ਮਾਨਸਾ ਫਰਵਰੀ (ਸਫਲਸੋਚ )ਬਰੇਟਾ ਵਿਖੇ ਸਵਾਇਨ ਫਲਿਉ ਦੀ ਚਪੇਟ ਵਿੱਚ ਆ ਕੇ ਇੱਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਹਾਲਾਂ ਕਿ ਇਸ ਮੋਤ ਵਾਰੇ ਸਰਕਾਰੀ ਤੋਰ ਤੇ ਹਲੇ ਤੱਕ ਕੋਈ ਪੁਸ਼ਟੀ ਨਹੀ ਕੀਤੀ ਗਈ ਪਰ ਪਰਿਵਾਰਕ ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੂਸਾਰ ਬਰੇਟਾ ਨਿਵਾਸੀ ਮੈਰੀ ਬਾਂਸਲ (48) ਪਤਨੀ ਪ੍ਰੇਮ ਰਾਜ ਬਾਂਸਲ ਦੀ ਤਿੰਨ ਦਿਨ ਪਹਿਲਾਂ ਬੁਖਾਰ ਅਤੇ ਇੰਨਫੈਕਸ਼ਨ ਹੋਣ ਕਾਰਨ ਸਿਹਤ ਖਰਾਬ ਹੋ ਗਈ ਸੀ ਜਿਸ ਨੂੰ ਇਲਾਜ ਲਈ ਮਾਨਸਾ ਲਿਜਾਇਆ ਗਿਆ ਜਿੱਥੇ ਕਈ ਵੀ ਸਿਹਤ ਸਹੂਲਤ ਨਾਂ ਹੋਣ ਕਾਰਨ ਸ਼ੱਕੀ ਹਾਲਤ ਵਿੱਚ ਉਸ ਨੂੰ ਡਾਕਟਰਾਂ ਵੱਲੋ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਪਰਿਵਾਰ ਵੱਲੋ ਮੈਰੀ ਬਾਂਸਲ ਨੂੰ ਸੀ.ਐਮ.ਸੀ. ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਪਰਿਵਾਰਕ ਮੈਬਰਾਂ ਅਨੂਸਾਰ ਉਥੋ ਦੇ ਡਾਕਟਰਾਂ ਨੇ ਦੱਸਿਆ ਕਿ ਮੈਰੀ ਦੇ ਫੇਫੜਿਆਂ ਵਿੱਚ ਸਵਾਇਨ ਫਲਿਉ ਦੇ ਲੱਛਣ ਹਨ ਜਿਸ ਦਾ ਟੈਸਟ ਕਰਨ ਲਈ ਭੇਜ ਦਿੱਤਾ ਗਿਆ ਟੈਸਟ ਦੀ ਰਿਪੋਰਟ ਹਾਲੇ ਆਈ ਹੀ ਨਹੀ ਸੀ ਕਿ,ਅੱਜ ਸਵੇਰੇ ਮੈਰੀ ਬਾਂਸਲ ਦੀ ਮੋਤ ਹੋ ਗਈ।ਜਿਉ ਹੀ ਸਵਾਇਨ ਫਲਿਉ ਕਾਰਨ ਇਹ ਮੌਤ ਹੋਣ ਦੀ ਖਬਰ ਇਲਾਕੇ ਵਿੱਚ ਫੈਲੀ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ।ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਪਿਛਲੇ ਮਹੀਨੇ ਇਸੇ ਤਰਾਂ ਨਜਦੀਕੀ ਪਿੰਡ ਖੁਡਾਲ ਦੀ ਇੱਕ ਔਰਤ ਦੀ ਸਵਾਇਨ ਫਲਿਉ ਕਾਰਨ ਮੌਤ ਹੋ ਗਈ ਸੀ ਪਰ ਸਿਹਤ ਵਿਭਾਗ ਨੇ ਉਸ ਤੋ ਬਾਅਦ ਇਸ ਬਿਮਾਰੀ ਤੋ ਬਚਣ ਲਈ ਨਾਂ ਤਾਂ ਕੋਈ ਕੈਂਪ ਲਗਾਇਆ ਗਿਆ ਅਤੇ ਨਾਂ ਹੀ ਸਿਹਤ ਵਿਭਾਗ ਵੱਲੋ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਕੋਈ ਉਪਰਾਲਾ ਕੀਤਾ ਗਿਆ ਜਿਸ ਕਾਰਨ ਸਥਾਨਕ ਲੋਕਾਂ ਵਿੱਚ ਡਰ ਦੇ ਨਾਲ-ਨਾਲ ਸਿਹਤ ਵਿਭਾਗ ਦੀ ਕਾਰਗੁਜਾਰੀ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਦੋ ਇਸ ਸਬੰਧੀ ਸਿਵਲ ਸਰਜਨ ਮਾਨਸਾ ਡਾ. ਬਲਦੇਵ ਸਹੋਤਾ ਨਾਲ ਸੰਪਰਕ ਕੀਤਾ ਗਿਆ ਤਾ ਉਨ•ਾਂ ਕਿਹਾ ਕਿ ਉਨ•ਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀ ਹੈ ਜੇਕਰ ਅਜਿਹੀ ਕੋਈ ਮੌਤ ਹੋਈ ਹੈ ਤਾ ਉਹ ਤੁਰੰਤ ਟੀਮ ਭੇਜ ਕੇ ਮ੍ਰਿਤਕਾ ਦੇ ਪਰਿਵਾਰਕ ਮੈਬਰਾਂ ਨੂੰ ਇਸ ਬਿਮਾਰੀ ਤੋ ਬਚਾਅ ਲਈ ਟ੍ਰੀਟਮੈਂਟ ਦੇਣਗੇ ਪਰ ਦੇਰ ਸ਼ਾਮ ਤੱਕ ਸਿਹਤ ਵਿਭਾਗ ਦੀ ਟੀਮ ਮੋਕੇ ਤੇ ਨਹੀ ਪੁੱਜੀ ਸੀ।ਮ੍ਰਿਤਕਾ ਦੇ ਅੰਤਿਮ ਸੰਸਕਾਰ ਮੋਕੇ ਸ਼ਹਿਰ ਦੇ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਸਨ।
Post a Comment