ਨਾਭਾ, 21 ਫਰਵਰੀ (ਜਸਬੀਰ ਸਿੰਘ ਸੇਠੀ) – ਰਿਆਸ਼ਤੀ ਸ਼ਹਿਰ ਨਾਭਾ ਦੀ ਏ ਕਲਾਸ ਨਗਰ ਕੌਂਸਲ ਇੰਨੀ ਦਿਨੀ ਚਾਰੇ ਪਾਸੇ ਤੋਂ ਆਲੋਚਨਾਂਵਾ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਮੇਨ ਮਸਲਿਆ ਵੱਲ ਬੇਧਿਆਨੀ ਕੀਤੀ ਜਾ ਰਹੀ ਹੈ ਜਿਸ ਕਰਕੇ ਸ਼ਹਿਰ ਵਾਸੀ ਭਾਰੀ ਦਿੱਕਤਾ ਦਾ ਸਾਹਮਣਾ ਕਰ ਰਹੇ ਹਨ ਇਸੇ ਤਰ•ਾਂ ਅੱਜ ਸ਼ਹਿਰ ਦੇ ਵਿੱਚ ਵਿਚਾਲੇ ਸਥਿਤ ਸਥਾਨਕ ਅਲੋਹਰਾਂ ਗੇਟ ਬਸਤੀ ਵਿਖੇ ਅੱਜ ਮਹੁੱਲਾ ਵਾਸੀਆਂ ਵੱਲੋਂ ਇੱਕਠੇ ਹੋਕੇ ਮਹੁੱਲੇ ਨੂੰ ਜਾਣ ਵਾਲੀ ਮੇਨ ਸੜਕ ਨਾ ਬਣਨ ਦੇ ਵਿਰੋਧ ਵਿੱਚ ਨਗਰ ਕੌਂਸਲ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਕਸ਼ਮੀਰ ਸਿੰਘ ਲਾਲਕਾ ਦੀ ਅਗਵਾਈ ਵਿੱਚ ਮਹੁੱਲਾ ਵਾਸੀਆਂ ਨੇ ਕੌਂਸਲ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ ਅਤੇ ਕਾਰਜਸਾਧਕ ਅਫਸਰ ਸੁਰਜੀਤ ਸਿੰਘ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਕਸ਼ਮੀਰ ਸਿੰਘ ਲਾਲਕਾ ਨੇ ਕਿਹਾ ਕਿ ਭਾਵੇਂ ਕਿ ਨਗਰ ਕੌਂਸਲ ਨਾਭਾ ਅਤੇ ਪ੍ਰਧਾਨ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਕਰੌੜਾ ਰੁਪਏ ਦੀ ਗ੍ਰਾਂਟ ਨਾਲ ਸ਼ਹਿਰ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਗਿਆ ਹੈ ਪਰ ਅੱਜ ਵੀ ਸ਼ਹਿਰ ਦੀਆਂ ਮੇਨ ਸੜਕਾ ਦਾ ਬੁਰਾ ਹਾਲ ਹੈ ਇਸੇ ਤਰ•ਾਂ ਸਾਡੇ ਮਹੁੱਲੇ ਨੂੰ ਜਾਣ ਵਾਲੀ ਮੇਨ ਸੜਕ ਨੂੰ ਬਣਾਉਣ ਸਬੰਧੀ ਅਸੀਂ ਕਈ ਵਾਰ ਨਗਰ ਕੌਂਸਲ ਦੇ ਈ.ਓ ਅਤੇ ਪ੍ਰਧਾਨ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਹਲੇ ਤੱਕ ਇਸ ਸੜਕ ਨੂੰ ਨਹੀਂ ਬਣਾਇਆ ਗਿਆ ਜਿਸ ਨਾਲ ਮਹੁੱਲਾ ਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਤੌਰ ਤੇ ਆਲੇ ਦੁਆਲੇ ਦੇ ਸਕੂਲਾਂ ਵਿੱਚ ਜਾਣ ਵਾਲੇ ਸਕੂਲੀ ਬੱਚਿਆ ਨੂੰ ਇਸ ਸੜਕ ਤੋਂ ¦ਘਣ ਨੂੰ ਮਜਬੂਰ ਹੋਣਾ ਪੈਂਦਾ ਹੈ ਜਿਥੇ ਬਰਸਾਤ ਦੇ ਦਿਨਾਂ ਵਿੱਚ ਕਈ ਹਾਦਸੇ ਵਾਪਰਦੇ ਹਨ। ਉਨ•ਾਂ ਮਹੁੱਲੇ ਵਿੱਚ ਕੁਝ ਮਹੀਨੇ ਪਹਿਲਾਂ ਹੀ ਠੇਕੇਦਾਰ ਵੱਲੋਂ ਬਣਾਈ ਗਈ ਸੜਕ ਸਬੰਧੀ ਦੱਸਦੇ ਹੋਏ ਕਿਹਾ ਕਿ ਨਗਰ ਕੌਂਸਲ ਵੱਲੋਂ ਬਣਵਾਈ ਇਹ ਸੜਕ ਦੋ ਮਹੀਨੇ ਵੀ ਪੂਰੇ ਨਹੀਂ ਕਰ ਸਕੀ ਅਤੇ ਜਗ•ਾਂ ਜਗ•ਾਂ ਤੋਂ ਟੁੱਟਣੀ ਸੁਰੂ ਹੋ ਗਈ ਹੈ ਜਿਸ ਦੀ ਪੰਜਾਬ ਸਰਕਾਰ ਵੱਲੋਂ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਦਾ ਪੈਸਾ ਸਹੀ ਢੰਗ ਨਾਲ ਇਸਤੇਮਾਲ ਹੋ ਸਕੇ। ਮਹੁੱਲਾ ਵਾਸੀਆਂ ਨੇ ਨਗਰ ਕੌਂਸਲ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੀ ਸਾਡੀ ਇਹ ਸੜਕ ਪੂਰੀ ਨਾ ਬਣਾਈ ਤਾਂ ਇੱਕਠੇ ਹੋਕੇ ਪਟਿਆਲਾ ਗੇਟ ਰੋਡ ਜਾਮ ਲਗਾਕੇ ਨਗਰ ਕੌਂਸਲ ਖਿਲਾਫ ਰੋਸ਼ ਪ੍ਰਦਰਸ਼ਨ ਕਰਨਗੇ। ਇਸ ਮੌਕੇ ਜੱਗਾ ਰਾਮ, ਮੇਵਾ ਰਾਮ, ਹਜਾਰਾ ਰਾਮ, ਬੱਲਾ ਰਾਮ, ਸਿੰਗਾਰਾ ਰਾਮ, ਗਰੀਬਦਾਸ, ਬਚਨਾਰਾਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹੁੱਲਾ ਵਾਸੀ ਮੌਜੂਦ ਸਨ।ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ ਨਾਲ ਸਪਰੰਕ ਕੀਤਾ ਤਾਂ ਉਨ•ਾਂ ਕਿਹਾ ਕਿ ਇਸ ਸੜਕ ਸਬੰਧੀ ਮਤਾ ਪਾਕੇ ਭੇਜਿਆ ਜਾ ਚੁੱਕਾ ਹੈ ਜਿਸ ਦੇ ਪਾਸ ਹੋਣ ਤੇ ਇਸਨੂੰ ਪੂਰਾ ਕੀਤਾ ਜਾਵੇਗਾ। ਜਦੋਂ ਉਨ•ਾਂ ਤੋਂ ਨਵੀਂ ਬਣੀ ਸੜਕ ਦੇ ਟੁੱਟ ਜਾਣ ਦੇ ਸਬੰਧ ਵਿੱਚ ਪੁਛਿੱਆ ਤਾਂ ਉਨ•ਾਂ ਕਿਹਾ ਕਿ ਜੇਕਰ ਸੜਕ ਟੁੱਟ ਗਈ ਹੈ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਤੇ ਠੇਕੇਦਾਰ ਖਿਲਾਫ ਕਾਰਵਾਈ ਕੀਤੀ ਜਾਵੇਗੀ।


Post a Comment