆਪਕਾਂ ਨੂੰ 3 ਮਾਰਚ ਨੂੰ ਮੀਟਿੰਗ ਲਈ ਸੱਦਿਆ ਸੀ ਪਰ ਬੀਤੇ ਕੱਲ• ਇਹ ਮੀਟਿੰਗ ਹੁਣ 2 ਮਾਰਚ ਨੂੰ ਹੋਣੀ ਤੈਅ ਹੋਈ ਹੈ। ਇਸ ਕਨਵੈਨਸ਼ਨ ਲਈ ਬਣਾਈ ਗਈ ਕਮੇਟੀ ਦੇ ਆਗੂਆਂ ਜਸਵੀਰ ਸਿੰਘ ਖੁਡਾਲ, ਅਕਬਰ ਸਿੰਘ ਬੱਪੀਆਣਾ,ਸੁਦਰਸ਼ਨ ਕੁਮਾਰ ਰਾਜੂ, ਕੁਲਵਿੰਦਰ ਸਿੰਘ ਬੁਢਲਾਡਾ, ਬਲਵਿੰਦਰ ਸਿੰਘ ਭੀਖੀ, ਮਨਜੀਤ ਸਿੰਘ ਕੋਟੜਾ, ਜਗਤਾਰ ਸਿੰਘ ਮੀਰਪੁਰ, ਰਣਧੀਰ ਸਿੰਘ, ਧਰਮਿੰਦਰ ਸਿੰਘ, ਰਾਮ ਨਾਥ ਧੀਰਾ, ਰਣਵੀਰ ਸਿੰਘ ਬਰ•ੇ, ਅਮਰਜੀਤ ਸਿੰਘ ਭੁੱਲਰ, ਅਮਰਦੀਪ ਸਿੰਘ ਭੰਮੇ, ਕਾਲਾ ਸਿੰਘ ਸਹਾਰਨਾ, ਰਾਜਵਿੰਦਰ ਸਿੰਘ ਖੱਤਰੀਵਾਲ, ਗੁਰਨਾਮ ਸਿੰਘ, ਬਹਾਦਰ ਸਿੰਘ ਨੰਗਲ, ਬਲਜਿੰਦਰ ਕੌਰ, ਨੀਸਾ ਰਾਣੀ, ਨਰਿੰਦਰਪਾਲ ਨਿੰਦੀ, ਗੁਰਵਿੰਦਰ ਕੌਰ, ਊਸ਼ਾ ਕਿਰਨ, ਗੁਰਪ੍ਰੀਤ ਕੌਰ, ਨਿਰਮਲਜੀਤ ਕੌਰ, ਹਰਪਾਲ ਕੌਰ, ਨੇ ਦੱਸਿਆ ਕਿ ਇਸ ਕਨਵੈਨਸ਼ਨ ਦੌਰਾਨ ਅਧਿਆਪਕਾਵਾਂ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੀਆਂ। ਉਹਨਾਂ ਕਿਹਾ ਜੇਕਰ 2 ਮਾਰਚ ਦੀ ਮੁੱਖ ਮੰਤਰੀ ਨਾਲ ਹੋ ਰਹੀ ਮੀਟਿੰਗ ਵਿੱਚ ਕੋਈ ਸ਼ਾਰਥਕ ਨਤੀਜੇ ਨਾ ਨਿਕਲੇ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger