ਸਮਰਾਲਾ, 22 ਫਰਵਰੀ/ਨਵਰੂਪ ਧਾਲੀਵਾਲ /ਇੱਥੋਂ ਨੇੜਲੇ ਪਿੰਡ ਸੇਹ ਦਾ ਇੱਕ ਨੌਜਵਾਨ ਗਗਨਪ੍ਰੀਤ ਸਿੰਘ ਪੁੱਤਰ ਅਮਰ ਦਾਸ ਉਮਰ 22 ਸਾਲ ਵਾਸੀ ਪਿੰਡ ਸੇਹ, ਤਹਿਸੀਲ ਸਮਰਾਲਾ, ਜ਼ਿਲ•ਾ ਲੁਧਿਆਣਾ ਜੋ ਕਿ ਮਿਤੀ 11 ਫਰਵਰੀ 2013 ਤੋਂ ਲਾਪਤਾ ਦੱਸਿਆ ਜਾ ਰਿਹਾ ਸੀ, ਕੱਲ• 21 ਫਰਵਰੀ ਨੂੰ ਸ਼ਾਮ ਵੇਲੇ ਉਸਦੀ ਲਾਸ਼ ਪਿੰਡ ਦੇ ਹੀ ਟੋਭੇ ਵਿੱਚ ਤੈਰਦੀ ਮਿਲੀ। ਬਰਧਾਲਾਂ ਚੌਂਕੀ ਦੇ ਇੰਚਾਰਜ ਜਸਵੰਤ ਸਿੰਘ ਨੇ ਫੋਨ ਰਾਹੀਂ ਸੰਪਰਕ ਕਰਨ ’ਤੇ ਦੱਸਿਆ ਕਿ ਸੂਚਨਾ ਮਿਲਣ ’ਤੇ ਤੁਰੰਤ ਉਹ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਪੁੱਜੇ ਤੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਉਸਦਾ ਪੋਸਟ ਮਾਰਟਮ ਸਿਵਲ ਹਸਪਤਾਲ ਸਮਰਾਲਾ ਵਿਖੇ ਕਰਵਾਇਆ ਗਿਆ ਅਤੇ ਮ੍ਰਿਤਕ ਦੇ ਪਿਤਾ ਅਮਰ ਦਾਸ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਉਸਦੀ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Post a Comment