ਨਾਭਾ, 22 ਫਰਵਰੀ (ਜਸਬੀਰ ਸਿੰਘ ਸੇਠੀ) – ਪੰਜਾਬ ਸਰਕਾਰ ਜਿਥੇ ਨਵੀਆਂ ਜੇਲ•ਾਂ ਬਣਾਕੇ ਕੈਦੀਆਂ ਨੂੰ ਵੱਡੀਆਂ ਵੱਡੀਆਂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ ਉਹ ਦਾਅਵੇ ਬਿਲਕੁਲ ਖੌਖਲੇ ਸਾਬਿਤ ਹੋ ਰਹੇ ਹਨ ਜਿਸ ਦੀ ਤਾਜਾ ਮਿਸ਼ਾਲ ਹੈ 300 ਏਕੜ ਵਿੱਚ ਫੈਲੀ ਨਾਭਾ ਦੀ ਖੁੱਲੀ ਖੇਤੀ ਬਾੜੀ ਸੁਧਾਰ ਘਰ ਜਿਥੇ ਸਲਾਖਾ ਪਿਛੇ ਸ਼ਜਾ ਕੱਟਣ ਦੀ ਬਜਾਏ ਕੈਦੀ ਦਿਨ ਰਾਤ ਖੁੱਲੀ ਖੇਤੀਬਾੜੀ ਦੇ ਧੰਦੇ ਵਿੱਚ ਮਿਹਨਤ ਕਰਕੇ ਆਪਣੀ ਸ਼ਜਾ ਭੁਗਤ ਰਹੇ ਹਨ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਆਮ ਜੇਲ•ਾਂ ਦੇ ਬਦਲੇ ਇਸ ਜੇਲ• ਵਿੱਚ ਉਨ•ਾਂ ਕੈਦੀਆਂ ਨੂੰ ਭੇਜਿਆ ਜਾਂਦਾ ਹੈ ਜਿਨ•ਾਂ ਦਾ ਜੇਲ•ਾਂ ਵਿੱਚ ਚਾਲ ਚਲਨ ਵਧੀਆਂ ਹੁੰਦਾ ਹੈ ਜਿਸ ਦਾ ਲਾਭ ਸਰਕਾਰ ਵੱਲੋਂ ਇਸ ਓਪਨ ਜੇਲ• ਵਿੱਚ ਸ਼ਜਾ ਪੂਰੀ ਹੋਣ ਤੇ ਇੱਕ ਸਾਲ ਪਹਿਲਾ ਰਿਹਾਈ ਦੇ ਹੁਕਮ ਕੀਤੇ ਜਾਦੇ ਹਨ ਪਰ ਇਸ ਜੇਲ• ਵਿੱਚ ਅੱਜ ਵੀ 25 ਦੇ ਕਰੀਬ ਕੈਦੀ ਆਪਣੀ ਸ਼ਜਾ ਪੂਰੀ ਖਤਮ ਹੋਣ ਦੇ ਬਾਵਜੂਦ ਵੀ ਡੇਢ ਤੋਂ ਦੋ ਸਾਲ ਵੱਧ ਦੀ ਸ਼ਜਾ ਕੱਟਣ ਨੂੰ ਮਜਬੂਰ ਹਨ ਅਤੇ ਅੱਜ ਵੀ ਆਪਣੀ ਰਿਹਾਈ ਦੀ ਉਡੀਕ ਕਰ ਰਹੇ ਹਨ। ਪੰਜਾਬ ਦੀ ਇੱਕੋ ਇੱਕ ਓਪਨ ਜੇਲ• ਨਾਭਾ ਦੇ ਕੈਦੀਆਂ ਵੱਲੋਂ ਪੰਜਾਬ ਸਰਕਾਰ ਤੇ ਦੋਸ਼ ਲਗਾਏ ਗਏ ਸਨ ਕਿ ਜੇਲ• ਵਿੱਚ ਉਨ•ਾਂ ਕੈਦੀਆਂ ਦੀ ਰਿਹਾਈ ਹੀ ਸਮੇਂ ਸਿਰ ਹੁੰਦੀ ਹੈ ਜਿਨ•ਾਂ ਕੋਲ ਕੋਈ ਰਾਜਨੀਤਿਕ ਪਹੁੰਚ ਹੋਵੇ ਜਾਂ ਪੈਸਾ ਹੋਵੇ ਦੂਜੇ ਗਰੀਬ ਪਰਿਵਾਰਾਂ ਵਿਚੋਂ ਕੈਦੀ ਸ਼ਜਾ ਪੂਰੀ ਹੋਣ ਤੋਂ ਬਾਅਦ ਵੀ ਡੇਢ ਤੋਂ 2 ਸਾਲ ਤੱਕ ਵਾਧੂ ਸ਼ਜਾ ਕੱਟਣ ਲਈ ਮਜਬੂਰ ਹਨ। ਇਸ ਸਾਰੇ ਮਸਲੇ ਤੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਕ ਵਿਸ਼ੇਸ ਟੀਮ ਬਣਾਕੇ 15ਦਿਨ ਦੇ ਅੰਦਰ ਅੰਦਰ ਸਾਰੀ ਜਾਂਚ ਤੋਂ ਬਾਅਦ ਰਿਪੋਰਟ ਸੌਂਪਣ ਦੇ ਆਦੇਸ਼ ਜਾਰੀ ਕੀਤੇ ਸਨ ਪਰ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਓਪਨ ਜੇਲ• ਨਾਭਾ ਵਿਖੇ ਕੋਈ ਟੀਮ ਨਹੀਂ ਪਹੁੰਚੀ ਹੈ ਜਿਸ ਨਾਲ ਪੰਜਾਬ ਸਰਕਾਰ ਦੇ ਆਦੇਸ਼ ਕਾਗਜਾ ਤੱਕ ਹੀ ਸੀਮਤ ਰਹਿ ਗਏ। ਜਿਕਰਯੋਗ ਹੈ ਕਿ ਦਸੰਬਰ ਦੇ ਪਹਿਲੇ ਹਫਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਜਸਟਿਸ ਅਜੈ ਕੁਮਾਰ ਮਿੱਤਲ ਵੱਲੋਂ ਨਾਭਾ ਸਥਿਤ ਖੁੱਲੀ ਖੇਤੀਬਾੜੀ ਜੇਲ• ਦਾ ਮੁਆਇਨਾ ਕੀਤਾ ਗਿਆ ਸੀ ਅਤੇ ਇਸ ਦੌਰਾਨ ਹੀ ਆਪਣੀ ਰਿਹਾਈ ਨੂੰ ਲੈਕੇ ਕੈਦੀਆਂ ਵੱਲੋਂ ਜੱਜ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਸੀ ਜਿਨ•ਾਂ ਵੱਲੋਂ ਕਾਰਵਾਈ ਆਰੰਭੀ ਵੀ ਗਈ ਹੈ ਪਰ ਪੰਜਾਬ ਸਰਕਾਰ ਇਨ•ਾਂ ਕੈਦੀਆਂ ਨੂੰ ਨਜਰ ਅੰਦਾਜ ਕਰਨਾ ਸਰਕਾਰ ਦੀ ਬੇਧਿਆਨੀ ਸਿੱਧ ਹੋ ਰਹੀ ਹੈ।ਮੀਡੀਆ ਪੰਜਾਬ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਸ਼ਜਾ ਪੂਰੀ ਹੋਣ ਤੋਂ ਬਾਅਦ ਵੀ ਸ਼ਜਾ ਭੁਗਤ ਰਹੇ ਕੈਦੀ ਜਗਪਾਲ ਸਿੰਘ ਨੇ ਦੱਸਿਆ ਕਿ ਮੇਰੀ ਸ਼ਜਾ ਪੂਰੀ ਹੋਏ ਨੂੰ ਪੌਣੇ ਦੋ ਸਾਲ ਬੀਤ ਚੁੱਕੇ ਹਨ ਅਤੇ ਉਹ ਅੱਜ ਵੀ ਵਾਧੂ ਦੀ ਸ਼ਜਾ ਇਥੇ ਭੁਗਤ ਰਿਹਾ ਹਾਂ ਜਦੋਂ ਕਿ ਉਚੀ ਸ਼ਿਫਾਰਿਸ਼ ਰੱਖਣ ਵਾਲੇ ਪੈਸੇ ਦੇ ਜੋਰ ਤੇ ਮੇਰੇ ਨਾਲ ਦੇ ਕਈ ਕੈਦੀ ਰਿਹਾ ਹੋ ਚੁੱਕੇ ਹਨ ਪਰ ਮੈਂ ਗਰੀਬ ਪਰਿਵਾਰ ਵਿਚੋਂ ਹਾਂ ਜਿਸ ਕਰਕੇ ਮੇਰੀ ਫਾਇਲ ਹੋਮ ਸੈਕਟਰੀ ਕੋਲੋ ਰੱਦ ਹੋ ਗਈ ਹੈ ਜਿਸ ਕਰਕੇ ਮੈਂ ਹੋਰ ਕਿੰਨੀ ਵਾਧੂ ਸ਼ਜਾ ਕੱਟਾਗਾਂ ਮੈਨੂੰ ਨਹੀਂ ਪਤਾ ਪਰ ਪੰਜਾਬ ਸਰਕਾਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸੇ ਤਰ•ਾਂ ਚਰਨਜੀਤ ਸਿੰਘ ਨਾਮ ਦੇ ਕੈਦੀ ਨੇ ਵੀ ਦੱਸਿਆ ਕਿ ਇਸ ਜੇਲ• ਵਿੱਚ 20-25ਕੈਦੀ ਵਾਧੂ ਸ਼ਜਾ ਭੁਗਤ ਰਹੇ ਹਨ ਕਿਉਂਕਿ ਇਨ•ਾਂ ਕੋਲ ਨਾਂ ਤਾ ਪੈਸਾ ਹੈ ਅਤੇ ਨਾ ਹੀ ਕੋਈ ਵੱਡੀ ਸ਼ਿਫਾਰਿਸ਼ ਹੈ ਜਿਸ ਕਰਕੇ ਸਾਨੂੰ ਵੀ ਚਿੰਤਾ ਹੋ ਗਈ ਹੈ ਕਿ ਅਸੀਂ ਸਮੇਂ ਸਿਰ ਆਪਣੇ ਪਰਿਵਾਰ ਨੂੰ ਮਿਲ ਪਾਵਾਂਗੇ ਜਾਂ ਇਨ•ਾਂ ਦੀ ਤਰ•ਾਂ ਅਸੀਂ ਵੀ ਦੋ- ਦੋ ਸਾਲ ਵਾਧੂ ਸ਼ਜਾ ਇੱਥੇ ਕੱਟਣ ਲਈ ਮਜਬੂਰ ਹੋਵਾਗੇ ਸਰਕਾਰ ਨੂੰ ਚਾਹੀਦਾ ਹੈ ਕਿ ਗਰੀਬ ਅਮੀਰ ਵਾਸਤੇ ਇੱਕੋਂ ਕਾਨੂੰਨ ਹੋਣਾ ਚਾਹੀਦਾ ਹੈ।ਜਦੋਂ ਇਸ ਸਾਰੇ ਮਾਮਲੇ ਸਬੰਧੀ ਓਪਨ ਜੇਲ• ਨਾਭਾ ਦੇ ਜੇਲ• ਸੁਪਰਡੈਂਟ ਹਰੀਦੇਵ ਅਹੀਰ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਨੇ ਮੰਨਿਆ ਕਿ ਸਾਡੇ ਵੱਲੋਂ ਕੈਦੀਆਂ ਦੀ ਸ਼ਜਾ ਖਤਮ ਹੋਣ ਸਾਰ ਫਾਇਲ ਬਣਾਕੇ ਉਚ ਅਧਿਕਾਰੀਆਂ ਕੋਲ ਭੇਜ ਦਿੱਤੀ ਜਾਦੀ ਹੈ ਪਰ ਇਹ ਫਾਇਲ ਹੋਮ ਸੈਕਟਰੀ ਵਿਭਾਗ ਵਿੱਚ ਜਾਕੇ ਰੁੱਕ ਜਾਦੀ ਹੈ ਉਨ•ਾਂ ਇਹ ਵੀ ਮੰਨਿਆ ਕਿ ਉਥੇ ਸ਼ਿਫਾਰਿਸ਼ ਅਤੇ ਪੈਸੇ ਵਾਲੇ ਕੈਦੀ ਆਪਣੀ ਫਾਇਲ ਜਲਦ ਪਾਸ ਕਰਵਾ ਲੈਂਦੇ ਹਨ ਜਦਕਿ ਗਰੀਬ ਕੈਦੀ ਇਥੇ ਵਾਧੂ ਦੀ ਸ਼ਜਾ ਭੁਗਤ ਰਹੇ ਹਨ।ਹੁਣ ਵੇਖਣਾ ਪੰਜਾਬ ਸਰਕਾਰ ਦੀ ਨੀਂਦ ਕਦੋ ਖੁੱਲੇਗੀ ਜਾਂ ਵਾਧੂ ਸ਼ਜਾ ਕੱਟ ਰਹੇ ਕੈਦੀ ਇਸੇ ਤਰ•ਾਂ ਜੇਲ• ਵਿੱਚ ਰਿਹਾਈ ਦੀ ਉਡੀਕ ਕਰਦੇ ਰਹਿਣਗੇ। ਪਰ ਗਰੀਬ ਕੈਦੀਆਂ ਦੇ ਪਰਿਵਾਰ ਆਪਣੇ ਤੋਂ ਦੂਰ ਹੋਏ ਪਰਿਵਾਰਕ ਮੈਂਬਰ ਦੀ ਰਿਹਾਈ ਦੀ ਉਡੀਕ ਸ਼ਜਾ ਖਤਮ ਹੋਣ ਤੋਂ ਬਾਅਦ ਵੀ ਕਦੋਂ ਤੱਕ ਕਰਦੇ ਰਹਿਣਗੇ ਇਸ ਬਾਰੇ ਕੌਣ ਜਵਾਬ ਦੇਹ ਹੈ।

Post a Comment