ਖਮਾਣੋਂ 5 ਫਰਵਰੀ (ਥਿੰਦ ਦਿਆਲਪੁਰੀਆ) ਲਾਇਨਮੈਨ ਜਰਨੈਲ ਸਿੰਘ ਦੀ ਸੇਵਾ ਮੁਕਤੀ ਮੌਕੇ ਪਾਵਰਕਾਮ ਸਬ-ਡਵੀਜਨ ਭੜੀ ਦੇ ਸਮੂਹ ਸਟਾਫ਼ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਜਰਨੈਲ ਸਿੰਘ ਨੇ ਦੱਸਿਆ ਕਿ ਮੇਰਾ ਜਨਮ 10 ਜਨਵਰੀ 1955 ਨੂੰ ਪਿਤਾ ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਦਲੀਪ ਕੌਰ ਦੀ ਕੁੱਖੋਂ ਪਿੰਡ ਭਾਦਲਾ ਵਿਖੇ ਹੋਇਆ। ਉਹ ਪਿੰਡ ਦੇ ਹੀ ਸ੍ਰ. ਅਮਰਜੀਤ ਸਿੰਘ ਦੀ ਬਦੌਲਤ 1973 ਵਿੱਚ ਬਿਜਲੀ ਬੋਰਡ ਵਿੱਚ ਆਰਜੀ ਤੌਰ ’ਤੇ ਭਰਤੀ ਹੋਇਆ ਅਤੇ ਬੋਰਡ ਦੇ ਉਸ ਵੇਲੇ ਦੇ ਜੇ. ਈ. ਇੰਦਰ ਸਿੰਘ ਨਸਰਾਲੀ ਦੇ ਕੋਲ ਪਹਿਲੀ ਹਾਜਰੀ ਪਾਈ ਅਤੇ 1978 ਵਿੱਚ ਜਰਨੈਲ ਸਿੰਘ ਰੈਗੂਲਰ ਹੋਣ ਤੋਂ ਬਾਅਦ 1982 ਵਿੱਚ ਸਹਾਇਕ ਲਾਈਨਮੈਨ ਬਣਿਆ ਅਤੇ 2006 ਵਿੱਚ ਬਾਤੌਰ ਲਾਈਨਮੈਨ ਤਰੱਕੀ ਹਾਸਲ ਕੀਤੀ। ਚਾਵਾ, ਖੰਨਾ, ਭੜੀ ਆਦਿ ਸਬ ਡਵੀਜ਼ਨਾਂ ਵਿੱਚ ਸਮੇਂ-ਸਮੇਂ ਡਿਊਟੀ ਨਿਭਾਈ। ਇਸ ਵੇਲੇ ਪਾਵਰਕਾਮ ਭੜੀ ਵਿਖੇ ਸੇਵਾਵਾਂ ਨਿਭਾਉਣ ਉਪਰੰਤ 58 ਸਾਲ ਦੀ ਉਮਰ ਹੋਣ ’ਤੇ ਵਧੀਆ ਸਿਹਤ ਲੈ ਕੇ ਜੇ. ਈ. ਇੰਦਰ ਸਿੰਘ ਨਸਰਾਲੀ ਦੇ ਹੀ ਦਾਮਾਦ ਅਤੇ ਭੜੀ ਵਿਖੇ ਤੈਨਾਤ ਐਸ. ਡੀ ਓ. ਬਲਦੇਵ ਸਿੰਘ ਘੁਟੀਂਡ ਕੋਲੋਂ ਸੇਵਾ ਮੁਕਤ ਹੋਇਆ ਹਾਂ। ਵਿਦਾਇਗੀ ਸਮਾਗਮ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਐਸ. ਡੀ ਓ. ਬਲਦੇਵ ਸਿੰਘ ਘੁਟੀਂਡ, ਸਨੇਹਇੰਦਰ ਮੀਲੂ, ਪਰਵਿੰਦਰ ਸਿੰਘ ਬਡਲਾ, ਗੁਰਚਰਨ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਕ੍ਰਿਸ਼ਨ ਲਾਲ ਕੋਟਲਾ, ਜਸਵੰਤ ਸਿੰਘ ਫੋਰਮੈੇਨ, ਐਲ. ਆਈ. ਸੀ. ਮੈਨੇਜਰ ਮਹਿੰਦਰ ਸਿੰਘ, ਜਸਵੰਤ ਸਿੰਘ ਸਾਬਕਾ ਯੂਡੀਸੀ, ਸਰਪੰਚ ਜਗਦੀਸ਼ ਸਿੰਘ ਰਾਣਾ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਲਾਇਨਮੈਨ ਦੀਆਂ ਤਕਨੀਕੀ ਸੇਵਾਵਾਂ ਕਾਬਲੇ ਤਾਰੀਫ਼ ਰਹੀਆਂ ਹਨ। ਇਸ ਨੇ ਹਮੇਸ਼ਾ ਹੀ ਅਦਾਰੇ ਪ੍ਰਤੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ। ਬਹੁਤ ਹੀ ਨਿਮਰ ਸੁਭਾਅ ਅਤੇ ਹਮੇਸ਼ਾ ਹਸਮੁੱਖ ਸੁਭਾਅ ਦੇ ਮਾਲਕ ਜਰਨੈਲ ਸਿੰਘ ਦਾ ਖੱਪਤਕਾਰਾਂ ਅਤੇ ਸਟਾਫ਼ ਨਾਲ ਲਗਾਓ ਪਰਿਵਾਰ ਵਾਂਗ ਰਿਹਾ ਹੈ। ਇਸ ਦੀਆਂ ਸੇਵਾਵਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਯਾਦ ਅਤੇ ਤਾਜ਼ਾ ਰਹਿਣਗੀਆਂ। ਦੋ ਲੜਕਿਆਂ ਅਤੇ ਇਕ ਲੜਕੀ ਦੇ ਪਿਤਾ ਜੀ ਸ੍ਰ. ਜ਼ਰਨੈਲ ਸਿੰਘ ਨੇ ਇਸ ਨੇ ਅਦਾਰੇ ਵਿੱਚ ਰਹਿ ਕੇ ਵਧੀਆ ਇਮਾਨਦਾਰੀ ਅਤੇ ਮਿਹਨਤ ਨਾਲ ਸੇਵਾਵਾਂ ਨਿਭਾਈਆਂ ਹਨ, ਉਸੇ ਤਰ•ਾਂ ਹੀ ਉਹ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਸਟਾਫ਼ ਵੱਲੋਂ ਜਰਨੈਲ ਸਿੰਘ ਭਾਦਲਾ ਨੂੰ ਸੋਨੇ ਦੀ ਮੁੰਦਰੀ, ਮੋਮੈਂਟੋ, ਸ਼ਾਲ ਅਤੇ ਹੋਰ ਤੋਹਫੇ ਦੇ ਕੇ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਜਗਜੀਵਨ ਕੁਮਾਰ, ਮੱਖਣ, ਅਵਤਾਰ ਸਿੰਘ, ਅਮਰੀਕ ਸਿੰਘ ਗੋਹ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ ਸੈਦਪੁਰਾ, ਮਲਾਗਰ ਸਿੰਘ, ਮਹਿੰਦਰ ਸਿੰਘ, ਬਲਬੀਰ ਸਿੰਘ ਜੇ. ਈ., ਅਮਰਜੀਤ ਸਿੰਘ ਜੇ. ਈ. ਆਦਿ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਪਰਵਿੰਦਰ ਸਿੰਘ ਭੰਗੂ ਨੇ ਕਾਵਿਕ ਅੰਦਾਜ਼ ’ਚ ਬਾਖੂਬੀ ਨਿਭਾਈ।

Post a Comment