ਮਾਨਸਾ, 24 ਫਰਵਰੀ (ਸਫਲਸੋਚ) ਮਾਨਸਾ ਤੋ ਪਿੰਡ ਨੰਗਲ ਕਲਾਂ ਵਿਚੋ ਦੀ ਜਾਂਦੀ ਬੋਹਾ ਬੁਢਲਾਡਾ ਸੜਕ ਆਪਣੀਤਰਸਯੋਗ ਹਾਲਤ ਤੇ ਹੰਝੂ ਵਹਾ ਰਹੀ ਹੈ। ਵਾਰ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਤੋ ਬਾਅਦ ਵੀ ਇਸ ਸੜਕ ਵੱਲ ਨਾ ਹੀ ਸਰਕਾਰ ਤੇ ਪ੍ਰਸ਼ਾਸਨ ਨੇ ਉਕਾ ਹੀ ਧਿਆਨ ਨਹੀਦਿੱਤਾ ਜਿਸ ਕਾਰਨ ਇਸ ਸੜਕ ਤੇ ਪਿੰਡਾਂ ਵਿਚੋ ਦੀ ਗੁਜਰਨਾ ਬੜਾ ਹੀ ਮੁਸਿਕਲ ਹੋ ਗਿਆਹੈ।ਬਾਰਸ਼ ਹੋਣ ਕਰਕੇ ਪਿੰਡ ਨੰਗਲ ਕਲਾਂ ਵਿੱਚ ਸੜਕ ਤੇ ਪਾਣੀ ਅਤੇ ਗਾਰਾ ਹੀ ਗਾਰਾਦਿਖਾਈ ਦਿੰਦਾ ਹੈ।ਇਸ ਸਬੰਧੀ ਅਕਾਲੀ ਦਲ ਦੇ ਵਰਕਰਾਂ ਨੇ ਪਿੰਡ ਦੀ ਸੜਕ ਤੇ ਖੜੇ ਹੋਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ।ਇਸ ਮੌਕੇ ਜਾਣਕਾਰੀਦਿੰਦਿਆ ਭੋਲਾ ਸਿੰਘ ਟੇਲਰ, ਇੰਦਰ ਸਿੰਘ, ਸੁਖਪਾਲ ਸਿੰਘ, ਭੋਲਾ ਸਿੰਘ ਨੇ ਕਿਹਾ ਕਿਇਸ ਸੜਕ ਦੀ ਮਾੜੀ ਹਾਲਤ ਦੇ ਕਾਰਨ ਕਈ ਤਰ•ਾਂ ਦੇ ਹਾਦਸੇ ਵੀ ਵਾਪਰ ਚੁੱਕੇ ਹਨ, ਉਨ•ਾਂਕਿਹਾ ਕਿ ਇਸ ਸੜਕ ਤੇ ਥੋੜਾ ਜਿਹਾ ਮੀਂਹ ਪੈਣ ਨਾਲ ਸੜਕ ਤੋ ਲੰਘਣਾ ਮੁਸ਼ਿਕਲ ਹੋ ਜਾਂਦਾਹੈ ਤੇ ਰਾਹਗੀਰ ਵੀ ਆਪਣਾ ਰਾਸਤਾ ਬਦਲ ਲੈਂਦੇ ਹਨ।ਉਕਤ ਆਗੂਆਂ ਨੇ ਕਿਹਾ ਕਿ ਇਸਸੜਕ ਦਾ ਜਲਦੀ ਤੋ ਜਲਦੀ ਜੇਕਰ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਆਉਦੀਆਂ ਲੋਕ ਸਭਾਚੋਣਾਂ ਵਿੱਚ ਇਸ ਦੇ ਨਤੀਜੇ ਭੁਗਤਣੇ ਪੈਣਗੇ, ਅਤੇ ਪਿੰਡ ਵਾਸੀ ਇਕੱਠੇ ਹੋਕੇ ਧਰਨਾਦੇਣ ਲਈ ਮਜਬੂਰ ਹੋਣਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਜੀਤ ਸਿੰਘ, ਘੁੱਕਰ ਸਿੰਘ,ਭਿੰਦਾ ਸਿੰਘ, ਚੀਨਾ ਸਿੰਘ ਭਲੇਰੀਆਂ ਪੱਤੀ ਆਦਿ ਹਾਜਰ ਸਨ।

Post a Comment