ਹੁਸ਼ਿਆਰਪੁਰ 25 ਫਰਵਰੀ (ਨਛਤਰ ਸਿੰਘ)ਪਿੰਡ ਨਸਰਾਲਾ ਸਟੇਸ਼ਨ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਨੂਂੰ ਬਦਲਣ ਤੇ ਅ¤ਜ ਮਹੋਲ ਤਣਾਅਪੂਰਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਪਿੰਡ ਨਸਰਾਲਾ ਸਟੇਸ਼ਨ ਦੇ ਗੁਰਦੁਆਰਾ ਸਾਹਿਬ ਦਾ ਨਾਮ ਬਦਲ ਕੇ ਸ਼੍ਰੀ ਗੁਰੁ ਰਵਿਦਾਸ ਮੰਦਰ ਰ¤ਖ ਦਿ¤ਤਾ ਗਿਆ ਸੀ ਜਿਸ ਦਾ ਪਿੰਡ ਵਾਲਿਆ ਨੇ ਇਤਰਾਜ ਕੀਤਾ ਸੀ ।ਜਿਸ ਦੇ ਮ¤ਦੇਨਜਰਪੁਲਿਸ ਪ੍ਰਸ਼ਾਸਨ ਨੇ ਬੇਗਮਪੁਰਾ ਟਾਇਗਰ ਫੋਰਸ ਅਤੇ ਸਿ¤ਖ ਜਥੇਬੰਦੀਆਂ ਨਾਲ ਤਾਲਮੇਲ ਕਰਕੇ 27 ਫਰਵਰੀ ਨੂੰ ਮੁੜ ਨਾਮ ਕ¤ਟਣ ਲਈ ਰਾਜੀ ਕਰਵਾ ਲਿਆ ਸੀ।
ਅ¤ਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੋਣ ਕਾਰਨ ਬੇਗਮਪੁਰਾ ਟਾਇਗਰ ਫੋਰਸ ਦੇ ਨਰਿੰਦਰ ਨਹਿਰੂ ,ਡਾ. ਚਰਨਜੀਤ ਸਿੰਘ ਬਿਰਦੀ ਤੇ ਹੋਰ ਸੰਗਤਾ ਨੇ ਜਦੋ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਨਿਸ਼ਾਨ ਸਾਹਿਬ ਉਤਾਰਿਆ ਮੋਕੇ ਖੰਡੇ ਅਤੇ ਹਰਿ ਦੇ ਨਿਸ਼ਾਨ ਨੂੰ ਲੈ ਕੇ ਮਹੋਲ ਤਣਾਅਪੂਰਨ ਹੋ ਗਿਆ। ਇਸ ਸਬੰਧੀ ਸਿ¤ਖ ਜਥੇਬੰਦੀਆਂ ਦੇ ਮੈਬਰ ਲਿਹਬਰ ਸਿੰਘ ਨਿਝਰ ,ਬੀਰ ਸਿੰਘ, ਨਰਿੰਦਰ ਸਿੰਘ , ਗੁਰਨਾਮ ਸਿੰਘ ਸਿੰਗੜੀਵਾਲ ਜਿਲ•ਾ ਪ੍ਰਧਾਨ ਯੁਥ ਅਕਾਲੀ ਦਲ ਅੰਮ੍ਰਿਤਸਰ, ਸੁਰਿੰਦਰ ਸਿੰਘ ਨਸਰਾਲਾ ਜਨਰਲ ਸੈਕਟਰੀ ਯੁਥ ਅਕਾਲੀ ਦਲ ਅੰਮ੍ਰਿਤਸਰ, ਲੰਬੜਦਾਰ ਅਜੀਤ ਸਿੰਘ, ਸੋਹਣ ਸਿੰਘ ਸਰਪੰਚ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਸਾਬੀ, ਪਰਮਜੀਤ ਸਿੰਘ, ਮਨਦੀਪ ਸਿੰਘ, ਚਰਨਜੀਤ ਸਿੰਘ, ਪ੍ਰਦੀਪ ਸਿੰਘ, ਗੋਰਵ ਕੁਮਾਰ, ਦਿਆਲ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ ਨਿਝਰ ਕਾਹਰੀ ਆਦਿ ਦਾ ਰੋਸ ਸੀ ਕਿ ਪਹਿਲਾ ਗੁਰਦੁਆਰੇ ਦਾ ਨਾਮ ਬਦਲ ਦਿ¤ਤਾ ਤੇ ਹੁਣ ਨਿਸ਼ਾਨ ਸਾਹਿਬ ਦੇ ਚੋਲੇ ਤੇ ਹਰਿ ਲਿਖ ਦਿ¤ਤਾ ਹੈ ਅਤੇ ਰੋਕਣ ਤੇ ਬੇਗਮਪੁਰਾ ਟਾਇਗਰ ਫੋਰਸ ਦੇ ਨੋਜਵਾਨਾ ਨੇ ਹੁਲੜਬਾਜੀ ਕੀਤੇ ਤੇ ਭੜਕਾਉ ਨਾਹਰੇ ਲਗਾਏ ਗਏ ਅਤੇ ਆਪਸੀ ਭਾਈਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ਗਈ ਉਨ•ਾ ਦਾ ਕਹਿਣਾ ਸੀ ਕਿ ਬੇਗਮਪੁਰਾ ਟਾਇਗਰ ਫੋਰਸ ਦੇ ਨੋਜਵਾਨਾ ਨੂੰ ਨ¤ਥ ਪਾਈ ਜਾਵੇ ਅਤੇ ਪਿੰਡ ਦਾ ਮਹੋਲ ਨੂੰ ਵਿਗੜ ਤੋ ਰੋਕਿਆਂ ਜਾਵੇ।
ਬੇਗਮਪੁਰਾ ਟਾਇਗਰ ਫੋਰਸ ਦੇ ਨਰਿੰਦਰ ਨਹਿਰੂ ,ਡਾ. ਚਰਨਜੀਤ ਸਿੰਘ ਬਿਰਦੀ, ਕੁਲਦੀਪ ਬਿਰਦੀ ਨਾਲ ਗ¤ਲਬਾਤ ਰਾਹੀ ਦ¤ਸਿਆ ਕਿ ਨਿਸ਼ਾਨ ਸਾਹਿਬ ਤੇ ਲ¤ਗੇ ਹੋਏ ਖੰਡੇ ਦੇ ਨਿਸ਼ਾਨ ਨੂੰ ਬਿਲਕੁਲ ਨਹੀ ਛੇੜਿਆ ਗਿਆ ਅਤੇ ਨਿਸ਼ਾਂਨ ਸਾਹਿਬ ਦੇ ਚੋਲੇ ਤੇ ਹਰਿ ਦਾ ਨਿਸ਼ਾਂਨ ਪਹਿਲਾ ਵੀ ਸੀ ਤੇ ਜਿਸ ਨੂੰ ਨਵਾ ਚੋਲੇ ਤੇ ਵੀ ਰ¤ਖਿਆ ਗਿਆ ਹੈ । ਗੁਰਦੁਆਰੇ ਦਾ ਨਾਮ ਜੋ ਪੇਟ ਕੀਤਾ ਗਿਆ ਉਸ ਨੂੰ 27 ਫਰਵਰੀ ਤੋ ਪਹਿਲਾ ਹਟਾ ਦਿ¤ਤਾ ਜਾਵੇਗਾ। ਇਸ ਸਬੰਧ ਵਿ¤ਚ ਪੁਲਿਸ ਪ੍ਰਸ਼ਾਸਨ ਦੋਨਾ ਧਿਰਾ ਵਿ¤ਚ ਰਾਜੀਨਾਵਾ ਕਰਾਉਣ ਵਿ¤ਚ ਜੁਟਿਆ ਹੋਇਆ ਹੈ।


Post a Comment