ਹੁਸ਼ਿਆਪੁਰ 2 ਫਰਵਰੀ (ਨਛ¤ਤਰ ਸਿੰਘ) ਸੌਸ਼ਲਿਸਟ ਪਾਰਟੀ ਇੰਡੀਆ ਤੇ ਕਾਰਪੋਰੇਸ਼ਨ ਵਿਰੋਧੀ ਫਰੰਟ ਦੇ ਨੇਤਾ ਸਰਦਾਰ ਬਲਵੰਤ ਸਿੰਘ ਖੇੜਾ ਨੇ ਪੰਜਾਬ ਦੇ ਸਥਾਨਕ ਸਰਕਾਰਾ ਤੇ ਮੈਡੀਕਲ ਸਿ¤ਖਿਆ ਮੰਤਰੀ ਸ੍ਰੀ ਚੁੰਨੀ ਲਾਲ ਭਗਤ ਵ¤ਲੋਂ ਸਵਾਮੀ ਵਿਵੇਕਾਂਨੰਦ ਭਵਨ ਦੇ ਉਦਘਾਟਨੀ ਸਮਾਰੋਹ ਵਿ¤ਚ ਕੀਤੇ ਭਾਸ਼ਣ ਨੂੰ ਝੂਠਾ ਦਾ ਪੁਲੰਦਾ ਦ¤ਿਸਆ ਹੈ ਅਤੇ ਉਹਨਾਂ ਤੋਂ ਪੁ¤ਿਛਆ ਹੈ ਕਿ ਸ਼ਹਿਰ ਨਿਵਾਸੀਆਂ ਤੇ ਪਿੰਡਾਂ ਦੇ ਲੋਕਾਂ ਨੇ ਕਦੋਂ ੳਹਨਾਂ ਨੂੰ ਕਾਰਪੋਰੇਸ਼ਨ ਬਣਾਉਣ ਲਈ ਕਿਹਾ ਸੀ। ਉਹਨਾਂ ਅਗੋਂ ਪੁਛਿਆ ਕਿ ਇਸ ਨੇਤਾ ਦਾ ਨਾਂ ਉਜਾਗਰ ਕੀਤਾ ਜਾਵੇ ਜਿਹੜਾ ਕਿ ਇਸ ਲੋਕ ਮਾਰੂ ਤਜਵੀਜ ਦੀ ਵਕਾਲਤ ਕਰਦਾ ਹੈ? ਸ੍ਰੀ ਖੇੜਾ ਨੇ ਦੋਸ਼ ਲਾਇਆ ਕਿ ਅ¤ਜ ਤ¤ਕ ਪ੍ਰਸ਼ਾਸਨ ਜਾਂ ਨਗਰ ਪਾਲਿਕਾ ਵ¤ਲੋਂ ਕੋਈ ਜਨਸੁਣਵਾਈ ਨਹੀਂ ਹੋਈ ਹੈ ਅਤੇ ਸੰਬੰਧਿਤ ਪਿੰਡਾਂ ਦੀਆਂ ਗ੍ਰਾਮ ਸੰਭਾਵਾ ਤੋਂ ਵੀ ਮਨਜੂਰੀ ਨਹੀਂ ਲਈ ਗਈ ਹੈ। ਉਹਨਾਂ ਕਿਹਾ ਕਿ ਪ੍ਰਾਪਰਟੀ ਟੈਕਸ ਦੀ ਮਾਰ ਥ¤ਲੇ ਸਾਰੇ ਛੋਟੇ ਬੜੇ ਆੁੳਣ ਨਾਲ ਲੋਕਾਂ ਵਿ¤ਚ ਹਾਹਾਕਾਰ ਮਚੀ ਹੋਈ ਹੈ ਅਤੇ ਉਹ ਜਲਸੇ ਜਲੂਸ ਕਰ ਰਹੇ ਹਨ। ਉਹਨਾਂ ਅਕਾਲੀ ਭਾਜਪਾ ਸਰਕਾਰ ਨੂੰ ਇਸ ਤਜਵੀਜ ਤੇ ਰੈਫਰੈਂਡਮ ਕਰਾਉਣ ਦੀ ਚਨੌਤੀ ਦਿ¤ਤੀ ਹੈ। ਸ੍ਰੀ ਖੇੜਾ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਸੰਤਾਂ ਤੇ ਗੁਰੂਆਂ ਦੇ ਨਾਂ ਤੇ ਭ੍ਰਿਸ਼ਟਾਚਾਰ ਕਰਨਾ ਨੇਤਾਵਾਂ ਨੂੰ ਸ਼ੋਭਾ ਨਹੀਂ ਦਿੰਦਾਂ। ਉਹਨਾਂ ਕਿਹਾ ਇਸ ਸਮਾਗਮ ਵਿ¤ਚ 500 ਸ¤ਜਣ ਆਏ ਜਿੰਨ•ਾਂ ਵਿ¤ਚ ਸਫਾਈ ਕਰਮਚਾਰੀ ਤੇ ਹੋਰ ਵੀ ਹਾਜਰ ਸਨ।ੀ ਇਸ ਪ੍ਰਕਾਰ ਦੋ ਤਿੰਨ ਘੰਟੇ ਦੇ ਸਮਾਗਮ ਵਿ¤ਚ ਹਰ ਵਿਆਕਤੀ ਤੇ 1000 ਰੁਪਏ ਗਰੀਬਾਂ ਦਾ ਧਨ ਇ¤ਹ ਨੇਤਾ ਚ¤ਟ ਕਰ ਗਏ। ਅਖਬਾਰਾਂ ਵਿ¤ਚ ਨਗਰਪਾਲਿਕਾ ਦੇ ਜਿੰਨ•ਾਂ 4 ਠੇਕੇਦਾਰਾ ਵ¤ਲੋਂ ਇਸ਼ਤਿਹਾਰ ਦਿ¤ਤਾ ਗਿਆ ਹੈ ਜਿੰਨ•ਾਂ ਨੇਤਾਵਾਂ ਦੀਆਂ ਤਸਵੀਰਾਂ ਛਪੀਆਂ ਹਨ ਉਹਨਾਂ ਨੇਤਾਵਾਂ ਦੇ ਏਜੰਡ ਹਨ। ਇਸ ਸਮਾਗਮ ਤੇ ਜਿਲ•ਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦਾ ਕੰਮ ਕਾਰ ਠ¤ਪ ਰਿਹਾ ਅਤੇ ਸਧਾਰਣ ਲੋਕਾਂ ਨੂੰ ਪਰੇਸ਼ਾਨੀ ਉਠਾਉਣੀ ਪਈ। ਉਹਨਾਂ ਕਿਹਾ ਕਿ ਸਾਡਾ ਸ਼ਹਿਰ ਇ¤ਕ ਕੂੜਾਦਾਨ ਬਣ ਗਿਆ ਹੈ, ਸ਼ੋਚਾਲਯ ਬੰਦ ਹੋ ਗਏ ਹਨ, ਰੋਸ਼ਨੀ ਤੇ ਪਾਣੀ ਦਾ ਪ੍ਰਬੰਧ ਵੀ ਨਾਂ ਦੇ ਬਰਾਬਰ ਹੈ। ਉਹਨਾਂ ਮੰਗ ਕੀਤੀ ਕਿ ਸਫਾਈ ਸੇਵਕਾਂ ਦੀ ਗਿਣਤੀ ਦੂਗਣੀ ਕੀਤੀ ਜਾਵੇ ਤੇ ਉਹਨਾਂ ਨੂੰ ਪ¤ਕਾ ਕੀਤਾ ਜਾਵੇ।ਸ੍ਰੀ ਖੇੜਾ ਨੇ ਕਿਹਾ ਕਿ ਕਾਰਪੋਰੇਸ਼ਨ ਵਿਰੋਧੀ ਫਰੰਟ ਵ¤ਲੋ ਸਾਰੇ ਵਾਰਡਾ ਤੇ ਪਿੰਡਾਂ ¤ਿਵਚ ਜਾਗ੍ਰਿਤੀ ਮੁਹਿੰਮ ਚਲਾ ਕੇ ਲੋਕਾਂ ਨੂੰ ਕਾਰਪੋਰੇਸ਼ਨ ਬਣਨ ਦੇ ਲਾਭ ਤੇ ਹਾਨੀਆਂ ਬਾਰੇ ਜਾਣਕਾਰੀ ਦਿ¤ਤੀ ਜਾਵੇ।
Post a Comment