ਮਾਨਸਾ, 04 ਫਰਵਰੀ /ਸਫਲਸੋਚ / ਜ਼ਿਲ•ਾ ਪੁਲਿਸ ਨੇ ਦੁਕਾਨਾਂ ’ਤੇ ਛਾਪਾ ਮਾਰ ਕੇ ਦੋ ਵਿਅਕਤੀਆਂ ਨੂੰ ਬਿਨ•ਾਂ ਲਾਈਸੰਸ ਦੇ ਮੋਬਾਇਲ ਚਿੱਪਾਂ ਭਰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਕੇ ਦੋ ਕੰਪਿਊਟਰ ਸੈਟ, ਤਿੰਨ ਪਾਵਰ ਲੀਡਾਂ, ਇਕ ਅਡਾਪਟਰ ਅਤੇ 2 ਮੋਬਾਇਲ ਚਿੱਪਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ. ਪੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਏ.ਐਸ.ਆਈ ਮੱਖਣ ਸਿੰਘ ਦੀ ਅਗਵਾਈ ਵਿਚ ਪੁਲਿਸ ਚੌਕੀ ਬਹਿਨੀਵਾਲ (ਥਾਣਾ ਜੌੜਕੀਆਂ) ਦੀ ਪੁਲਿਸ ਪਾਰਟੀ ਨੇ ਆਈ.ਐਮ.ਆਈ. ਕੰਪਨੀ ਦੇ ਗਾਣੇ ਬਿਨ•ਾਂ ਲਾਇਸੰਸ ਜਾਂ ਕਿਸੇ ਅਧਿਕਾਰ ਤੋਂ ਮੋਬਾਇਲ ਚਿੱਪਾਂ ਵਿੱਚ ਭਰ ਕੇ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਬਰਾਮਦਗੀ ਕਰਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ।ਐਸ.ਐਸ.ਪੀ. ਨੇ ਕਿਹਾ ਕਿ ਜਵਾਹਰ ਸਿੰਘ ਪੁੱਤਰ ਸੋਹਣ ਸਿੰਘ ਇਨਵੈਸਟੀਗੇਟਰ ਇੰਡੀਅਨ ਮਿਊਜ਼ਿਕ ਇੰਡਸਟਰੀ (ਆਈ.ਐਮ.ਆਈ.) ਵਾਸੀ ਡੀ-32 ਨਿਜ਼ਾਮੂਦੀਨ ਈਸਟ ਨਵੀਂ ਦਿੱਲੀ ਨੇ ਥਾਣੇ ਪੁੱਜ ਕੇ ਆਪਣਾ ਬਿਆਨ ਲਿਖਾਇਆ ਸੀ ਕਿ ਗੋਗੀ ਸਿੰਘ ਉਰਫ਼ ਸਿਮਰਜੀਤ ਸਿੰਘ ਪੁੱਤਰ ਜਨਕ ਰਾਜ ਵਾਸੀ ਵੱਡਾ ਗੁੜਾ, ਜ਼ਿਲ•ਾ ਸਿਰਸਾ (ਹਰਿਆਣਾ), ਜਿਸਨੇ ਗੋਗੀ ਟੈਲੀਕਾਮ ਨਾਮ ਦੀ ਦੁਕਾਨ ਬੱਸ ਅੱਡਾ ਪਿੰਡ ਬਣਾਂਵਾਲਾ ਵਿਖੇ ਖੋਲ•ੀ ਹੋਈ ਹੈ ਅਤੇ ਨਰਿੰਦਰ ਕੁਮਾਰ ਪੁੱਤਰ ਰਾਮੇਸ਼ ਕੁਮਾਰ ਵਾਸੀ ਅਗਿਹਾਰ ਥਾਣਾ ਕਨੀਨਾ ਜ਼ਿਲ•ਾ ਮਹਿੰਦਰਗੜ• (ਹਰਿਆਣਾ), ਜਿਸਨੇ ਸੋਨੂੰ ਟੈਲੀਕਾਮ ਨਾਮ ਦੀ ਦੁਕਾਨ ਪਿੰਡ ਬਣਾਂਵਾਲਾ ਵਿਖੇ ਹੀ ਖੋਲ•ੀ ਹੋਈ ਹੈ, ਬਿਨ•ਾਂ ਕਿਸੇ ਅਧਿਕਾਰ ਜਾਂ ਲਾਇਸੰਸ ਤੋਂ ਆਈ.ਐਮ.ਆਈ. ਕੰਪਨੀ ਦੇ ਗਾਣੇ ਮੋਬਾਇਲ ਚਿੱਪਾਂ ਵਿੱਚ ਭਰ ਕੇ ਵੇਚਦੇ ਹਨ। ਡਾ. ਭਾਰਗਵ ਨੇ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਮੁਦੱਈ ਜਵਾਹਰ ਸਿੰਘ ਨੂੰ ਨਾਲ ਲੈ ਕੇ ਉਕਤ ਦੁਕਾਨਾਂ ’ਤੇ ਰੇਡ ਕਰਕੇ ਗੋਗੀ ਸਿੰਘ ਅਤੇ ਨਰਿੰਦਰ ਕੁਮਾਰ ਨੂੰ ਮੋਬਾਇਲ ਚਿੱਪਾਂ ਭਰਦਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਨ•ਾਂ ਕਿਹਾ ਕਿ ਇਨ•ਾਂ ਵਿਰੁੱਧ ਮੁਕੱਦਮਾ ਅ/ਧ 51,52ਏ, 63,65 ਕਾਪੀ ਰਾਈਟ ਐਕਟ-1957 ਅਧੀਨ ਥਾਣਾ ਜੌੜਕੀਆਂ ਵਿਖੇ ਦਰਜ ਕਰ ਲਿਆ ਗਿਆ ਹੈ।

Post a Comment