ਮਾਨਸਾ, 06 ਫਰਵਰੀ (ਸਫਲਸੋਚ ) :ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੋਬਿੰਦਪੁਰਾ ਥਰਮਲ ਪਲਾਂਟ ਲਈ ਜਿਹੜੇ ਵਿਅਕਤੀਆਂ ਦੀ ਜ਼ਮੀਨ ਗ੍ਰਹਿਣ ਕੀਤੀ ਗਈ ਹੈ, ਉਨ•ਾਂ ਨੂੰ ਨੌਕਰੀ ਦੇਣ ਲਈ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾ ਸਕੇ। ਉਨ•ਾਂ ਕਿਹਾ ਕਿ ਜਿਨ•ਾਂ ਵਿਅਕਤੀਆਂ ਵਲੋਂ ਸਰਕਾਰੀ ਨੌਕਰੀ ਲਈ ਪਹਿਲਾਂ ਦਰਖ਼ਾਸਤਾਂ ਦਿੱਤੀਆਂ ਗਈਆਂ ਹਨ, ਉਨ•ਾਂ ਨੂੰ ਦੁਬਾਰਾ ਦਰਖ਼ਾਸਤ ਦੇਣ ਦੀ ਜ਼ਰੂਰਤ ਨਹੀਂ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਓਨਾ ਥਰਮਲ ਪਲਾਂਟ, ਪਿੰਡ ਗੋਬਿੰਦਪੁਰਾ ਤਹਿਸੀਲ ਬੁਢਲਾਡਾ ਲਈ ਗ੍ਰਹਿਣ ਕੀਤੀ ਜ਼ਮੀਨ ਦੇ ਭੌਂ ਮਾਲਕਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਸਬੰਧ ਵਿਚ ਦਰਖ਼ਾਸਤਾਂ ਦੇਣ ਦੀ ਆਖ਼ਰੀ ਤਾਰੀਕ 31 ਮਾਰਚ ਨਿਸ਼ਚਿਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਜਿਸ ਕਿਸੇ ਵਿਅਕਤੀ ਦੀ ਜ਼ਮੀਨ ਇਸ ਪ੍ਰਾਜੈਕਟ ਲਈ ਗ੍ਰਹਿਣ ਹੋਈ ਹੈ, ਉਹ ਆਪਣੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਲਈ ਜਾਂ ਬੱਚਾ ਪੜ•ਦਾ ਹੈ/ਉਮਰ ਘੱਟ ਆਦਿ ਹੋਣ ਦੀ ਸੂਰਤ ਵਿਚ ਆਪਣਾ ਕਲੇਮ ਲੰਬਿਤ ਰਖਵਾਉਣ ਲਈ ਦਰਖ਼ਾਸਤ ਦਫ਼ਤਰ ਡਿਪਟੀ ਕਮਿਸ਼ਨਰ, ਮਾਨਸਾ (ਡੀ.ਆਰ.ਏ. ਸ਼ਾਖਾ ਕਮਰਾ ਨੰਬਰ-26) ਵਿਚ 31 ਮਾਰਚ 2013 ਨੂੰ ਸ਼ਾਮ 5 ਵਜੇ ਤੱਕ ਦੇ ਸਕਦਾ ਹੈ। ਉਨ•ਾਂ ਕਿਹਾ ਕਿ ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਦਰਖ਼ਾਸਤ ’ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ।

Post a Comment