ਖੰਨਾ, 12 ਫਰਵਰੀ (ਥਿੰਦ ਦਿਆਲਪੁਰੀਆ) ਕਿਸੇ ਵੀ ਕੌੋਮ ਦਾ ਬਾਜ ਬਲ ਪਰਖਣਾ ਹੋਵੇ ਤਾਂ ੳਥੋਂ ਦੇ ਲੋਕਾਂ ਦੀ ਸਿਹਤ ਇਸਦੀ ਸ਼ਾਹਦੀ ਭਰਦੀ ਹੇ ਤੇ ਸਿੱਖ ਕੌਮ ਦੇ ਯੋਧੇ ਲੋਕਾਂ ਦਾ ਇਤਿਹਾਸ ਦਸਦਾ ਹੈ ਕਿ ਸਿੱਖ ਕੌੋਮ ਦੇ ਇਹ ਅਣਖੀਲੇ ਲੋਕਾਂ ਵਿਚ ਖੇਡਾਂ ਦੀ ਭਾਵਨਾ ਕੁੱਟ ਕੁੱਟਕੇ ਭਰੀ ਹੋਈ ਸੀ ਜੋ ਵੱਡੇ ਹੋਕੇ ਮਹਾਬਲੀ ਬਣੇ ਤੇ ਸਿਖ ਇਤਿਹਾਸ ਦਾ ਇਕ ਸੁਨਹਿਰੀ ਪੰਨਾ ਉਲੀਕਿਆ। ਇਹ ਸ਼ਬਦ ਸਿੱਖਾਂ ਦੀ ਸਿਰਮੌਰ ਸੰਂਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਅਵਤਾਰ ਸਿੰਘ ਅੱਜ ਇਥੋਂ 20 ਕਿਲੋਮੀਟਰ ਦੂਰ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮਨ ਝਾੜ ਸਾਹਿਬ ਵਿਚ 9ਵੇਂ ਖਾਲਸਾਈ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆ ਕਹੀ। ਉਹਨਾ ਕਿਹਾ ਕਿ ਪ੍ਰਬੰਧਕ ਕਮੇਟੀ ਵਲਂੀ ਹਾਸ਼ੀਏ ਤੇ ਜਾ ਰਹੀ ਖੇਡ ਹਾਕੀ ਨੂੰ ਹਰ ਸਿੱਖ ਕਾਲਜ ਵਿਚ ਸ਼ੁਰੂ ਕਰਵਾਇਆ ਜਾਵਗਾ ਤਾਂਕਿ ਸਾਡੀ ਰਾਸਟਰੀ ਖੇਡ ਨੂੰ ਪ੍ਰਫੁੱਲਤ ਕੀਤਾ ਜਾ ਸਕੇ ਤੇ ਸਾਡਾ ਵੱਕਾਰ ਮੁੜ ਬਹਾਲੀ ਫੜ ਸਕੇ। ਇਸ ਸਮੇਂ ਉਹਨਾ ਦੇ ਨਾਲ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਗੁਰਮੋਹਨ ਸਿੰਘ ਵਾਲੀਆ, ਕਮਟੀ ਦੇ ਵਧੀਕ ਸਕੱਤਰ ਦਲਮੇਘ ਸਿੰਘ, ਧਰਮਿੰਦਰ ੰਿਸਘ ਉਭਾ, ਤੇ ਕਾਲਜਾਂ ਦੀਆਂ ਉਘੀਆਂ ਹਸਤੀਆ ਹਾਜ਼ਰ ਸਨ। ਕਾਲਜ ਪੁੱਜਣ ਤੇ ਪ੍ਰਿੰਸੀਪਲ ਡਾ ਪਰਮਜੀਤ ਕੌਰ ਟਿਵਾਣਾ ਤੇ ਸਮੂਹ ਸਟਾਫ ਨੇ ਜਥੇਦਾਰ ਤੇ ਮੋਹਤਬਰ ਸਖਸੀਅਤਾਂ ਸਣੇ ਖੇਡਾਂ ਵਿਚ ਹਿੱਸਾ ਲੈਣ ਆਏ ਲਗਪਗ 26 ਕਾਲਜਾਂ ਦੇ ਲੜਕੇ ਲੜਕੀਆਂ ਦਾ ਸਵਾਗਤ ਕਰਦਿਆਂ ਜੀਅ ਆਇਆਂ ਨੂੰ ਕਿਹਾ ਤੇ ਖੇਡਾਂ ਵਿਚ ਮੱਲਾਂ ਮਾਰਨ ਲਈ ਅਪੀਲ ਕੀਤੀ। ਇਸ ਸਮੇਂ ਜਥੇਦਾਰ ਅਵਤਾਰ ਸਿੰਘ ਨੇ ਕਾਲਜ ਵਿਚ ਪ੍ਰਬੰਧਕੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਤੇ ਲੋੜੀਂਦੇ ਫੰਡ ਦੇਣ ਦਾ ਭਰੋਸ਼ਾ ਦਿੰਦਿਆਂ ਕਾਲਜ ਸਟਾਫ ਤੇ ਪਿੰ੍ਰਸੀਪਲ ਟਿਵਾਣਾ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ ਤੇ ਕਾਲਜ ਨੂੰ ਹੋਰ ਅੱਗੇ ਲਿਜਾਣ ਲਈ ਹੱਲਾਸ਼ੇਰੀ ਦਿੱਤੀ। ਇਸ ਸਮੇਂ ਉਹਨਾ ਖੇਡਾਂ ਦੇ ਸੇਮੀਨਾਰ ਤੇ ਇਕ ਮਿਸਜ ਟਿਵਾਣਾ ਦੀ ਪ੍ਰਕਾਸ਼ਤ ਪੁਸਤਕ ਰਿਲੀਜ਼ ਕਰਦਿਆਂ ਵਧਾਈ ਦਿੱਤੀ।ਤੇ ਅਮਨ ਦਾ ਪ੍ਰਤੀਕ ਕਬੂਤਰ ਤੇ ਗੁਬਾਰੇ ਛੱਡਣ ਦੀ ਸਰਕ ਅਦਾ ਕੀਤੀ। ਉਘੇ ਗਲਾਈਡਰਮੇਨ ਮੁਕਤਸਰ,ਦੇ ਉਦੇਕਰਨ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸੁਖਚ ਰਨ ;ਿਸੰਘ ਨਿੱਕਾ ਨੇ ਆਕਸ਼ ਵਿਚ ਉਡਦਿਆਂ ਖਾਲਸਾਈ ਖੇਡਾਂ ਤੇ ਨਸਆਂਿ ਤੋਂ ਦੂਰ ਰਹਿਣ ਦੇ ਲਿਖੇ ਪੁਰਜ਼ੇ ਸੁੱਟਕੇ ਵਾਹਵਾਹ ਖੱਟੀ ਤੇ ਸਟੇਜ ਤੇ ਮੈੇਡਮ ਗਗਨਦੀਪ ਕੌਰ, ਮਹੀਪਇੰਦਰ ਕੌਰ ਤੇ ਸਮੂਹ ਸਟਾਫ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ। ਵਿਦਿਆਰਥਾਂ ਵਲੋੀ ਦੇਹਿ ਸ਼ਿਵਾ ਵਰ ਮੋਹਿ ਇਹੇ ਤੇ ਮਲਵਈ ਗਿੱਧੇ ਨੇ ਜਚਕੇਦਾਰ ਨੂੰ ਇਨਾਮ ਰਾਸ਼ੀ ਦੇਣ ਤ ਮਜਬੂਰ ਕਰ ਦਿੱਤਾ ਜਿਸਨੂੰ ਹਾਜ਼ਰੀਨ ਨੇ ਮਾਣਿਆ ਤੇ ਤਾੜੀਆਂ ਮਾਰਕੇ ਕਲਾਕਾਰਾਂ ਦਾ ਸਵਾਗਤ ਕੀਤਾ।
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾਡ ਸਾਹਿਬ ਵਿਚ ਸ਼ੁਰੂਹੋਏ ਖਾਲਸਾਈ ਖੇਡਾਂ ਦੇ ਉਤਸਵ ਦੀਆਂ ਝਲਕੀਆਂ
Post a Comment