ਹੁਸ਼ਿਆਰਪੁਰ 2 ਫਰਵਰੀ ( ਨਛ¤ਤਰ ਸਿੰਘ) ਮਿਉਂਸੀਪਲ ਕਮੇਟੀ ਹੁਸ਼ਿਆਰਪੁਰ ਸ਼ਹਿਰ ਅੰਦਰ ਆਪਣੀਆਂ ਪਾਰਕਾਂ ਅਤੇ ਸਾਰਵਜਨਕ ਥਾਵਾਂ ਉਤੇ ਨਾਜਾਇਜ਼ ਕਬਜੇ ਹਟਾਉਣ ਵਿਚ ਨਾਕਾਮ ਰਹੀ ਹੈ। ਸ ਉਕਾਰ ਸਿੰਘ ਝਮਟ ਜਨਰਲ ਸਕ¤ਤਰ ਬਹੁਜਨ ਸਮਾਜ ਪਾਰਟੀ ਨੇ ਕਿਹਾ ਕਿ ਮਿਉਂਸੀਪਲ ਕਮੇਟੀ ਦੇ ਅਧਿਕਾਰੀ ਅਤੇ ਮਿਉਂਸੀਪਲ ਕਮੇਟੀ ਤੇ ਕਾਬਜ ਸ¤ਤਾਧਾਰੀ ਨੇਤਾ ਨਜਾਇਜ ਕਬਜੇ ਹਟਾਉਣ ਦੇ ਨਾਂ ਤੇ ਰੋਜ਼ਾਨਾ ਰੇੜ•ੀ ਤੇ ਫੜੀ ਵਾਲਿਆਂ ਨੂੰ ਤੰਗ ਕਰਦੇ ਨੇ। ਸ ਝਮਟ ਨੇ ਕਿਹਾ ਕਿ ਜਿਨ•ਾਂ ਸਰਮਾਏਦਾਰ ਲੋਕਾਂ ਨੇ ਕਮੇਟੀ ਦੇ ਕਈ ਏਕੜ ਪਾਰਕਾਂ ਤੇ ਸਾਰਵਜਨਕ ਥਾਵਾਂ ਤੇ ਕਬਜੇ ਕੀਤੇ ਹਨ ਉਨ•ਾਂ ਵਲ ਕਮੇਟੀ ਦਾ ਕਦੇ ਧਿਆਨ ਨਹੀ ਗਿਆ। ਸ ਝਮਟ ਨੇ ਕਿਹਾ ਕਿ ਆਈਟੀਆਈ ਹੁਸ਼ਿਆਰਪੁਰ ਦੇ ਸਾਹਮਣੇ ਮੁਹ¤ਲਾ ਨਿਵਾਸੀਆਂ ਲਈ ਪਾਰਕ ਬਣਾਉਣ ਵਾਸਤੇ ਢਾਈ ਤਿੰਨ ਏਕੜ ਜਮੀਨ ਤੇ ਫੈਕਟਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਝਮਟ ਨੇ ਕਿਹਾ ਕਿ ਇਹ ਮਾਮਲਾ ਕਈ ਵਾਰ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਵਿਚ ਉਠਾਇਆ ਗਿਆ ਕਿ ਮਿਉਂਸੀਪਲ ਕਮੇਟੀ ਵਲੋਂ ਇਸ ਨਜਾਇਜ ਕਬਜੇ ਨੂੰ ਹਟਾਇਆ ਜਾਵੇ। ਹਰੇਕ ਵਾਰ ਜ਼ਿਲਾ ਸ਼ਿਕਾਇਤ ਅਧਿਕਾਰੀਆਂ ਵਲੋਂ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਕਿ ਇਸ ਨਜਾਇਜ਼ ਕਬਜੇ ਨੂੰ ਜਲਦੀ ਹੀ ਹਟਾਇਆ ਜਾਵੇਗਾ ਅਤੇ ਇਸ ਤੇ ਇਕ ਸੁੰਦਰ ਪਾਰਕ ਬਣਾਈ ਜਾਵੇਗੀ। ਅਧਿਕਾਰੀਆਂ ਵਲੋਂ ਵਾਰ-ਵਾਰ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਕਰੋੜਾਂ ਰੁਪਏ ਦੀ ਜਮੀਨ ਤੋਂ ਨਜਾਇਜ ਕਬਜਾ ਨਹੀ ਹਟਾਇਆ ਗਿਆ। ਸ ਝਮਟ ਨੇ ਦੋਸ਼ ਲਗਾਇਆ ਕੇ ਅਧਿਕਾਰੀ ਫੈਕਟਰੀ ਮਾਲਕਾਂ ਨਾਲ ਰਲੇ ਹੋਏ ਹਨ ਅਤੇ ਗੁਪਤ ਰੂਪ ਵਿਚ ਇਨ•ਾਂ ਫੈਕਟਰੀ ਮਾਲਕਾਂ ਤੋਂ ਮਹੀਨਾ ਵੀ ਪ੍ਰਾਪਤ ਕਰਦੇ ਹਨ। ਸ ਝਮਟ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਮਿਉਂਸੀਪਲ ਕਮੇਟੀ ਦੀ ਇਸ ਜਗ•ਾ ਤੇ ਕਬਜਾ ਕਰਵਾਉਣ ਦੀ ਜਾਂਚ ਕੀਤੀ ਜਾਵੇ ਅਤੇ ਕਰੋੜਾਂ ਰੁਪਏ ਦੀ ਮਿਉਂਸੀਪਲ ਕਮੇਟੀ ਦੀ ਜਗ•ਾ ਤੇ ਕਬਜ਼ਾ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੋਮ ਨਾਥ ਬੈਂਸ ਜ਼ਿਲਾ ਉਪ ਪ੍ਰਧਾਨ ਬਸਪਾ, ਹਰਜੀਤ ਲਾਡੀ ਤੇ ਡਾ: ਸੰਤੋਖ ਸਿੰਘ ਜ਼ਿਲਾ ਸਕ¤ਤਰ ਬਸਪਾ, ਓਕਾਰ ਸਿੰਘ ਪ੍ਰਧਾਨ ਬਸਪਾ ਹੁਸ਼ਿਆਰਪੁਰ, ਦਿਨੇਸ਼ ਕੁਮਾਰ ਪ¤ਪੂ ਸ਼ਹਿਰੀ ਪ੍ਰਧਾਨ, ਬਲਵਿੰਦਰ ਸਿੰਘ ਪ੍ਰਧਾਨ ਵਲੰਟੀਅਰ ਫੋਰਸ ਹੁਸ਼ਿਆਰਪੁਰ, ਡਾ ਮਾਧੋ ਰਾਮ ਜ਼ਿਲਾ ਸਕ¤ਤਰ, ਸ਼ਿਵ ਰਾਮ ਮਾਂਝੀ, ਗਿਆਨ ਚੰਦ ਨਾਰਾ ਅਤੇ ਤੀਰਥ ਸਿੰਘ ਬਜਵਾੜਾ ਵੀ ਹਾਜ਼ਰ ਸਨ।
Post a Comment