ਹਰਸਿਮਰਤ ਬਾਦਲ ਦੀ ‘ਕੁੱਖ ਅਤੇ ਰੁੱਖ ਦੀ ਰਾਖੀ’ ਮੁਹਿਮ ਨੂੰ ਲਾਈ ਢਾਹ।
ਮਾਨਸਾ ਫਰਵਰੀ /ਸਫਲਸੋਚ /ਸਰਕਾਰੀ ਦਰਖਤ ਚੋਰੀ ਨਾਲ ਵੱਢ ਕੇ ਆਮ ਜਨਤਾ ਵੱਲੋ ਵੇਚਣ ਦੇ ਮਾਮਲੇ ਤਾਂ ਆਮ ਤੋਰ ਤੇ ਸਾਹਮਣੇ ਆਉਦੇ ਹੀ ਰਹਿੰਦੇ ਹਨ ਪਰ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਵਾਲੇ ਪ੍ਰਸਾਸ਼ਨ ਵੱਲੋ ਹੀ ਜਦੋ ਕਾਨੂੰਨ ਦੀ ਉਲੰਘਣਾ ਕੀਤੀ ਜਾਣ ਲਗਦੀ ਹੈ ਤਾਂ ਇਸ ਨਾਲ ਆਮ ਜਨਤਾ ਦਾ ਵੀ ਕਾਨੂੰਨ ਦੀ ਉਲਘਣਾ ਕਰਨ ਦੇ ਹੋਸਲੇ ਵਿੱਚ ਵਾਧਾ ਹੋ ਜਾਂਦਾ ਹੈ ਅਜਿਹਾ ਹੀ ਇੱਕ ਕਾਰਨਾਮਾ ਉਸ ਸਮੇ ਸਾਹਮਣੇ ਆਇਆ ਜਦੌ ਹਸਪਤਾਲ ਪ੍ਰਸਾਸ਼ਨ ਨੇ ਹੀ ਸੰਘਣੀ ਛਾਂ ਦੇਣ ਵਾਲਾ ਹਰਾ-ਭਰਿਆ ਸਹਿਤੂਤ ਦਾ ਦਰਖਤ ਰਾਤੋ-ਰਾਤ ਵੱਢ ਕੇ ਵੇਚ ਦਿੱਤਾ।ਹਸਪਤਾਲ ਦੋ ਕਿਸੇ ਵੀ ਕਰਮਚਾਰੀ ਇਸ ਮਾਮਲੇ ਸਬੰਧ ਵਿੱਚ ਜਿਮੇਵਾਰੀ ਲੈਣ ਦੀ ਬਜਾਏ ਚੁੱਪ ਅਵਾਜ ਵਿੱਚ ਇਸ ਨੂੰ ਉ¤ਚ ਅਧਿਕਾਰੀਆਂ ਦੀ ਕਰਤੂਤ ਦੱਸਿਆ ਜਾ ਰਿਹਾ ਹੈ, ਜਦੋ ਕਿ ਐਸ.ਐਮ.ਓ. ਬੁਢਲਾਡਾ ਨੇ ਇਸ ਦੀ ਕੋਈ ਵੀ ਆਗਿਆ ਨਾ ਲੈਣ ਦੀ ਗੱਲ ਖੁਦ ਹੀ ਕਬੂਲ ਵੀ ਕੀਤੀ ਹੈ। ਜਾਣਕਾਰੀ ਅਨੂਸਾਰ ਪੀ.ਐਚ.ਸੀ. ਬੁਢਲਾਡਾ ਵਿਖੇ ਸਰਕਾਰੀ ਕੁਆਟਰਾਂ ਵਾਲੇ ਪਾਸੇ ਸੰਘਣੀ ਛਾਂ ਵਾਲਾ ਇੱਕ ਵਿਸ਼ਾਲ ਕੱਦ ਦਾ ਸਹਿਤੂਤ ਦਾ ਦਰਖਤ ਲੱਗਿਆ ਹੋਇਆ ਸੀ ਜਿਸ ਦੀ ਛਾਂ ਦਾ ਅਨੰਦ ਸਿਹਤ ਵਿਭਾਗ ਦੇ ਕਰਮਚਾਰੀਆ ਦੇ ਨਾਲ-ਨਾਲ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ ਵੀ ਇਸ ਰੁੱਖ ਦੀ ਸੰਘਣੀ ਛਾਂ ਦਾ ਅਕਸਰ ਅਨੰਦ ਮਾਨਦੇ ਹਨ।ਹਸਪਤਾਲ ਦੇ ਸੂਤਰਾਂ ਅਨੂਸਾਰ ਕਈ ਅਧਿਕਾਰੀਆ ਦੀ ਇਸ ਮਹਿੰਗੇ ਦਰਖਤ ਤੇ ਨਜਰ ਸੀ ਅਤੇ ਪਿਛਲੇ ਦਿਨੀ ਇਹ ਹਰਾ-ਭਰਿਆ ਰੁੱਖ ਅਧਿਕਾਰੀਆ ਦੀ ਮਿਹਰਬਾਨੀ ਦਾ ਸ਼ਿਕਾਰ ਹੋ ਗਿਆ ਅਤੇ ਰਾਤੋ ਰਾਤ ਇਸ ਦਰਖਤ ਨੂੰ ਵੱਢ ਕੇ ਖਪਾ ਦਿੱਤਾ ਗਿਆ ਅਤੇ ਹਸਪਤਾਲ ਪ੍ਰਸਾਸ਼ਨ ਵੱਲੋ ਇਸ ਦਰਖਤ ਨੂੰ ਕੱਟਣ ਲਈ ਮਨਜੂਰੀ ਲੈਣ ਦੀ ਵੀ ਜਰੂਰਤ ਨਹੀ ਸਮਝੀ ਗਈ।ਹਸਪਤਾਲ ਵਿੱਚ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ,ਇੱਕ ਪਾਸੇ ਤਾਂ ਬਠਿੰਡਾ ਲੋਕ ਸਭਾ ਹਲਕੇ ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ‘ਰੁੱਖ ਅਤੇ ਕੁੱਖ ਦੀ ਰਾਖੀ’ ਕਰਨ ਦੀ ਦਾ ਨਾਅਰਾ ਮਾਰ ਕੇ ਲੋਕਾਂ ਨੂੰ ਰੁੱਖਾਂ ਦੀ ਰਾਖੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਸਰਕਾਰੀ ਅਧਿਕਾਰੀ ਹੀ ਇਸ ਮੁਹਿਮ ਨੂੰ ਢਾਹ ਲਗਾ ਕੇ ਅਪਣੀਆਂ ਜੇਬਾਂ ਭਰਣ ਵਿੱਚ ਲੱਗੇ ਹੋਏ ਹਨ।ਜਦੋ ਇਸ ਸਬੰਧੀ ਪੀ.ਐਚ.ਸੀ. ਬੁਢਲਾਡਾ ਦੇ ਐਸ.ਐਮ.ਓ. ਡਾ. ਨਾਲ ਸੰਪਰਕ ਕੀਤਾ ਗਿਆ ਤਾਂ ਉਨ•ਾਂ ਕਿਹਾ ਕਿ ਇਸ ਦਰਖਤ ਨੂੰ ਕੱਟਣ ਲਈ ਕੋਈ ਮਨਜੂਰੀ ਨਹੀ ਲਈ ਗਈ ਪਰ ਇਸ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਜਾਂਚ ਤੋ ਬਾਅਦ ਕਸੂਰਵਾਰ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।ਸਥਾਨਕ ਲੋਕਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਤੋ ਮੰਗ ਕੀਤੀ ਹੈ ਕਿ, ਇਸ ਹਰੇ-ਭਰੇ ਛਾਂ ਦਾਰ ਦਰਖਤ ਨੂੰ ਕੱਟਣ ਵਾਲੇ ਵਿਅਕਤੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Post a Comment