ਮਾਨਸਾ25ਫਰਵਰੀ (ਸਫਲਸੋਚ): ਭਾਰਤ ਸਰਕਾਰ ਵੱਲੋਂ ਵਿੱਢੀ ਪਲਸ ਪੋਲਿਓ ਮੁਹਿੰਮ ਦੇ ਦੂਜੇ ਗੇੜ ਦੇ ਦੂਜੇ ਦਿਨ ਮਾਨਯੋਗ ਸਿਵਲ ਸਰਜਨ ਡਾ. ਬਲਦੇਵ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਐਚ.ਸੀ. ਖਿਆਲਾ ਕਲਾਂ ਦੇ ਐਸ.ਐਮ.ਓ. ਡਾ. ਸੁਰੇਸ਼ ਸਿੰਗਲਾ ਦੀ ਯੋਗ ਅਗਵਾਹੀ ਹੇਠ 0 ਤੋਂ 5 ਸਾਲ ਦੇ ਬੱਚਿਆਂ ਨੂੰ ਘਰ ਘਰ ਜਾ ਕੇ ਵੱਖ ਵੱਖ ਪਿੰਡਾਂ ਵਿੱਚ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਸੀ.ਐਚ.ਸੀ. ਖਿਆਲਾ ਕਲਾਂ ਦੇ ਸਟਾਫ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ, ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਟੀਮ ਵਰਕ ਕੀਤਾ ਗਿਆ। ਇਸ ਮੌਕੇ ਡਬਲਯੂ. ਐਚ. ਓ. ਦੀ ਟੀਮ ਵੱਲੋਂ ਡਾ. ਇੰਦਰਜੀਤ ਸਿੰਘ ਦੁਆਰਾ ਪੋਲਿਓ ਮੁਹਿੰਮ ਦੀ ਚੈਕਿੰਗ ਕੀਤੀ ਗਈ ਅਤੇ ਕੰਮ ਬਾਰੇ ਤਸੱਲੀ ਪ੍ਰਗਟਾਈ ਗਈ। ਉਨ•ਾਂ ਨੇ ਮਾਨਸਾ ਕੈਂਚੀਆਂ ਤੇ ਝੁੱਗੀਆਂ ਝੋਂਪੜੀਆਂ ਵਾਲੇ ਬੱਚੇ ਵੀ ਚੈਕ ਕੀਤੇ ਅਤੇ ਸਾਰੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਪਈਆਂ ਗਈਆਂ। ਉਨ•ਾਂ ਨੇ ਇਸ ਮੁਹਿੰਮ ਦੀ ਸਲਾਘਾ ਵੀ ਕੀਤੀ ਤੇ ਕਿਹਾ ਕਿ ਭਾਰਤ ਦੇਸ਼ ਨੂੰ ਪੋਲਿਓ ਮੁਕਤ ਕਰਵਾਉਣ ਲਈ ਸਿਹਤ ਵਿਭਾਗ ਦੇ ਸਟਾਫ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਇਹ ਜਾਣਕਾਰੀ ਦਰਸ਼ਨ ਸਿੰਘ ਬੀ.ਈ.ਈ. ਅਤੇ ਜਗਦੀਸ਼ ਸਿੰਘ ਹੈਲਥ ਇੰਸਪੈਕਟਰ ਨੇ ਦਿੱਤੀ।

Post a Comment