ਮਾਨਸਾ/ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ ਦਿਵਸ਼ ਸ੍ਰੀ ਗੁਰੂ ਰਵਿਦਾਸ ਨੌਜਵਾਨ ਸ਼ਭਾ ਅਤੇ ਮੰਦਰ ਕਮੇਟੀ ਵਲੋਂ ਮੰਦਰ ਵਿਖੇ ਮਨਾਇਆ ਗਿਆ। ਇਸ ਦੌਰਾਨ ਵਿਦਵਾਨ ਲੇਖਕ ਰਾਜਵੀਰ ਖਾਲਸਾ ਨੂੰ ਸ੍ਰੀ ਗੁਰੂ ਰਵਿਦਾਸ ਐਵਾਰਡ 2013 ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ•ਾਂ ਕਿਹਾ ਕਿ ਗਰੀਬਾਂ ਨੂੰ ਸੰਭਾਲਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਭਗਤ ਪੂਰਨ ਸਿੰਘ, ਮਦਰ ਟਰੇਸਾ ਵਰਗੇ ਲੋਕ ਮਹਾਨ ਹੋ ਗਏ ਅਤੇ ਦਲਿਤ ਸਮਾਜ, ਧਾਰਮਿਕ ਖੇਤਰ ਦੀ ਘੁੰਮਣ ਘੇਰੀ ਵਿਚ ਫਸ ਕੇ ਲੱਖਾ ਕਰੌੜਾ ਰੁਪਏ ਬਰਬਾਦ ਕਰ ਰਹੇ ਹਨ,ਜਦਕਿ ਦੂਜੇ ਖੇਤਰਾ ਵਿਚੋਂ ਹਾਸੀਏ ਤੇ ਧੱਕਿਆ ਜਾ ਰਿਹਾ ਹੈ। ਦਲਿਤ ਸਮਾਜ ਨਸ਼ਿਆਂ ਦਾ ਵੱਡਾ ਖਰੀਦਦਾਰ ਬਣਿਆ ਹੋਇਆ ਹੈ। ਬਾਬਾ ਹਰਬੰਸ ਸਿੰਘ ਜ¦ਧਰ ਨੇ ਕਿਹਾ ਕਿ ਉਥੇ ਜਾਤ -ਪਾਤ ਕਿਸੇ ਨੇ ਨਹੀਂ ਪੁੱਛਣੀ ਉਥੇ ਅਮਲਾ ਨਾਲ ਨਵੇੜੇ ਹੋਣੇ ਹਨ।ਇਸ ਮੌਕੇ ਮੀਨਾਕਸ਼ੀ ਬਾਂਸਲ ਨੇ ਕਿਹਾ ਕਿ ਝੁਗੀ ਝੋਪੜੀਆਂ ਵਾਲੀਆਂ 70 ਕੁੜੀਆਂ ਜਿਨ•ਾਂ ਨੂੰ ਮੈ ਆਪਣੀਆਂ ਧੀਆਂ ਸਮਝ ਕੇ ਪੜ•ਾਉਦੀ ਹਾਂ ਮੈ ਬੇਹੱਦ ਖੁਸ ਹਾਂ।ਇਸ ਮੌਕੇ ਪ੍ਰੋਫੈਸਰ ਰਾਜਭੁਪਿੰਦਰ ਕੌਰ ਅਤੇ ਲੋਕ ਗਾਇਕ ਜਗਦੀਸ ਜੀਦਾ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸਪੀ ਕੁਲਦੀਪ ਸ਼ਰਮਾ ਨੇ ਪਹੁੰਚ ਕੇ ਗੁਰੂ ਰਵਿਦਾਸ ਪ੍ਰਤੀ ਸਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਆਤਮਾ ਸਿੰਘ, ਬਲਦੇਵ ਸਿੰਘ, ਬਲਵੰਤ ਭਾਟੀਆ, ਪ੍ਰੇਮ ਸਿੰਘ,ਬਲਜਿੰਦਰ ਸ਼ਰਮਾ, ਹਰਿੰਦਰ ਸਿੰਘ ਅਤੇ ਰਾਮਕ੍ਰਿਸਨ ਸਿੰਘ ਆਦਿ ਹਾਜ਼ਰ ਸਨ।


Post a Comment