ਮੋਗਾ, 12 ਫਰਵਰੀ/ ਸਫਲਸੋਚ/ਮੋਗਾ ਜ਼ਿਮਨੀ ਚੋਣ ਸਬੰਧੀ ਲਗਾਏ ਗਏ ਪੁਲਿਸ ਆਬਜ਼ਰਬਰ ਦਾ ਨੰਬਰ ਜ਼ਿਲਾ ਚੋਣ ਅਧਿਕਾਰੀ ਸ੍ਰੀ ਅਰਸ਼ਦੀਪ ਸਿੰਘ ਥਿੰਦ ਵੱਲੋਂ ਜਨਤਕ ਕੀਤਾ ਗਿਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਥਿੰਦ ਨੇ ਦੱਸਿਆ ਕਿ ਪੁਲਿਸ ਆਬਜ਼ਰਬਰ ਸ੍ਰੀ ਆਈ.ਡੀ. ਸ਼ੁਕਲਾ, ਡੀ.ਆਈ.ਜੀ. ਨੂੰ ਲਗਾਇਆ ਗਿਆ ਹੈ, ਜਿਨ•ਾਂ ਦਾ ਮੋਬਾਈਲ ਨੰਬਰ 84271-55930 ਹੈ ਅਤੇ ਈ-ਮੇਲ ਐਡਰੈ¤ਸ ਪੋਬਸੲਰਵੲਰਮੋਗੳ0ਗਮੳਲਿ.ਚੋਮ ਹੈ। ਸ੍ਰੀ ਸ਼ੁਕਲਾ ਦਾ ਦਫਤਰ ਸਿੰਘਾਂਵਾਲਾ ਦੇ ਪਾਵਰ ਗਰਿੱਡ ਦੇ ਰੈਸਟ ਹਾਊਸ ‘ਚ ਬਣਾਇਆਂ ਗਿਆ ਹੈ। ਜ਼ਿਮਨੀ ਚੋਣ ਜਾਂ ਚੋਣ ਜ਼ਾਬਤੇ ਜਾਂ ਚੋਣਾਂ ਦੌਰਾਨ ਅਮਨ-ਕਾਨੂੰਨ ਸਬੰਧੀ ਜੇਕਰ ਕੋਈ ਵੀ ਸੂਚਨਾ ਜਾਂ ਜਾਣਕਾਰੀ ਹੋਵੇ ਤਾਂ ਕੋਈ ਵੀ ਵਿਅਕਤੀ ਉਪਰੋਕਤ ਦੱਸੇ ਗਏ ਨੰਬਰ/ਈ-ਮੇਲ ਪਤੇ ‘ਤੇ ਸ੍ਰੀ ਸ਼ੁਕਲਾ ਨਾਲ ਰਾਬਤਾ ਕਾਇਮ ਕਰ ਸਕਦਾ ਹੈ।
Post a Comment