ਨਾਭਾ, 23 ਫਰਵਰੀ (ਜਸਬੀਰ ਸਿੰਘ ਸੇਠੀ) – ਬੀਤੀ ਦੇਰ ਸ਼ਾਮ ਨਾਭਾ ਪਟਿਆਲਾ ਰੋਡ ਸਥਿਤ ਗਰਿੱਡ ਚੌਂਕ ਵਿੱਚ ਇੱਕ ਤੇਜ਼ ਰਫਤਾਰ ਬਲੈਰੋ ਗੱਡੀ ਦੇ ਡਰਾਇਵਰ ਵੱਲੋਂ ਸੜਕ ਦੇ ਕਿਨਾਰੇ ਖੜੇ ਇੱਕ ਸਾਇਕਲ ਸਵਾਰ ਬੱਚੇ ਨੂੰ ਟੱਕਰ ਮਾਰਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਟਿਆਲਾ ਸਾਇਡ ਤੋਂ ਇੱਕ ਬਲੈਰੋ ਗੱਡੀ (ਪੀ.ਬੀ 11ਏ.ਐਸ 0085) ਆ ਰਹੀ ਸੀ ਜਿਸਨੇ ਹੀਰਾ ਮਹਿਲ ਨਿਵਾਸੀ ਜਗਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਨਾਮਕ ਬੱਚੇ ਜੋ ਕਿ ਦੁੱਧ ਲੈਕੇ ਆਪਣੇ ਸਾਇਕਲ ਤੇ ਘਰ ਆ ਰਿਹਾ ਸੀ, ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋ ਗੱਡੀ ਭਜਾ ਲਈ ਜਿਸ ਦਾ ਲੋਕਾਂ ਵੱਲੋਂ ਪਿੱਛਾ ਕਰਨ ਤੇ ਡਰਾਇਵਰ ਵੱਲੋਂ ਪਟਿਆਲਾ ਗੇਟ ਗੱਡੀ ਛੱਡ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਲੋਕਾਂ ਨੇ ਗੱਡੀ ਨੂੰ ਥਾਣਾ ਕੋਤਵਾਲੀ ਪੁਿਲਸ ਨੂੰ ਫੜਾ ਦਿੱਤੀ ਜਿਸ ਦਾ ਅਗਲਾ ਸ਼ੀਸਾ ਟੁੱਟ ਗਿਆ ਹੈ। ਦੂਜੇ ਪਾਸੇ ਜਖਮੀ ਹੋਏ ਬੱਚੇ ਨੂੰ ਲੋਕਾਂ ਨੇ ਸਿਵਲ ਹਸਪਤਾਲ ਨਾਭਾ ਵਿਖੇ ਦਾਖਿਲ ਕਰਵਾਇਆ ਗਿਆ ਜਿਥੇ ਉਹ ਜੇਰੇ ਇਲਾਜ਼ ਹੈ। ਪੁਿਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।



Post a Comment