7 ਤੇ 9 ਫਰਵਰੀ ਨੂੰ ਬਿਜਲੀ ਬੰਦ ਰਹੇਗੀ
Tuesday, February 05, 20130 comments
ਖਮਾਣੋਂ 5 ਫਰਵਰੀ (ਥਿੰਦ ਦਿਆਲਪੁਰੀਆ) ਪਾਵਰ ਕਾਰਪੋਰੇਸ਼ਨ ਲਿਮਟਿੰਡ ਮੰਡਲ ਖੰਨਾ ਦੇ ਵਧੀਕ ਨਿਗਰਾਨ ਇੰਜੀਨੀਅਰ ਧਨਵੰਤ ਸਿੰਘ ਅਤੇ ਉਪ ਮੰਡਲ ਭੜੀ ਦੇ ਐਸ. ਡੀ. ਓ. ਬਲਦੇਵ ਸਿੰਘ ਘੁਟੀਂਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ. ਵੀ (ਜੀ ਟੂ) ਗਰਿੱਡ ਮੰਡੀ ਗੋਬਿੰਦਗੜ• ਤੋਂ ਭੜੀ ਨੂੰ ਆਉਂਦੀ 66 ਕੇ. ਵੀ. ਲਾਈਨ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ 66 ਕੇ. ਵੀ. ਗਰਿਡ ਭੜੀ ਤੋਂ ਚੱਲਣ ਵਾਲੇ ਸਾਰੇ ਹੀ ਫੀਡਰਾਂ ਤੋਂ ਸਪਲਾਈ ਨਹੀ ਹੋਵੇਗੀ, ਇਸ ਕਰਕੇ 07 ਅਤੇ 09 ਫਰਵਰੀ ਨੂੰ ਸਵੇਰੇ 9 ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਲਈ ਖੱਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਮਹਿਕਮੇ ਨੂੰ ਪੂਰਨ ਸਹਿਯੋਗ ਦੇਣ।

Post a Comment