ਕੋਟਕਪੂਰਾ/2ਫਰਵਰੀ/ਜੇ.ਆਰ.ਅਸੋਕ ਭਾਰਤ ਸਰਕਾਰ ਦੇ ਅਦਾਰੇ ਗੀਤ ਅਤੇ ਨਾਟਕ ਵਿਭਾਗ ਚੰਡੀਗੜ• ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਕੋਟਕਪੂਰਾ ਗੁਰਮੀਤ ਸਿੰਘ ਢਿ¤ਲੋਂ, ਪੰਚਾਇਤ ਅਫਸਰ ਸਰਬਜੀਤ ਸਿੰਘ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਦੇ ਪੰਦਰਾਂ ਨੁਕਾਤੀ ਪ੍ਰੋਗਰਾਮ ਨੂੰ ਆਮ ਜਨਤਾ ਤ¤ਕ ਪਹੁੰਚਾਉਣ ਲਈ ਨਾਟਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ । ਪੰਜਾਬੀ ਸਭਿਆਚਾਰਕ ਕਲਾ ਮੰਚ ਕੋਟਕਪੂਰਾ ਸਰਵ ਸਿਖਿਆ ਅਭਿਆਨ, ਨਰੇਗਾ ਸਕੀਮ, ਭਰੂਣ ਹ¤ਤਿਆ ਰੋਕਣ, ਏਡਜ਼ ਤੋਂ ਬਚਣ, ਨਸ਼ਿਆਂ ਦੀ ਰੋਕਥਾਮ ਅਤੇ ਪਲਸ ਪੋਲਿਓ ਦੇ ਫਾਇਦਿਆਂ ਬਾਰੇ ‘ ਸੁਨੇਹਾ ’ ਨਾਟਕ ਦਾ ਮੰਚਨ ਸ਼ੁਰੂ ਕੀਤਾ ਹੋਇਆ ਹੈ। ਕਲਾ ਮੰਚ ਦੇ ਨਿਰਦੇਸ਼ਕ ਤੇ ਲੇਖਕ ਗੁਰਮੀਤ ਸਾਜਨ ਨੇ ਦ¤ਸਿਆ ਕਿ 28 ਜਨਵਰੀ ਤੋਂ ਚੈਨਾਂ, ਭਗਤੂਆਣਾ, ਦਬੜੀ ਖਾਨਾ, ਢੀਮਾਂ ਵਾਲੀ, ਕੁਹਾਰ ਵਾਲਾ, ਬਹਿਬਲ ਖੁਰਦ ਅਤੇ ਗੁਮਟੀ ਖੁਰਦ ਪਿੰਡਾਂ ’ਚ ਨਾਟਕਾਂ ਦਾ ਮੰਚਨ ਚਲ ਰਿਹਾ ਹੈ । ਇਨ•ਾਂ ਪਿੰਡਾਂ ਦੀਆਂ ਪੰਚਾਇਤਾਂ, ਪੰਚਾਇਤ ਸਕੱਤਰ ਤੋਂ ਇਲਾਵਾ ਕਲ¤ਬਾਂ ਅਤੇ ਪਿੰਡ ਨਿਵਾਸੀ ਭਰਪੂਰ ਸਹਿਯੋਗ ਦੇ ਰਹੇ ਹਨ। ਕਲਾ ਮੰਚ ਦੇ ਕਲਾਕਾਰ ਗੁਰਮੀਤ ਸਾਜਨ, ਸਵਰਨਜੀਤ ਕੌਰ, ਦੀਪਕ ਲਾਲੀ, ਜੌਹਨ ਮਸੀਹ, ਨਿਸ਼ਾ ਰਾਣੀ, ਗੁਰਭੇਜ ਸਿੰਘ, ਗੁਰਮੀਤ ਸਿੰਘ, ਸੁਖਜੀਤ ਕੌਰ, ਗੁਰਵਿੰਦਰ ਸਿੰਘ, ਹਰਜੀਤ ਕੌਰ ਅਤੇ ਸੰਦੀਪ ਸਿੰਘ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਕੀਲ• ਦਿੰਦੇ ਹਨ।
Post a Comment