ਹੁਸ਼ਿਆਰਪੁਰ 5 ਫਰਵਰੀ (ਨਛਤਰ ਸਿੰਘ) -ਕਦੇ ਭਾਰਤ ਦੇਸ਼ ਨੂੰ ਸੋਨੇ ਦੇ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਭ੍ਰਿਸ਼ਟਾਚਾਰ ਦੇ ਦੈਂਤ ਨੇ ਇਸ ਸੋਨ ਚਿੱੜੀ ਦੇ ਪਰ ਨਿਗਲ ਕੇ ਭਾਰਤ ਨੂੰ ਕੰਗਾਲ ਕਰ ਦਿੱਤਾ ਹੈ, ਭਾਰਤੀਆਂ ਦੀ ਮਿਹਨਤ ਦੀ ਕਮਾਈ ਨੂੰ ਚੰਦ ਲੋਕਾਂ ਨੇ ਹੜੱਪ ਕੇ ਸਿੱਧੇ ਅਸਿੱਧੇ ਢੰਗ ਨਾਲ ਆਪਣੇ ਖਾਤੇ ਵਿੱਚ ਵਿਦੇਸ਼ਾ ਚ ਜਮਾਂ ਕਰਵਾ ਲਿਆ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਦੀਪਕ ਨਈਅਰ ਪ੍ਰਧਾਨ ਐਂਟੀਕਰਾਪਸ਼ਨ ਐਸੋਸੀੲੈਸ਼ਨ ਆਫ਼ ਇੰਡੀਆ ਨੇ ਜਿਲਾ ਬਾਡੀ ਵਿੱਚ ਇਜਾਫ਼ਾ ਕਰਦਿਆਂ ਅੱਡਾ ਨਸਰਾਲਾ ਵਿਖੇ ਹੋਈ ਇੱਕ ਮੀਟਿੰਗ ਦੌਰਾਨ ਕੀਤਾ। ਇਸ ਵੇਲੇ ਸੰਦੀਪ ਸਨੀ ਸਾਹਰੀ ਨੂੰ ਐਂਟੀਕਰਾਪਸ਼ਨ ਐਸੋ: ਦਾ ਜਿਲਾ• ਪ੍ਰਧਾਨ ਥਾਪਿਆ ਗਿਆ। ਇਸ ਮੋਕੇ ਸ੍ਰੀ ਬਲਵਿੰਦਰ ਟੂਰਾ ਗਗਨੌਲੀ ਚੇਅਰਰਮੈਨ ਐਂਟੀਕਰਾਪਸ਼ਨ ਇੰਡੀਆ, ਡਾ: ਜਗਤਾਰ, ਡਾ: ਜਸਵੀਰ, ਨਰਿੰਦਰ ਟੂਰਾ, ਗੋਪੀ ਮੇਘੋਵਾਲ, ਪ੍ਰੇਮ ਸਿੰਘ ਖਾਨਪੁਰ, ਅਮਰੀਕ ਸਿੰਘ, ਜੁਗਿੰਦਰ ਸਿੰਘ, ਹਰਪ੍ਰੀਤ ਹੈਪੀ, ਕੁਲਵੰਤ, ਰਾਮ ਤੀਰਥ ਆਦਿ ਹਾਜ਼ਰ ਸਨ।


Post a Comment