ਚੰਡੀਗੜ੍ਹ, 5 ਫਰਵਰੀ /ਸਫਲਸੋਚ/ ਇਪਟਾ ਪੰਜਾਬ ਵੱਲੋਂ ਪੰਜਾਬ ਪੱਧਰ 'ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਫਿਲਮੀ ਅਤੇ ਪੰਜਾਬੀ ਕਾਮੁਕ ਅਤੇ ਹਿੰਸਕ ਗੀਤਾਂ ਖਿਲਾਫ਼ ਸੰਘਰਸ਼ ਵਿੱਢਣ ਦੀ ਮੁਹਿਮ ਦਾ ਅਗਾਜ਼ ਮੋਹਾਲੀ ਦੇ ਡੀ. ਸੀ. ਨੂੰ ਮੰਗ ਪੱਤਰ ਸੌਂਪਕੇ ਤੇਂ ਡੀ.ਸੀ ਦਫਤਰ ਸਾਹਮਣੇ ਪੁਤਲਾ ਫੁਕਕੇ ਕੀਤਾ ਗਿਆ।ਵਰਦੇ ਮੀਂਹ ਦੇ ਬਾਵਜੂਦ ਮੁਹਾਲੀ ਦੀਆ ਅਹਿਮ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।ਇਪਟਾ ਦੀ ਪੰਜਾਬ ਇਕਾਈ ਦੇ ਜਨਰਲ ਸੱਕਤਰ ਸੰਜੀਵਨ ਸਿੰਘ (ਨਾਟਕਕਾਰ ਅਤੇ ਨਾਟ-ਨਿਰਦੇਸ਼ਕ) ਨੇ ਮੰਚ ਸੰਚਾਲਨ ਕਰਦੇ ਕਿਹਾ ਕਿ ਲੰਮੇ ਅਰਸੇ ਤੋਂ ਸਭਿਆਚਾਰਕ ਅਪਰਾਧੀ ਅਨਸਰ ਬੇਖੌਫ਼, ਨਿੱਡਰ ਅਤੇ ਨਿਸੰਗ ਦਨਦਨਾਉਂਦੇ ਫਿਰ ਰਹੇ ਹਨ।ਸਭਿਆਚਰ ਦੇ ਅਖੌਤੀ ਮੁੱਦਈਆਂ ਨੇ ਲੁੱਚਪੁਣੇ ਅਤੇ ਲੱਚਰਪੁਣੇ ਦੀਆਂ ਸਾਰੀਆ ਹੱਦਾਂ ਟੱਪ ਦਿੱਤੀਆਂ ਹਨ।ਸ਼੍ਰੀ ਹਰਦੀਪ ਸਿੰਘ ਮੈਂਬਰ(ਸ਼ੌਮਣੀ ਗੁਰੂਦੁਆਰਾ ਪ੍ਰੰਧਕ ਕਮੇਟੀ) ਨੇ ਕਿਹਾ ਕਿ ਮਨੁੱਖ ਅਤੇ ਸਮਾਜ ਲਈ ਪ੍ਰਦੂਸ਼ਣ ਹਰ ਕਿਸਮ ਦਾ ਨੁਕਾਸਾਨ ਦੇਹ ਹੁੰਦਾ ਹੈ।ਚਾਹੇ ਉਹ ਸਭਿਆਚਾਰਕ ਹੋਵੇ, ਸਮਾਜਿਕ, ਆਰਿਥਕ ਜਾਂ ਸਿਆਸੀ।ਇਹਨੇ ਦੇਰ ਸਵੇਰ ਆਪਣਾ ਅਸਰ ਦਖਾਉਣਾ ਹੀ ਹੈ। ਇਪਟਾ ਦੀ ਪੰਜਾਬ ਇਕਈ ਦੇ ਮੀਤ ਪ੍ਰਧਾਨ ਬਲਕਾਰ ਸਿੰਘ ਸਿੱਧੂ ਜੇ ਭਾਰਤ ਅਤੇ ਪੰਜਾਬ ਦਾ ਜ਼ਿਕਰ ਕਰੀਏ ਤਾਂ ਇੱਥੇ ਹਰ ਕਿਸਮ ਦੇ ਸਭਿਆਚਾਰਕ ਅਤੇ ਸਮਾਜਿਕ ਅਪਰਾਧੀ ਅਨਸਰ ਬੇਖੌਫ਼, ਨਿੱਡਰ ਅਤੇ ਨਿਸੰਗ ਦਨਦਨਾਉਂਦੇ ਫਿਰ ਰਹੇ ਹਨ।ਸਰੀਫ਼, ਸਾਊ ਅਤੇ ਇਮਾਨਦਾਰ ਲੋਕ ਦਹਿਸ਼ਤ ਅਤੇ ਭੈਅ ਦੇ ਸਾਏ ਹੇਠ ਦਿਨ ਕਟੀ ਕਰ ਰਹੇ ਹਨ। ਸਭਿਆਚਰ ਦੇ ਅਖੌਤੀ ਮੁੱਦਈਆਂ ਨੇ ਲੁੱਚਪੁਣੇ ਅਤੇ ਲੱਚਰਪੁਣੇ ਦੀਆਂ ਸਾਰੀਆ ਹੱਦਾਂ ਟੱਪ ਦਿੱਤੀਆਂ ਹਨ।ਜਰਨੈਲ਼ ਸਿੰਘ ਕਰਾਂਤੀ (ਤਰਕਸ਼ੀਲ ਸੁਸਾਇਟੀ ਦੇ ਆਗੂ) ਨੇ ਕਿਹਾ ਕਿ ਨਿੱਤ ਦਿਨ ਸ਼ਰੇਆਮ ਬਲਤਕਾਰ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਪੜਣ-ਸੁਣਨ ਵਿਚ ਆ ਰਹੀਆਂ ਹਨ।ਦਿੱਲੀ ਵਿਖੇ ਦਾਮਨੀ ਨਾਲ ਹੋਏ ਲੂੰਅ ਕੰਡੇ ਖੜੇ ਕਰਨ ਵਾਲੇ ਸਮੂਹਿਕ ਬਲਾਤਕਾਰ ਨੇ ਹਰ ਸੰਵੇਦਨਸ਼ੀਲ ਇਨਸਾਨ ਅੰਦਰ ਕੰਬਨੀ ਛੇੜ ਦਿੱਤੀ ਹੈ।ਸੀ.ਪੀ.ਆਈ ਦੇ ਸੂਬਾ ਸੱਕਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਕਦੇ ਨੋਜਵਾਨਾ ਦਾ ਆਦਰਸ਼ ਦੇਸ਼ ਭਗਤ ਹੁੰਦੇ ਸਨ।ਫੇਰ ਫਿਲਮੀ ਕਲਾਕਾਰ ਬਣ ਗਏ ਪਰ ਹੁਣ ਦੀ ਪੀੜੀ ਦਾ ਉਦੇਸ਼ ਸਨੀ ਲੇਓਨ, ਰਾਖੀ ਸਾਵੰਤ, ਬੀਨਾ ਮਲਿਕ ਅਤੇ ਦਲਜੀਤ, ਮੀਕਾ ਅਤੇ ਹਨੀ ਸਿੰਘ ਬਣਨਾ ਹੈ।ਕਾਫੀ ਹੱਦ ਤੱਕ ਕਾਮੁਕ ਤੇ ਉਤੇਜਿਤ ਫਿਲਮੀ ਗੀਤ ਅਤੇ ਲੱਚਰ, ਅਸ਼ਲੀਲ ਅਤੇ ਹਿੰਸਕ ਗਾਇਕੀ ਵੀ ਵੱਧ ਰਹੇ ਬਲਾਤਕਾਰ ਅਤੇ ਗੁੰਡਾਗਰਦੀ ਲਈ ਜ਼ੁੰਮੇਵਾਰ ਵੀ ਹਨ।ਮੁਹਾਲੀ ਦੀਆਂ ੩੪ ਵੈਲੇਫਅਰ ਸੰਸਥਾਵਾਂ ਦੇ ਪ੍ਰਧਾਨ ਸ਼੍ਰੀ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਚਾਹੇ ਉਹ ਫਿਲਮਾਂ ਵਿਚ ਆਇਟਮ ਗੀਤ ਹੋਣ ਜਾਂ ਲੱਚਰ, ਅਸ਼ਲੀਲ ਅਤੇ ਹਿੰਸਕ ਗੀਤ ਗਾਉਣ ਵਾਲੇ ਪੰਜਾਬੀ ਗਇਕ। ਨਿੱਤ ਦਿਨ ਸ਼ਰੇਆਮ ਬਲਤਕਾਰ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਪੜਣ-ਸੁਣਨ ਵਿਚ ਆ ਰਹੀਆਂ ਹਨ।ਇਸ ਮੌਕੇ ਉਕਤ ਤੋਂ ਇਲਾਵਾ ਰਿਪੁਦਮਨ ਸਿੰਘ ਰੂਪ,ਗੁਰਨਾਮ ਕੰਵਰ, ਦਿਲਦਾਰ ਸਿੰਘ, ਐਮ.ਬੀ.ਐਸ. ਸੈਰਗਿੱਲ, ਅਮਿਤੇਸ਼ਵਰ ਕੌਰ,ਕਰਮ ਸਿੰਘ ਧਨੋਆ, ਸੰਜੀਵ ਦੀਵਾਨ,ਭੁਪਿੰਦਰ ਮਟੋਰੀਆਂ, ਊਸ਼ਾ ਕੰਵਰ,ਸਤਨਾਮ ਸਿੰਘ ਦਾਂਊ, ਗੁਰਪ੍ਰੀਤ ਸਿੰਘ ਖਾਲਸਾ, ਸੁਖਬੀਰ ਕੌਰਰਿਸ਼ਮਰਾਗ ਸਿੰਘ,ਊਦੈ ਰਾਗ ਸਿੰਘ ਨੇ ਵੀ ਸ਼ਮੂਲੀਅਤ ਕੀਤੀ।ਨਾਟ-ਕਰਮੀ ਨਰਿੰਦਰਪਾਲ ਨੀਨਾ ਨੇ ਅੰਤ ਵਿਚ ਸਭਦਾ ਧੰਨਵਾਦ ਕੀਤਾ।

Post a Comment