ਪੱਤਰ ਪ੍ਰੇਰਕ,ਮਾਨਸਾ/ਸਿਹਤ ਵਿਭਾਗ ਮਾਨਸਾ ਵੱਲੋਂ ਦੂਜੇ ਦਿਨ ਘਰ-ਘਰ ਜਾ ਕੇ 27668ਬੱਚਿਆਂ ਨੂੰ ਪੋਲੀੳ ਬੂੰਦਾਂ ਪਿਲਾਈਆਂ ਗਈਆਂ।ਵਿਭਾਗ ਦੀਆਂ ਅਨੇਕਾਂ ਟੀਮਾਂ ਨੇ ਸ਼ਹਿਰ ਦੇ ਹਰ ਕੋਨੇ ਵਿਚ ਤੇ ਝੁੱਗੀ ਝੌਂਪੜੀਆਂ ਤੱਕ ਪਹੁੰਚ ਕੀਤੀ ਤੇ ਇਥੋਂ ਤੱਕ ਵਿਆਹ ਸਮਾਗਮਾਂ ਆਦਿ ਵਿਚ ਗੋਦੀ ਵਾਲੇ ਬੱਚਿਆਂ ਨੂੰ ਵੀ ਬੂੰਦਾਂ ਪਿਲਾਈਆਂ ਗਈਆਂ। ਡੀਐਮਸੀ ਡਾ ਸੁਰੇਸ਼ ਸਿੰਗਲਾ ਨੇ ਵੀ ਕਈ ਬੱਚਿਆਂ ਨੂੰ ਬੂੰਦਾਂ ਪਿਲਾਈਆਂ।ਇਸ ਤੋਂ ਇਲਾਵਾ ਖਿਆਲਾ ਖੇਤਰ ਵਿਚ ਵੀ ਜਗਸੀਰ ਸਿੰਘ ਆਦਿ ਵੱਲੋਂ ਵੀ ਬੂੰਦਾਂ ਪਿਲਾਈਆਂ ਗਈਆਂ।ਪਲੱਸ ਪੋਲਿਉ ਦੀਆਂ ਬੂੰਦਾ ਨਿੱਕੜੇ ਨੂੰ ਪਿਲਾਈਆਂ
ਇਸ ਦੌਰਾਨ ਮਾਨਸਾ ਵਿਚ 4060,ਬੁਢਲਾਡਾ ਵਿਚ 10053,ਖਿਆਲਾ ਕਲਾਂ ਵਿਚ 6108 ਅਤੇ ਭੀਖੀ ਵਿਚ 7447ਬੱਚਿਆਂ ਨੂੰ ਪੋਲੀੳ ਬੂੰਦਾਂ ਪਿਲਾਈਆਂ ਗਈਆਂ। ਇਸ ਤਰਾਂ ਦੂਜੇ ਦਿਨ ਸਮੇਤ ਹੁਣ ਤੱਕ 74526 ਬੱਚਿਆਂ ਨੂੰ ਪੋਲਿੳ ਬੂੰਦਾਂ ਪਿਲਾਈਆਂ ਗਈਆਂ।
ਪਲੱਸ ਪੋਲਿਉ ਨੂੰ ਜੜ• ਤੋਂ ਮਿਟਾਉਣ ਲਈ ਸ਼ਹਿਰ ਦੇ ਵੱਖ-2 ਬੂਥਾਂ ਅਤੇ ਪਿੰਡਾਂ ਵਿੱਚ ਜਾ ਕੇ ਘਰ ਘਰ ਜਾ ਕੇ ਪੱਲਸ ਪੋਲੀਓ ਦੀਆਂ ਬੂੰਦਾਂ ਪਿਲਈਆਂ ਗਈਆਂ । ਅੱਜ ਸ਼ਹਿਰ ਦੇ ਗੁਰਨੇ ਵਾਲਾ ਦਰਵਾਜ਼ਾ, ਅਹਿਮਦਪੁਰ ਵਾਲਾ ਦਰਵਾਜ਼ਾ, ਰੇਲਵੇ ਸਟੇਸ਼ਨ, ਰਾਮਲੀਲਾ ਗਰਾਊਡ, ਪਿੰਡ ਬੁਢਲਾਡਾ, ਕੁਲਾਣਾ, ਸੈਦੇਵਾਲਾ, ਡੋਡਰਪੁਰ, ਧਨਪੁਰਾ, ਸਸਪਾਲੀ, ਆਦਿ ਪਿੰਡਾ ਦੇ ਦੇ ਦੌਰੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲੋਕ ਆਪਣੇ ਬੱਚਿਆਂ ਨੂੰ ਉਤਸ਼ਾਹ ਨਾਲ ਪੋਲੀਓ ਦੀਆਂ ਬੂੰਦਾ ਪਿਲਾਉਣ ਵਿੱਚ ਸਿਵਲ ਹਸਪਤਾਲ ਦੇ ਸਰਕਾਰੀ ਅਮਲੇ ਨੂੰ ਸਹਿਯੋਗ ਦੇ ਰਹੇ ਸਨ। ਵੇਖਣ ਵਿੱਚ ਆਇਆ ਕਿ ਇਸ ਵਾਰ ਵੱਖ- ਵੱਖ ਸਮਾਜਿਕ ਧਾਰਮਿਕ ਅਤੇ ਪਿੰਡਾਂ ਦੇ ਪੰਚ ਅਤੇ ਸਰਪੰਚ ਵੀ ਇਸ ਮੁਹਿੰਮ ਵਿੱਚ ਆਪਣਾਂ ਯੋਗਦਾਨ ਪਾ ਰਹੇ ਸਨ। ਚੈਕਿੰਗ ਦੌਰਾਨ ਸੁਪਰਵਾਈਜਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਚਾਰ ਪਿੰਡਾਂ ਵਿੱਚ ਪੰਜ ਸੌ ਦੇ ਕਰੀਬ ਬੱਚੇ ਪਲਸ ਪੋਲਿਉ ਬੂੰਦਾ ਲੈ ਚੁੱਕੇ ਸਨ। ਇਸ ਮੌਕੇ ਬੁਢਲਾਡਾ ਦੇ ਐਸ ਐਮ ਓ ਡਾ: ਬਲਵੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਅਭਿਆਨ ਵਿੱਚ ਹਰ ਨਾਗਰਿਕ ਨੂੰ ਵੱਧ ਚੱੜ ਕੇ ਹਿੱਸਾ ਪਾਉਣਾਂ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦਾ ਂ ਕੋਈ ਨਾਗਰਿਕ ਵੀ ਇਸ ਬਿਮਾਰੀ ਦਾ ਸ਼ਿਕਾਰ ਨਾਂ ਹੋਵੇ। ਉਨ•ਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਇਸ ਆਭਿਆਂ ਲਈ ਲੋਕਾਂ ਦਾ ਸਹਿਯੋਗ ਹੀ ਇਸ ਬਿਮਾਰੀ ਨੂੰ ਜੜ• ਤੋਂ ਮਿਟਾ ਸਕਦਾ ਹੈ ਇਸ ਮੌਕੇ ਏ ਐਨ. ਐਮ ਮਨਜੀਤ ਕੌਰ ਧੰਨਪੁਰਾ, ਏ ਐਨ. ਐਮ ਰਾਜਵੀਰ ਕੌਰ ਬੁਢਲਾਡਾ, ਆਸ਼ਾ ਵਰਕਰ ਮੰਜੂ ਰਾਣੀ, ਮਨਪ੍ਰੀਤ ਕੌਰ ਆਦਿ ਨੇ ਬੱਚਿਆਂ ਨੂੰ ਬੂੰਦਾ ਪਿਲਾਈਆਂ ਇਸ ਤੋਂ ਇਲਾਵਾ ਇਸ ਮੁਹਿੰਮ ਵਿੱਚ ਸਤੀਸ਼ ਕੁਮਾਰ ਸਿੰਗਲਾ ਬੁਢਲਾਡਾ, ਉ¤ਘੇ ਸਮਾਜ ਸੇਵਕ ਵੇਦਪਾਲ, ਅਮਰਜੀਤ ਸਿੰਘ ਕੁਲਾਣਾ, ਸਰਪੰਚ ਮਹਿੰਦਰ ਸਿੰਘ ਬਾਬਾ, ਕੌਸਲਰ ਗੀਤਾ ਰਾਣੀ, ਅਧਿਆਪਕ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਕੌਸਲਰ ਸ਼ਸ਼ੀ ਸ਼ਰਮਾ ਅਤੇ ਬਿਕਰਮਜੀਤ ਸਿੰਘ ਜੇ.ਈ ਨੇ ਵਿੱਚ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ।

Post a Comment