ਬਰਧਾਲਾਂ 6 ਫਰਵਰੀ /ਨਵਰੂਪ ਧਾਲੀਵਾਲ /ਪਿੰਡ ਖਹਿਰਾ ਦੇ ਸ਼੍ਰੀ ਗੁਰੂ ਨਾਨਕ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਅੱਜ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਕਬੱਡੀ ਓਪਨ ਇੱਕ ਪਿੰਡ ਦੇ ਮੁਕਾਬਲਿਆਂ ਵਿੱਚ ਖਹਿਰਾ ਦੀ ਟੀਮ ਨੇ ਕਲਸੀਆਂ ਦੀ ਟੀਮ ਨੂੰ ਹਰਾ ਕੇ 41000/- ਰੁਪਏ ਦਾ ਨਕਦ ਇਨਾਮ ਜਿੱਤਿਆ। ਹਾਕੀ ਦੇ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਕਿਲ•ਾ ਰਾਏਪੁਰ ਦੀ ਟੀਮ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ•ਾਂ ਵਜ਼ਨੀ ਕਬੱਡੀ 32 ਕਿਲੋ ਵਿੱਚ ਕਨੇਚ ਫਸਟ ਤੇ ਕਡਿਆਣਾ ਸੈਕਿੰਡ, 37 ਕਿਲੋ ਵਿੱਚ ਦੈਹਿੜੂ ਨੂੰ ਹਰਾਕੇ ਖਹਿਰਾ ਨੇ ਅਵੱਲ ਦਰਜਾ ਪ੍ਰਾਪਤ ਕੀਤਾ, ਕਬੱਡੀ 45 ਕਿਲੋ ਵਿੱਚ ਰੁਪਾਲੋਂ ਦੀ ਟੀਮ ਫਸਟ ਤੇ ਸੈਂਟਰਲ ਜ਼ੇਲ• ਦੀ ਟੀਮ ਸੈਕਿੰਡ ਰਹੀ, ਕਬੱਡੀ 52 ਕਿਲੋ ਵਿੱਚ ਇਕੋਲਾਹਾ ਦੀ ਟੀਮ ਫਸਟ ਤੇ ਭੌਰਲਾ ਦੀ ਟੀਮ ਸੈਕਿੰਡ ਰਹੀ, ਕਬੱਡੀ 62 ਕਿਲੋ ਵਿੱਚ ਮਕਸੂਦੜਾਂ ਦੀ ਟੀਮ ਫਸਟ ਤੇ ਧਨੇਰ ਦੀ ਟੀਮ ਸੈਕਿੰਡ ਰਹੀ, 70 ਕਿਲੋ ਵਿੱਚ ਖਹਿਰਾ ਦੀ ਟੀਮ ਪਹਿਲੇ ਤੇ ਘਲੋਟੀ ਦੀ ਟੀਮ ਦੂਜੇ ਨੰਬਰ ਤੇ ਰਹੀ। ਇਸ ਖੇਡ ਮੇਲੇ ਦੇ ਪ੍ਰਬੰਧਕਾਂ ’ਚ ਤਪਿੰਦਰ ਸਿੰਘ ਬਾਬੂ, ਕ੍ਰਿਪਾਲ ਸਿੰਘ, ਤੇਜਿੰਦਰ ਸਿੰਘ, ਹਰਦੀਪ ਸਿੰਘ ਨਿਊਜ਼ੀਲੈਂਡ, ਤੇਜਵੰਤ ਸਿੰਘ, ਕੁਲਬੀਰ ਸਿੰਘ ਗੋਲਾ, ਲਖਵੀਰ ਸਿੰਘ ਐਮ.ਪੀ., ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ ਕਾਕਾ, ਮਨਦੀਪ ਸਿੰਘ, ਰਧਵੀਰ ਸਿੰਘ, ਡਾ. ਹਰਦੀਪ ਸਿੰਘ ਨੇ ਖੇਡ ਮੇਲੇ ਨੂੰ ਕਰਵਾਉਣ ਲਈ ਪੂਰਾ ਯੋਗਦਾਨ ਪਾਇਆ। ਇਸ ਖੇਡ ਮੇਲੇ ਦੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਸ਼੍ਰੀ ਰਾਜਨ ਗੁਪਤਾ ਆਈ.ਪੀ.ਐਸ. (ਡੀ.ਜੀ.ਪੀ. ਪੰਜਾਬ), ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ, ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ, ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਐਸ.ਐਸ.ਬੋਰਡ, ਇੰਦਰਜੀਤ ਸਿੰਘ ਲੋਪੋਂ ਚੈਅਰਮੈਨ ਕੇਦਰੀ ਸਹਿਕਾਰੀ ਬੈਂਕ ਲੁਧਿਆਣਾ, ਯਾਦਵਿੰਦਰ ਸਿੰਘ ਯਾਦੂ ਜ਼ਿਲ•ਾ ਪ੍ਰਧਾਨ ਯੂਥ ਅਕਾਲੀ ਦਲ, ਅੱਛਰਾ ਸਿੰਘ ਰਾਮਪੁਰ ਸਰਕਲ ਜਥੇਦਾਰ ਦੋਰਾਹਾ, ਨਰਿੰਦਰਪਾਲ ਸਿੰਘ ਰੂਬੀ ਐਸ.ਪੀ., ਜਗਵਿੰਦਰ ਸਿੰਘ ਡੀ.ਐਸ.ਪੀ. ਸਮਰਾਲਾ, ਗੁਰਨਾਮ ਸਿੰਘ ਅੜੈਚਾਂ, ਹੁਸ਼ਿਆਰ ਸਿੰਘ ਕਬੱਡੀ ਕੋਚ, ਅਨੋਖ ਸਿੰਘ ਸਾਬਕਾ ਸਰਪੰਚ ਆਦਿ ਨੇ ਕੀਤੀ। ਇਸ ਖੇਡ ਮੇਲੇ ’ਚ ਸਹਿਯੋਗੀ ਅਤੇ ਪਤਵੰਤੇ ਸ਼ਾਮਲ ਸਨ। ਕਲੱਬ ਪ੍ਰਧਾਨ ਤਪਿੰਦਰ ਸਿੰਘ (ਏ.ਐਸ.ਆਈ.) ਵੱਲੋਂ ਹੋਰਨਾਂ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਦੀ ਕੁਮੈਂਟਰੀ ਓਮ ਕਡਿਆਣਾ, ਬੱਬੂ ਖੰਨਾ, ਹਰਜੀਤ ਸਿਹੌੜਾ ਨੇ ਕੀਤੀ, ਦਰਸ਼ਕਾਂ ਅਤੇ ਕਬੱਡੀ ਖਿਡਾਰੀਆਂ ਦਾ ਮਨੋਰੰਜਨ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਦੀਪ ਢਿੱਲੋਂ, ਲਾਡੀ ਧਾਰੀਵਾਲ, ਜਗਜੀਤ ਖਹਿਰਾ, ਰਾਣਾ ਚੰਡੀਗੜ•ੀਆ ਨੇ ਆਪਣੀ ਗਾਇਕੀ ਨਾਲ ਕੀਤਾ ।
ਸ਼੍ਰੀ ਰਾਜਨ ਗੁਪਤਾ ਆਈ.ਪੀ.ਐਸ. (ਡੀ.ਜੀ.ਪੀ. ਪੰਜਾਬ) ਖਿਡਾਰੀਆਂ ਨਾਲ ਜਾਣ-ਪਹਿਚਾਣ ਉਪਰੰਤ ਯਾਦਗਾਰੀ ਪਲਾਂ ਦੌਰਾਨ

Post a Comment