ਪੰਜਾਬ ਪੁਲਿਸ ਦੇ ਦਿਨ ਆਏ ਮਾੜੇ,ਇੱਕ ਡੀ.ਐਸ.ਪੀ.ਅਤੇ ਦੋ ਐਸ.ਐਚ.ਓਜ ਤੇ ਪਰਚਾ ਦਰਜ,ਏ.ਐਸ.ਆਈ.ਮੁਅੱਤਲ,ਇੱਕ ਹੋਰ ਡੀ.ਐਸ.ਪੀ.ਸਮੇਤ ਪੁਲਿਸ ਤੇ ਨਜਰ

Saturday, February 23, 20130 comments


ਤਲਵੰਡੀ ਸਾਬੋ (ਸ਼ੇਖਪੁਰੀਆ) ਪਿਛਲੇ ਦਿਨੀ ਪੰਜਾਬ ਪੁਲਿਸ ਤੇ ਦਿਨ ਮਾੜੇ ਆਏ ਲੱਗਦੇ ਸਨ ਜਦੋਂ ਪੁਲਿਸ ਕਲੀਨ ਮੁਹਿੰਮ ਦੌਰਾਨ ਬਠਿੰਡਾ ਦੇ ਐਸ.ਐਸ.ਪੀ. ਰਵਚਰਨ ਸਿੰਘ ਬਰਾੜ ਦੁਆਰਾ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਇੱਕ ਡੀ.ਐਸ.ਪੀ.ਸਮੇਤ ਦੋ ਐਸ.ਐਚ.ਓਜ. ਤੇ ਪਰਚਾ ਦਰਜ ਕਰਾ ਕੇ ਅਗਲੇਰੀ ਅਦਾਲਤੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਅਕਾਲੀਆਂ ਅਤੇ ਕਾਂਗਰਸੀਆਂ ਵਿੱਚਕਾਰ ਇੱਕ ਵਿਆਹ ਸਮਾਗਮ ਮੌਕੇ ਹੋਈ ਲੜਾਈ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਇੱਕ ਏ.ਐਸ.ਆਈ. ਨੂੰ ਮੁਅੱਤਲ ਕਰ ਦਿੱਤਾ ਹੈ। ਤੇਲ ਚੋਰੀ ਕਰਕੇ ਵੇਚਣ ਵਾਲਿਆਂ ਤੋਂ ਪ੍ਰਤੀ ਮਹੀਨਾ ਡੇਢ ਲੱਖ ਡੀ.ਐਸ.ਪੀ. ਅਤੇ ਇੱਕ ਲੱਖ ਐਸ.ਐਚ.ਓ. ਦੁਆਰਾ ਰਿਸ਼ਵਤ ਲੈਣ ਦੇ ਮਾਮਲੇ ਦੀ ਛਾਣਬੀਣ ਕਰਨ ਪਿੱਛੋਂ ਵੱਖ-ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਡੀ.ਐਸ.ਪੀ.ਆਰ. ਬਠਿੰਡਾ ਮਨਜੀਤ ਸਿੰਘ ਅਤੇ ਐਸ.ਐਚ.ਓ. ਕੋਟਫੱਤਾ ਰਾਜਵੀਰ ਸਿੰਘ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਟੈਂਕਰਾਂ ਦੇ ਡਰਾਈਵਰਾਂ ਜਿਹੜੇ ਕਿ ਤੇਲ ਚੋਰੀ ਕਰਾਉਂਦੇ ਸਨ,ਦੀ ਘੋਖ ਪੜਤਾਲ ਕਰਕੇ ਵੀ ਗ੍ਰਿਫਤਾਰ ਕੀਤੇ ਜਾਣਾ ਸੰਭਵ ਹੈ। ਦੂਜੇ ਕੇਸ ਵਿੱਚ ਰਿਫਾਈਨਰੀ ਵਿੱਚੋਂ ਆਉਂਦੇ ਗੈਸ ਟੈਂਕਰਾਂ ਚੋਂ ਗੈਸ ਚੋਰੀ ਕਰਨ ਦੇ ਕੇਸ ਦਾ ਸਾਹਮਣਾ ਕਰ ਰਹੇ ਨਗਰ ਕੌਂਸਲ ਰਾਮਾਂ ਮੰਡੀ ਦੇ ਪ੍ਰਧਾਨ ਕੌਰ ਸਿੰਘ ਸਿੱਧੂ ਅਤੇ ਐਸ.ਐਚ.ਓ.ਰਾਮਾਂ ਮੰਡੀ ਪਰਮਜੀਤ ਸਿੰਘ ਸਮੇਤ ਢਾਬਾ ਕਾਰਕੁਨਾਂ ਤੇ ਗੈਸ ਚੋਰੀ ਕਰਨ ਸਮੇਂ ਹੋਏ ਵਿਸਫੋਟ ਮੌਕੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਤੇ ਲਾਸ਼ ਖੁਰਦ ਬੁਰਦ ਕਰਨ ਦੇ ਇਲਜਾਮ ਵਿੱਚ ਪਰਚਾ ਦਰਜ ਕਰਕੇ ਐਸ.ਐਚ.ਓ. ਨੂੰ ਜੁਡੀਸ਼ੀਅਲ ਅਦਾਲਤ ਤਲਵੰਡੀ ਸਾਬੋ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ ਜਦੋਂ ਕਿ ਪ੍ਰਧਾਨ ਖਬਰ ਲਿਖੇ ਜਾਣ ਤੱਕ ਰੂਪੋਸ਼ ਦੱਸਿਆ ਜਾ ਰਿਹਾ ਹੈ ਜਿਸਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਸੰਭਵ ਹੈ। ਉਧਰ ਪਿੰਡ ਲੇਲੇਵਾਲਾ ਦੇ ਕਾਂਗਰਸੀ ਅਤੇ ਅਕਾਲੀ ਧੜਿਆਂ ਦਰਮਿਆਨ ਕੋਹੇਨੂਰ ਪੈਲੇਸ ਵਿੱਚ ਇੱਕ ਵਿਆਹ ਮੌਕੇ ਹੋਈ ਝੜਪ ਅਤੇ ਉਸਤੋਂ ਪਿੱਛੋਂ ਥਾਣੇ ਅਤੇ ਹਸਪਤਾਲ ਅੰਦਰ ਵੀ ਜਾਰੀ ਰਹੀ ਲੜਾਈ ਮੌਕੇ ਸੰਬੰਧਤ ਏ.ਐਸ.ਆਈ. ਸੁਰਿੰਦਰ ਸਿੰਘ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਐਸ.ਐਸ.ਪੀ. ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਉਹਨਾਂ ਦਾ ਪਹਿਲਾ ਕੰਮ ਹੈ ਅਤੇ ਹੋਰਨਾਂ ਪੁਲਿਸ ਅਫਸਰਾਂ ਅਤੇ ਕ੍ਰਮਚਾਰੀਆਂ ਤੇ ਕਰੜੀ ਨਜਰ ਰੱਖੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ,ਉਸ ਵਿਰੁੱਧ ਬੇਝਿਜਕ ਲੋੜੀਂਦੀ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ,ਕਿਸੇ ਵੀ ਸਿਫਾਰਸ਼ ਦਾ ਲਿਹਾਜ ਨਹੀਂ ਰੱਖਿਆ ਜਾਵੇਗਾ। ਵਰਨਣ ਯੋਗ ਹੈ ਕਿ ਪੁਲਿਸ ਸਮੇਤ ਹੋਰ ਮਹਿਕਮਿਆਂ ਵਿੱਚ ਵੀ ਆਪਸੀ ਮੁਲਾਜਮਾਂ ਦੇ ਤਾਲਮੇਲ ਨਾਲ ਰਿਸ਼ਵਤਖੋਰੀ ਦਾ ਧੰਦਾ ਸਿਆਸੀ ਸ਼ਹਿ ਤੇ ਬੇਲਗਾਮ ਚੱਲ ਰਿਹਾ ਹੈ ਜਿਸਨੂੰ ਰੋਕਣ ਦੀ ਲੋੜ ਹੈ।ਏਥੇ ਜਿਕਰਯੋਗ ਹੈ ਕਿ ਸ੍ਰ: ਰਵਚਰਨ ਸਿੰਘ ਬਰਾੜ ਅਜਿਹੇ ਪਹਿਲੇ ਐਸ.ਐਸ.ਪੀ.ਹਨ ਜਿਹਨਾਂ ਅਜਿਹੀਆਂ ਨਾਜੁਕ ਘਟਨਾਵਾਂ ਨੂੰ ਨਸ਼ਰ ਅਤੇ ਛਾਣਬੀਣ ਕਰਕੇ ਸੰਬੰਧਤਾਂ ਨੂੰ ਸਜਾ ਦਵਾਉਣ ਦਾ ਰਾਹ ਅਖਤਿਆਰ ਕੀਤਾ ਹੈ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਫ ਸੁਥਰੇ ਪ੍ਰਸ਼ਾਸ਼ਨ ਸੇਵਾਵਾਂ ਮੁਹੱਈਆ ਕਰਨ ਦੇ ਕੰਮ ਤੇ ਆਪਣੀ ਪਹਿਲੀ ਮੋਹਰ ਲਾਈ ਹੈ।






Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger