ਮਾਨਸਾ 25 ਫਰਵਰੀ (ਸਫਲਸੋਚ ) ਸਥਾਨਕ ਜੈ ਕਾਲੀ ਮਾਤਾ ਮੰਦਿਰ ਖੋਖਰ ਰੌਡ ਮਾਨਸਾ ਵਿਖੇ ਰਹਿੰਦੇ ਮਾਤਾ ਸੀਲਾ ਦੇਵੀ ਜੀ ਅਲੀਕੇ ਵਾਲਿਆ ਨੂੰ ਕੁੱਝ ਲੋਕਾ ਵੱਲੋਂ ਚਿੱਠੀ ਰਾਹੀ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਮਾਤਾ ਸੀਲਾ ਦੇਵੀ ਜੀ ਨੂੰ ਪਿਛਲੇ ਦਿਨੀ ਇੱਕ ਰਜਿਸਟਰਡ ਡਾਕ ਰਾਹੀ ਚਿੱਠੀ ਪ੍ਰਾਪਤ ਹੋਈ ਜੋ ਕਿ ਬੱਬਰ ਖਾਲਸਾ ਜਥੇਬੰਦੀ ਦੇ ਨਾਮ ਹੇਠ ਲਿਖੀ ਗਈ ਅਤੇ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਮਾਤਾ ਸੀਲਾ ਦੇਵੀ ਇਸ ਮੰਦਿਰ ਨੂੰ ਛੱਡ ਕੇ ਆਪਣੇ ਪੁਰਾਣੇ ਅਸਥਾਨ ਅਲੀਕੇ ਚਲੇ ਜਾਣ ਨਹੀ ਤਾ ਉਨਾ ਨੂੰ ਉ¤ਥੇ ਭੁੰਨ ਕੇ ਅਰਥਾਤ ਮਾਰ ਦਿੱਤਾ ਜਾਵੇਗਾ। ਇਸ ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਉਨਾ ਵੱਲੋਂ ਪਹਿਲਾਂ ਵੀ ਉਸ ਵਰਗੀਆ 2-3 ਔਰਤਾਂ ਮਾਰ ਦਿੱਤੀਆ ਗਈਆ। ਉਨਾ ਲਿਖਿਆ ਕਿ ਉਹ ਸਬੰਧਤ ਮਾਰੀਆ ਗਈਆ ਔਰਤਾ ਅਨੂਪਗੜ• ਮਾਖਾ ਅਤੇ ਜੋਗਾ ਪਿੰਡ ਨਾਲ ਸਬੰਧਤ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ ਸੀਲਾ ਦੇਵੀ ਜੀ ਨੇ ਦੱਸਿਆ ਕਿ ਉਨਾ ਨੂੰ ਇਹ ਚਿੱਠੀ ਕੁੱਝ ਦਿਨ ਪਹਿਲਾ ਰਜਿਸਟਰਡ ਡਾਕ ਰਾਹੀ ਪ੍ਰਾਪਤ ਹੋਈ ਅਤੇ ਚਿੱਠੀ ਵਿੱਚ ਭੇਜਣ ਵਾਲੇ ਦਾ ਨਾਮ ਪਤਾ ਲਛਮਣ ਸਿੰਘ ਲਹਿਰੀ ਪਿੰਡ ਰਾਮਨਗਰ ਜਿਲ•ਾ ਬਠਿੰਡਾ ਲਿਖਿਆ ਗਿਆ ਹੈ। ਉਨਾ ਦੱਸਿਆ ਕਿ ਚਿੱਠੀ ਵਿੱਚ ਉਨਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਮੰਦਿਰ ਛੱਡ ਕੇ ਆਪਣੇ ਪਿੰਡ ਹਰਿਆਣੇ ਨਾ ਗਈ ਤਾਂ ਉਸਨੂੰ 5 ਦਿਨਾਂ ਦੇ ਵਿੱਚ ਵਿੱਚ ਮੰਦਿਰ ਵਿੱਚ ਹੀ ਮਾਰ ਦਿੱਤਾ ਜਾਵੇਗਾ। ਮਾਤਾ ਸੀਲਾ ਦੇਵੀ ਨੇ ਦੱਸਿਆ ਕਿ ਉਨਾ ਵੱਲੋਂ ਇਸ ਚਿੱਠੀ ਸੰਬੰਧੀ ਪੁਲਿਸ ਨੂੰ ਅਸਲ ਚਿੱਝੀ ਸੌਪ ਕੇ ਸੂਚਿਤ ਕੀਤਾ ਗਿਆ ਹੈ।
ਪਤਾ ਲੱਗਾ ਹੈ ਕਿ ਥਾਣਾ ਸਿਟੀ-1 ਮਾਨਸਾ ਦੇ ਮੁੱਖੀ ਇੰਸਪੈਕਟਰ ਹਰਪਾਲ ਸਿੰਘ ਨੇ ਉ¤ਕਤ ਚਿੱਠੀ ਨੂੰ ਪੁਲਿਸ ਕਬਜੇ ਵਿੱਚ ਲੈ ਕੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜ•ਤਾਲ ਸੁਰੂ ਕਰ ਦਿੱਤੀ ਹੈ ਅਤੇ ਚਿੱਠੀ ਲਿਖਣ ਵਾਲੇ ਤੱਕ ਜਲਦੀ ਪਹੁੰਚਣ ਲਈ ਪੁਲਿਸ ਕਈ ਪਹਿਲੂਆ ਤੇ ਕੰਮ ਕਰ ਰਹੀ ਹੈ।

Post a Comment