ਲੁਧਿਆਣਾ (ਸਤਪਾਲ ਸੋਨੀ) ਆਰ ਐਸ ਮਾਡਲ ਸਕੂਲ, ਸ਼ਾਸਤਰੀ ਨਗਰ ਵਿੱਖੇ ਥਿੰਦ ਡੈਂਟਲ ਕਲੀਨਿਕ, ਜਮਾਲਪੁਰ ਦੇ ਡਾਕਟਰ ਥਿੰਦ ਵਲੋਂ ਜੇ ਸੀ ਕਲੱਬ ਆਫ ਇੰਡੀਆ ਦੇ ਸਹਿਯੋਗ ਨਾਲ ਡੈਂਟਲ ਹੈਲਥ ਤੇ ਇਕ ਸਿਖਿਆਦਇਕ ਪ੍ਰੋਗਰਾਮ ਕੋਣ ਬਣੇਗਾ ਪੇਸਟਪਤੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਡਾਕਟਰ ਥਿੰਦ ਵਲੋਂ ਡੈਂਟਲ ਹੈਲਥ ਬਾਰੇ ਬਚਿੱਆਂ ਤੋਂ ਪਲੇਫੁੱਲ ਤਰੀਕੇ ਦੇ ਨਾਲ ਸਵਾਲ ਪੁੱਛੇ ਗਏ।ਇਸ ਪ੍ਰੋਗਰਾਮ ਵਿੱਚ 6 ਵੀਂ ਕਲਾਸ ਦੇ 300 ਬਚਿੱਆਂ ਨੇ ਹਿੱਸਾ ਲਿਆ ।ਡਾਕਟਰ ਥਿੰਦ ਨੇ ਸਕਿਟਾਂ ਦੇ ਰਾਹੀਂ ਬਚਿੱਆਂ ਨੂੰ ਚਾਕਲੇਟ ਅਤੇ ਸਟੀਕੀ ਫੂਡ ਤੋਂ ਦੰਦਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਦਸਿਆ।ਡਾਕਟਰ ਥਿੰਦ ਵਲੋਂ ਪਲੇਫੁੱਲ ਤਰੀਕੇ ਰਾਹੀਂ ਬਚਿੱਆਂ ਦੇ ਨਾਲ ਇਕ ਕੁਈਜ਼ ਕਰਵਾਇਆ ਗਿਆ ਜਿਸ ਵਿੱਚ ਦੰਦਾਂ ਦੀ ਜਾਣਕਾਰੀ ਬਾਰੇ ਸਹੀ ਜਵਾਬ ਦੇਣ ਵਾਲੇ ਬਚਿੱਆਂ ਨੂੰ ਕਾਲਗੇਟ ਟੁਥਪੇਸਟ ਅਤੇ ਟੁਥਬੁਰਸ਼ ਇਨਾਮ ਵਜੋਂ ਦਿੱਤੇ ਗਏ।ਪ੍ਰਿੰਸੀਪਲ ਮੋਹਨ ਲਾਲ ਕਾਲੜਾ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਖੁਸੀ ਹੋਈ ਹੈ ਕਿ ਬੱਚੇ ਬੜੇ ਹੀ ਚਾਅ ਦੇ ਨਾਲ ਡੈਂਟਲ ਹੈਲਥ ਤੇ ਇਕ ਸਿਖਿਆਦਇਕ ਪ੍ਰੋਗਰਾਮ ਵਿੱਚ ਹਿਸਾ ਲੈ ਰਹੇ ਹਨ।ਇਸ ਮੌਕੇ ਕੋਆਡੀਨੇਟਰ ਸੁਖਦੀਕ ਕੌਰ ਅਤੇ ਜੇ ਸੀ ਕਲੱਬ ਆਫ ਇੰਡੀਆ ਦੇ ਸ਼੍ਰੀ ਰਾਜੇਸ਼ ਗੁਪੱਤਾ ਜੀ ਨੇ ਥਿੰਦ ਡੈਂਟਲ ਕਲੀਨਿਕ, ਜਮਾਲਪੁਰ ਦੇ ਡਾਕਟਰ ਥਿੰਦ ਵਲੋ ਡੈਂਟਲ ਹੈਲਥ ਤੇ ਸਿਖਿਆਦਇਕ ਪ੍ਰੋਗਰਾਮ ਕੋਣ ਬਣੇਗਾ ਪੇਸਟਪਤੀ ਦਾ ਆਯੋਜਨ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ।ਥਿੰਦ ਡੈਂਟਲ ਕਲੀਨਿਕ, ਜਮਾਲਪੁਰ ਦੇ ਡਾਕਟਰ ਥਿੰਦ ਨੇ ਕਿਹਾ ਪ੍ਰੋਗਰਾਮ ਕੋਣ ਬਣੇਗਾ ਪੇਸਟਪਤੀ ਉਨ੍ਹਾਂ ਵਲੋਂ ਚਲਾਏ ਜਾ ਰਹੇ ਮਿਸ਼ਨ ਸਮਾਈਲ ਪ੍ਰੋਜੈਕਟ ਦਾ ਹਿੱਸਾ ਹੈ ।ਡਾਕਟਰ ਥਿੰਦ ਨੇ ਕਿਹਾ 20 ਸਾਲ ਪਹਿਲਾਂ ਦੰਦਾਂ ਦੀ ਸੰਭਾਲ ਬਾਰੇ ਆਪਣੀ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕਰਨ ਦੇ ਮੰਤਵ ਨਾਲ ਇਹ ਪ੍ਰੈਗਰਾਮ ਸ਼ੁਰੂ ਕੀਤਾ ਗਿਆ ਸੀ ਜੋ ਬਹੁਤ ਹੀ ਸਫਲਤਾ ਪੂਰਵਕ ਚਲ ਰਿਹਾ ਹੈ ।ਡਾਕਟਰ ਥਿੰਦ ਨੇ ਕਿਹਾ ਕਿ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਅਤੇ ਮਰਦਾਂ ਨੂੰ ਦੰਦਾਂ ਦੀ ਸੰਭਾਲ ਦੇ ਬਾਰੇ ਜਾਗਰੂਕ ਕਰਨ ਦੇ ਮੰਤਵ ਦੇ ਨਾਲ ਲੁਧਿਆਣਾ ਅਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹਰ ਮਹੀਨੇ ਤਿੰਨ-ਚਾਰ ਕੈਂਪ ਲਗਾ ਰਹੇ ਹਨ ।

Post a Comment