ਮਾਨਸਾ 12ਫਰਵਰੀ (ਸਫਲਸੋਚ) ਵਿਦਿਆਰਥੀ ਬੱਸ ਪਾਸ,ਆਈਕਾਰਡ ਸਾਰੀਆਂ ਬੱਸਾਂ ਤੇ ਲਾਗੂ ਕਰਾਉਣ ,ਟਿਕਟ ਨਾ ਕਟਾਉਣ ਬਦਲੇ ਵਿਦਿਆਰਥੀਆਂ ਦੀਆਂ ਗ੍ਰਿਫਤਾਰੀਆਂ ਬੰਦ ਕਰਾਉਣ ਲਈ,ਸਾਰੇ ਰੂਟਾਂ ਉਪਰ ਬੰਦ ਪਏ ਸਰਕਾਰੀ ਬੱਸਾਂ ਦੇ ਟਾਇਮ ਮੁੜ ਚਾਲੂ ਕਰਵਾਉਣ ,ਨਹਿਰੂ ਕਾਲਜ ਅੱਗੇ ਸਾਰੀਆਂ ਬੱਸਾਂ ਦਾ ਰੁਕਣਾ ਯਕੀਨੀ ਬਣਾਉਣ ਅਤੇ ਕਾਲਜ ਅੱਗੇ ਸਪੀਡ ਬਰੇਕਰ ਬਣਾਏ ਜਾਣ ਆਦਿ ਮੰਗਾਂ ਨੂੰ ਲੈਕੇ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਸਮੂਹ ਵਿਦਿਆਰਥੀਆਂ ਨੇ ਮੁਕੰਮਲ ਹੜਤਾਲ ਕਰਕੇ ਡੀਸੀਮਾਨਸਾ ਦਫਤਰ ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ ਤੇ ਬੋਲਦਿਆ ਯੂਨਿਟ ਪ੍ਰਧਾਨ ਬਿੰਦਰ ਔਲਖ ,ਸਕੱਤਰ ਮਨਦੀਪ ਨੇ ਕਿਹਾ ਕਿ ਕੁਰਬਾਨੀਆ ਕਰਕੇ ਪ੍ਰਾਪਤ ਕੀਤੀ ਬੱਸਾਪਸ,ਆਈਕਾਰਡ ਦੀ ਸਹੂਲਤ ਨੂੰ ਕਿਸੇ ਵੀ ਕੀਮਤ ਤੇ ਖੋਹਣ ਦੀ ਇਜ਼ਾਜਤ ਨਹੀ ਦਿੱਤੀ ਜਾ ਸਕਦੀ। ਸੂਬਾ ਕਨਵੀਨਰ ਹਰਮਨਦੀਪ ਸਿੰਘ ਤੇ ਸੀਪੀਆਈਐਮਐਲਅ ਦੇ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਸਾਰਿਆ ਨੂੰ ਸਾਖਰ ਕਰਨ ਦੀਆਂ ਟਾਹਰਾਂ ਮਾਰ ਰਹੀ ਹੈ ਤੇ ਦੂਜੇ ਪਾਸੇ ਪੇਡੂ ਮਜਦੂਰਾਂ ਤੇ ਗਰੀਬ ਕਿਸਾਨਾਂ ਦੇ ਬੱਚਿਆ ਤੋ ਬੱਸ ਪਾਸ ,ਆਈਕਾਰਡ ਮੁਫਤ ਸਫਰ ਦੀ ਸਹੂਲਤ ਖੋਹਕੇ ਉਨ•ਾਂ ਦਾ ਵਿਦਿਅਕ ਸੰਸਥਾਂਵਾ ਤੱਕ ਪਹੁੰਚਣਾ ਹੀ ਦੁੱਭਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ 20ਫਰਵਰੀ ਤੱਕ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਵਿਦਿਆਰਥੀ ਨੂੰ ਹੜਤਾਲ ਕਰਕੇ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਣਗੇ। ਇਸ ਸਮੇ ਪਰਮਜੀਤ ਕੌਰ, ਜ਼ਸਪ੍ਰੀਤ ਸਿੰਘ, ਸੰਦੀਪ ਸਿੰਘ, ਮਨਦੀਪ ਕੌਰ ,ਅਮਨਦੀਪ ਕੌਰ, ਹਰਜੀਤ ਸਿੰਘ, ਗੋਬਿੰਦ ਮੌੜ,ਝੰਡਾ ਸਿੰਘ, ਗਰਵਿੰਦਰ ਸਿੰਘ ,ਨਵਦੀਪ ਸਿੰਘ ਆਦਿ ਹਾਜਰ ਸਨ।
Post a Comment