ਹੁਸ਼ਿਆਰਪੁਰ 5 ਫਰਵਰੀ (ਨਛ¤ਤਰ ਸਿੰਘ) -ਇਥੋ ਥੋੜੀ ਦੂਰੀ ’ਤੇ ਸਥਿਤ ਐਸ ਐਚ ਸੀ ਲਾਚੋਵਾਲ ਵਿਖੇ ਐਸ ਐਮ ਓ ਰਣਜੀਤ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਗ੍ਰਾਮ ਪੰਚਾਇਤ ਲਾਚੋਵਾਲ ਦੇ ਸਰਪੰਚ ਰਣਜੀਤ ਸਿੰਘ , ਰਵਿੰਦਰ ਹੈਪੀ, ਏ ਕੇ ਬਜਾਜ ,ਸ਼ਰੀਨ ਚੋਧਰੀ ਅਤੇ ਡਾ. ਮਨਜੀਤ ਸਿੰਘ ਰੂਰਲ ਮੈਡੀਕਲ ਅਫਸਰ ਲਾਚੋਵਾਲ ਦੇ ਯਤਨਾਂ ਸਦਕਾ ਇੱਕ ਖੂਨਦਾਨ ਕੈਂਪ ਲਗਾਇਆ ਗਿਆ । ਅੱਜ ਖਰਾਬ ਮੌਸਮ ਦੇ ਬਾਵਯੂਦ ਕੈਂਪ ’ਚ ਇਲਾਕੇ ਦੇ ਨੌਜਵਾਨਾਂ ਅਤੇ ਇਸਤਰੀਆਂ ਵਲੋਂ ਕਰੀਬ 25 ਯੂਨਿਟ ਖੂਨਦਾਨ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ ਨੂੰ ਦਾਨ ਕੀਤਾ। ਇਸ ਕੈਂਪ ਦੌਰਾਨ ਸ. ਭੁਪਿੰਦਰ ਸਿੰਘ ਪਾਹਵਾ ਪ੍ਰਧਾਨ ਭਾਈ ਘਨੱਈਆ ਜੀ ਬਲੱਡ ਬੈਂਕ ਹੁਸ਼ਿਆਰਪੁਰ , ਗੁਰਦੀਪ ਸਿੰਘ, ਜਸਵੀਰ ਸਿੰਘ, ਜੇ ਬੀ ਬਹਿਲ ਅਤੇ ਡਾ ਜੇ ਐਸ ਮੰਡਿਆਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਕੈਂਪ ਦੌਰਾਨ ਉਪਰੋਕਤ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਦੇ ਅਹੁੱਦੇਦਾਰਾਂ ਦੁਆਰਾ ਖੂਨ ਦੀ ਮਹੱਤਤਾਂ ਬਾਰੇ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ। ਉਨ•ਾਂ ਲੋਕਾਂ ਨੂੰ ਖੂਨ ਅਤੇ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਕੈਂਪ ਦੌਰਾਨ ਸਿਹਤ ਵਿਭਾਗ ’ਚ ਤੈਨਾਤ ਆਸ਼ਾ ਵਰਕਰ ਮਨਦੀਪ ਕੌਰ ਤੋਂ ਇਲਾਵਾ ਦੋ ਹੋਰ ਇਸਤਰੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਮਨਦੀਪ ਕੌਰ ਫਾਰਮਾਸਿਸਟ, ਸੁਖਵਿੰਦਰ ਕੌਰ ਢਿੱਲੋਂ ਐਲ ਐਚ ਵੀ, ਏ ਐਨ ਐਮ ਪਰਮਜੀਤ , ਏ ਐਨ ਐਮ ਸੁਮਨ ਬਾਲਾ, ਏ ਐਨ ਐਮ ਮਨਜੀਤ ਕੌਰ , ਸੁਖਵਿੰਦਰ ਸਿੰਘ ਹੈਲਥ ਵਰਕਰ, ਕੁਲਵੰਤ ਸਿੰਘ ਹੈਲਥ ਵਰਕਰ ਤੋਂ ਇਲਾਵਾ ਹੋਰ ਆਸ਼ਾ ਵਰਕਰਾਂ ਵੀ ਹਾਜ਼ਰ ਸਨ। ਇਸ ਮੌਕੇ ਡਾ. ਮਨਜੀਤ ਸਿੰਘ ਰੂਰਲ ਮੈਡੀਕਲ ਅਫਸਰ ਲਾਚੋਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਮਕਸਦ ਲੋਕਾਂ ਨੂੰ ਖੂਨ ਜਾਂ ਅੱਖਾ ਦਾਨ ਕਰਨ ਲਈ ਪ੍ਰੇਰਿਤ ਜਾਂ ਜਾਗਰੂਕਤਾ ਪੈਦਾ ਕਰਨੀ ਹੈ। ਅੰਤ ’ਚ ਉਨ•ਾਂ ਆਏ ਹੋਏ ਮੁੱਖ ਮਹਿਮਾਨਾਂ, ਦਾਨੀ ਸੱਜਣਾਂ ਅਤੇ ਹੋਰ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਕੈਂਪ ਦੌਰਾਨ ਗ੍ਰਾਮ ਪੰਚਾਇਤ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਭਾਈ ਘਨੱਈਆਂ ਬਲੱਡ ਬੈਂਕ ਦੀ ਟੀਮ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਅਖੀਰ ’ਚ ਭਾਈ ਘਨੱਈਆਂ ਜੀ ਟ੍ਰਸਟ ਵਲੋਂ ਵੀ ਐਸ ਐਮ ਓ ਡਾ. ਰਣਜੀਤ ਸਿੰਘ, ਸਰਪੰਚ ਰਣਜੀਤ ਸਿੰਘ ਅਤੇ ਹੋਰ ਟੀਮ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਆ ਗਿਆ।


Post a Comment