ਨਾਭਾ, 22 ਫਰਵਰੀ (ਜਸਬੀਰ ਸਿੰਘ ਸੇਠੀ) – ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਤੇ ਕੌਸਲਰ ਹਰਪ੍ਰੀਤ ਸਿੰਘ ਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਤੇ ਨਸਿਆਂ ਦੀ ਬੀਮਾਰੀ ਦੇ ਕੋਹੜ ਨੂੰ ਜੜੋ ਪੁੱਟਣ ਲਈ ਸਮੁੱਚੀਆਂ ਸਮਾਜਿਕ ਅਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਤਾਂ ਜੋ ਇਹਨਾਂ ਸਮਾਜਿਕ ਕੁਰੀਤੀਆਂ ਨੂੰ ਹਮੇਸਾਂ ਲਈ ਖਤਮ ਕੀਤਾ ਜਾ ਸਕੇ। ਅੱਜ ਸਥਾਨਕ ਬੌੜਾਂ ਗੇਟ ਨਜਦੀਕ ਇੱਕ ਸਮਾਗਮ ਤੋ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਕਾਲੀ ਕੌਸਲਰ ਅਤੇ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਹਰਪ੍ਰੀਤ ਪ੍ਰੀਤ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸਿਆਂ ਦਾ ਛੇਵਾਂ ਦਰਿਆ ਵਹਿਣ ਲੱਗਾ ਹੈ ਅਤੇ ਅਜਿਹੇ ਸਮੇ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਦਰਿਆ ਨੂੰ ਖਤਮ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਨਾ ਸਿਰਫ ਅੰਤਰਰਾਸਟਰੀ ਪੱਧਰ ਤੇ ਪਹੁੰਚਾਇਆ ਹੈ ਬਲਕਿ ਇਸ ਖੇਡ ਨੂੰ ਕਰੌੜਾਂ ਦੀ ਖੇਡ ਬਣਾ ਦਿੱਤਾ ਹੈ । ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਸਮੇ ਵਿੱਚ ਯੂਥ ਅਕਾਲੀ ਦਲ ਵੱਲੋ ਉਹਨਾਂ ਦੀ ਅਗਵਾਈ ਵਿੱਚ ਸਹਿਰ ਦੇ ਹਰੇਕ ਵਾਰਡ ਵਿੱਚ ਯੂਥ ਅਕਾਲੀ ਦਲ ਦਾ ਪ੍ਰਧਾਨ ਤੇ ਉਸਦੇ ਨਾਲ ਇੱਕ ਟੀਮ ਬਣਾਈ ਗਈ ਹੈ ਤਾਂ ਜੋ ਨੌਜਵਾਨ ਆਪਣੇ ਵਾਰਡ ਪ੍ਰਤੀ ਜਿੰਮੇਦਾਰੀ ਸਮਝਦੇ ਹੋਏ ਜਨਤਾ ਦੇ ਕੰਮ ਕਰਵਾ ਸਕਣ ਅਤੇ ਬੁਰੇ ਕੰਮਾਂ ਤੋ ਬਚ ਸਕਣ। ਇਸ ਮੌਕੇ ਤੇ ਉਹਨਾਂ ਦੇ ਨਾਲ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਬਲੂ ਖੌਰਾ, ਰਾਜਪ੍ਰੀਤ ਸਿੰਘ ਸਿੱਧੂ, ਵਿਨੋਦ ਗੌਰੀ, ਰਿੰਕੂ ਪੰਡਿਤ , ਮਿੱਠੂ ਸਾਹਨੀ ਤੋ ਇਲਾਵਾ ਕਈ ਯੂਥ ਵਰਕਰ ਮੌਜੂਦ ਸਨ।

Post a Comment