ਮਾਨਸਾ 12ਫਰਵਰੀ (ਸਫਲਸੋਚ ) ਸਮੂਹ ਭਲੁੱਰ ਭਾਈਚਾਰਾ ਕਮੇਟੀ ਦੀ ਮੀਟਿੰਗ ਪਿੰਡ ਬੁਰਜ ਹਰੀ (ਮਾਨਸਾ ) ਵਿਖੇ ਹੋਈ। ਜਿਸ ਚ ਸਮੂਹ ਭੁੱਲਰ ਭਾਈਚਾਰੇ ਨੇ ਹਾਜਰੀ ਲਈ । ਮੀਟਿੰਗ ਦੌਰਾਨ ਭੁੱਲਰ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਢਪਾਲੀ ਨੇ ਕਿਹਾ ਕਿ ਜ਼ੋ ਭਾਈਚਾਰੇ ਨੇ ਪਿਛਲੇ ਦਿਨੀ ਆਪਣੇ ਵਡੇਰਿਆ ਦੀ ਵਰਾਸਤੀ ਯਾਦਗਾਰ ਦਾ ਫੈਸਲਾ ਲੈਣ ਲਈ ਮਰਨ ਵਰਤ ਸੁਰੂ ਕੀਤਾ ਸੀ ਉਸ ਮਰਨ ਵਰਤ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨੇ ਖੁਲਵਾਇਆ ਸੀ ਤੇ ਵਿਸ਼ਵਾਸ ਦੁਵਾਇਆ ਸੀ ਕਿ ਇਹ ਫੈਸਲਾ ਦੋ ਮਹੀਨਿਆ ਵਿੱਚ ਫੈਸਲਾ ਦਿੱਤਾ ਜਾਵੇਗਾ ਅਤੇ 20ਜਨਵਰੀ ਤੋ ਪਹਿਲਾ ਕਮਿਸਨ ਕਾਇਮ ਕੀਤਾ ਜਾਵੇਗਾ ਪ੍ਰੰਤੂ ਡੇਢ ਮਹੀਨਾ ਲੰਘ ਚੁਕਿਆ ਹੈ ਪਰ ਡਿਪਟੀ ਕਮਿਸ਼ਨਰ ਨੇ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ । ਇਸ ਗੱਲ ਨੂੰ ਸਾਰੇ ਭਾਈਚਾਰੇ ਨੇ ਸੁਣਕੇ ਫੈਸਲਾ ਕੀਤਾ ਕਿ ਸਰਕਾਰ ਤੇ ਐਸਜੀਪੀਸੀ ਖਿਲਾਫ ਸੰਘਰਸ ਸੁਰੂ ਕੀਤਾ ਜਾਵੇ ਤੇ ਸਾਰੇ ਭਾਈਚਾਰੇ ਆਉਦੇ ਦਿਨਾਂ ਵਿੱਚ 20ਫਰਵਰੀ ਨੂੰ ਦਸਵੀ ਦਾ ਦਿਹਾੜਾ ਵੱਡੇ ਰੂਪ ਮਨਾਉਣ ਦਾ ਫੈਸਲਾ ਕੀਤਾ। ਮੀਟਿੰਗ ਦੌਰਾਨ ਸਮੂਹ ਭਾਈਚਾਰੇ ਨੇ ਜ਼ੋ ਭੁੱਲਰ ਕਮੇਟੀ ਵਿੱਚ ਕੋਈ ਆਹੁਦਾ ਖਾਲੀ ਹੈ ਤਾਂ ਉਸ ਨੂੰ ਭਰਨ ਦੀ ਪ੍ਰਵਾਨਗੀ ਚੇਅਰਮੈਨ ਸੁਰਜੀਤ ਸਿੰਘ ਢਪਾਲੀ ਨੂੰ ਦਿੱਤੀ। ਇਸ ਮੌਕੇ ਤੇ ਬਲਦੇਵ ਸਿੰਘ ਬਠਿੰਡਾ, ਸਾਧੂ ਸਿੰਘ ਮਾਨਸਾ, ਗੁਰਜੰਟ ਸਿੰਘ, ਬਿੱਕਰ ਸਿੰਘ, ਗੋਰਾ ਸਿੰਘ ਬੁਰਜਹਰੀ, ਨਿੱਕਾ ਸਿੰਘ ,ਸੀਰਾ ਪਿਥੋ, ਚੁੂਹੜ ਸਿੰਘ , ਬਿੰਦਰ ਸਿੰਘ ਜੇਦ,ਜਗਜੀਤ ਸਿੰਘ ਸਰਪੰਚ, ਨਾਇਬ ਸਿੰਘ ਬੁਰਜ ਹਰੀ ਆ ਿਦਹਾ ਜਰ ਸਨ।
Post a Comment