ਲੁਧਿਆਣਾ 2ਫਰਵਰੀ ( ਸਤਪਾਲ ਸੋਨ9 ) ਇੱਥੋਂ ਨੇੜਲੇ ਪਿੰਡ ਝਾਂਡੇ ਦੀ ਸ਼ਾਮਲਾਟ ਜ਼ਮੀਨ ਤੇ ਕੁੱਝ ਭੂੰਮੀ ਮਾਫੀਆ ਗ੍ਰਿਰੋਹ ਦੇ ਵਿਅਕਤੀਆਂ ਨੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ•ਾਂ ਦੀ ਇਸ ਕੋਸ਼ਿਸ਼ ਨੂੰ ਸਫ਼ਲ ਨਾ ਹੋਣ ਦਿੱਤਾ। ਪਿੰਡ ਦੀ ਪੰਚਾਇਤ ਦੇ ਮੈਂਬਰਾਂ ਉਪਿੰਦਰ ਸਿੰਘ, ਤ੍ਰਿਲੋਚਨ ਸਿੰਘ ਝਾਂਡੇ ਸਮਾਜ ਸੇਵੀ, ਵਰਿੰਦਰ ਸਿੰਘ, ਮਨਿੰਦਰਜੀਤ ਸਿੰਘ ਕਾਂਗਰਸ ਸੇਵਾ ਦਲ, ਸਾਧੂ ਸਿੰਘ ਮੰਨਣ, ਪਰਮਜੀਤ ਸਿੰਘ ਸਾਬਕਾ ਪ੍ਰਧਾਨ ਯੂਥ ਕਲੱਬ, ਭੁਪਿੰਦਰ ਸਿੰਘ ਪ੍ਰਧਾਨ ਬਾਬਾ ਠਾਕੁਰ ਸਿੰਘ ਗੁਰਦੁਆਰਾ ਸਾਹਿਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ•ਾਂ ਦੇ ਹਿੱਸੇ ਆਈ ਪਿੰਡ ਦੀ ਸਾਂਝੀ ਜ਼ਮੀਨ ਤੇ ਅੱਜ ਭੂੰਮੀ ਮਾਫੀਆ ਗ੍ਰਿਰੋਹ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਉਂ ਹੀ ਪਿੰਡ ਵਾਲਿਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ•ਾਂ ਇਕੱਠੇ ਹੋ ਕੇ ਉਨ•ਾਂ ਕਬਜ਼ਾ ਧਾਰੀਆਂ ਨੂੰ ਭਜਾ ਦਿੱਤਾ। ਉਨ•ਾਂ ਕਿਹਾ ਕਿ ਅੱਜ 2 ਫਰਵਰੀ ਦਿਨ ਸ਼ਨੀਵਾਰ ਨੂੰ ਉਹ ਸਮੁੱਚੇ ਮੀਡੀਆ ਨੂੰ ਲਿਜਾ ਕੇ ਇਸ ਧੱਕੇਸ਼ਾਹੀ ਦੀ ਪੂਰੀ ਜਾਣਕਾਰੀ ਦੇਣਗੇ ਅਤੇ ਕਬਜ਼ਾ ਕਰਨ ਵਾਲੇ ਸੰਬੰਧਿਤ ਅੰਨਸਰਾਂ ਦੀ ਪਛਾਣ ਕਰਕੇ ਉਨ•ਾਂ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਾਉਣਗੇ।
Post a Comment