ਸਮਰਾਲਾ, 22 ਫਰਵਰੀ/ਨਵਰੂਪ ਧਾਲੀਵਾਲ /ਪੀਪਲਜ਼ ਪਾਰਟੀ ਆਫ ਪੰਜਾਬ ਦੇ ਐਸ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਾਜੇਵਾਲ ਅਤੇ ਪੀ.ਪੀ.ਪੀ. ਵਰਕਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਪੰਜਾਬ ਦੇ ਲੋਕ ਆਪਣੇ ਬੱਚਿਆਂ ਪ੍ਰਤੀ ਚਿੰਤਤ ਹਨ ਤਾਂ ਹਰ ਇੱਕ ਵੋਟਰ ਵੋਟ ਪਾਉਣ ਤੋਂ ਪਹਿਲਾ ਸਵੈ-ਪੜਚੋਲ ਕਰੇ ਕਿ ਜਦ ਤੋਂ ਦੇਸ਼ ਆਜ਼ਾਦ ਹੋਇਆ, ਕੀ ਇਹ ਵੋਟਾਂ ਲੈਣ ਵਾਲਿਆਂ ਨੇ ਸਾਡੇ ਦੇਸ਼ ਵਿਚ ਵਧ ਰਹੀ ਗਰੀਬੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰੀ ਖਤਮ ਕਰਨ ਬਾਰੇ ਸੋਚਿਆ? ਜੇ ਸੋਚਿਆ ਤਾਂ ਸਿਰਫ ਐਨਾ ਹੀ ਸੋਚਿਆ ਕਿ ਕਿਵੇਂ ਇੱਥੋਂ ਦੇ ਗਰੀਬ ਵਰਗ ਨੂੰ ਲਾਲਚ ਦੇ ਕੇ ਵੋਟਾਂ ਲੈਣੀਆਂ ਨੇ। ਗਰੀਬ ਵਰਗ ਨੂੰ ਖਾਸ ਕਰਕੇ ਪੀ.ਪੀ.ਪੀ. ਦੇ ਵਰਕਰਾਂ ਵੱਲੋਂ ਅਪੀਲ ਹੈ ਕਿ ਇਸ ਮੋਗੇ ਚੋਣ ਵਿਚ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਲੈਣਾ ਕਿਉਂਕਿ ਇਹ ਚੋਣ ਲੜ ਰਹੀਆਂ ਰਾਜਨੀਤਿਕ ਪਾਰਟੀਆਂ ਦੀ ਅਤੇ ਮੋਗਾ ਹਲਕੇ ਦੇ ਲੋਕਾਂ ਲਈ ਪਰਖ ਦੀ ਘੜੀ ਹੈ। ਇਸ ਦੇ ਨਤੀਜ਼ੇ ਤੋਂ ਬਾਅਦ ਹੀ ਪੰਜਾਬ ਦਾ ਕੀ ਬਣਨਾ, ਇਹ ਤੈਅ ਹੋਣਾ ਹੈ। ਸਾਨੂੰ ਪਤਾ ਹੈ ਕਿ ਪੰਜਾਬ ਦਾ ਸਾਰਾ ਭਾਰ ਮੋਗਾ ਹਲਕੇ ਦੇ ਵੋਟਰਾਂ ਤੇ ਪੈ ਗਿਆ ਹੈ, ਹਲਕੇ ਦੇ ਲੋਕ ਇਸ ਭਾਰ ਨੂੰ ਗੁਪਤ ਤਰੀਕੇ ਨਾਲ ਸਾਂਝੇ ਮੋਰਚੇ ਦੇ ਉਮੀਦਵਾਰ ਡਾ: ਰਵਿੰਦਰਪਾਲ ਧਾਲੀਵਾਲ ਨੂੰ ਵੋਟ ਪਾ ਕੇ ਰਾਜਨੀਤਿਕ ਤਬਦੀਲੀ ਦਾ ਬੀਜ ਬੋਅ ਸਕਦੇ ਹਨ। ਅੱਗੇ ਉਹਨਾਂ ਕਿਹਾ ਕਿ ਲੋਕਮੱਤ ਅਨੁਸਾਰ ਮੋਗੇ ਦੇ ਹੈਰਾਨੀਜਨਕ ਨਤੀਜ਼ੇ ਆਉਣ ਦੀ ਸੰਭਾਵਨਾ ਹੈ, ਖੁਫੀਆ ਏਜੰਸੀਆਂ ਦਾ ਕੰਮ ਤਾ ਤਕਰੀਬਨ ਫੇਲ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਇਹਨਾਂ ਦਾ ਕੰਮ ਵੀ ਮੌਸਮ ਵਿਭਾਗ ਵਾਲਾ ਹੀ ਹੋ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਸਾਂਝੇ ਮੋਰਚੇ ਦੇ ਵਰਕਰ ਤੇ ਲੀਡਰ ਘਰਾਂ ਵਿਚ ਇਸ਼ਤਿਹਾਰ, ਕਾਰਡ ਦੇਣ ਅਤੇ ਮਿਲਣ ਜਾਂਦੇ ਹਨ ਤਾਂ ਹਲਕੇ ਦੇ ਵੋਟਰ ਉਹਨਾਂ ਨੂੰ ਹੌਸਲਾਂ ਦਿੰਦੇ ਹਨ ਤੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਗਾਲ•ਾਂ ਨਾਲ ਸਵਾਗਤ ਵੀ ਕਰਦੇ ਹਨ। ਉਹਨਾਂ ਕਿਹਾ ਕਿ ਮਨਿਸਟਰੀ ਵੀ ਜੈਨ ਦੀ ਚੋਣ ਮੁਹਿੰਮ ਨੂੰ ਹੁਲਾਰਾ ਨਾ ਦੇ ਸਕੀ, ਹਲਕੇ ਵਿਚ ਉਹਨਾਂ ਨੂੰ ਲੋਕ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਉਹ ਮਜ਼ਬੂਰ ਲੋਕ ਪੂਰੀ ਤਰ•ਾਂ ਉਹਨਾਂ ਸਾਹਮਣੇ ਨਹੀਂ ਬੋਲਦੇ ਪਰ ਉਹਨਾਂ ਨੇ ਆਪਣੇ ਅੰਦਰ ਸੱਚ ਪਾਲ ਰੱਖਿਆ ਹੈ, ਇਹ ਸੱਚ ਉਹ 23 ਫਰਵਰੀ ਨੂੰ ਬਾਹਰ ਵੀ ਕੱਢ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਉਮੀਦਵਾਰ ਵੀ ਸ਼ੱਕ ਦੇ ਘੇਰੇ ਵਿਚ ਹੈ, ਇਹ ਵੀ ਜੈਨ ਦੀ ਲੜੀ ਦਾ ਹਿੱਸਾ ਬਣ ਸਕਦਾ ਹੈ। ਮੋਗੇ ਹਲਕੇ ਦੇ ਲੋਕਾਂ ਨਾਲ ਮੁੜ ਤੋਂ ਵਿਸ਼ਵਾਸਘਾਤ ਨਾ ਹੋ ਜਾਵੇ ਉਹਨਾਂ ਨੂੰ ਟੂ-ਪਾਰਟੀ ਸਿਸਟਮ ਛੱਡ ਕੇ ਥਰੀ-ਪਾਰਟੀ ਸਿਸਟਮ ਅਪਣਾਉਣਾ ਚਾਹੀਦਾ ਹੈ।

Post a Comment