ਤਲਵੰਡੀ ਸਾਬੋ(ਸ਼ੇਖਪੁਰੀਆ) ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੀ ਸਾਲਾਨਾ 46ਵੀਂ ਐਥਲੈਟਿਕ ਮੀਟ ਕਰਵਾਈ ਗਈ ਜਿਸਦਾ ਉਦਘਾਟਨ ਡਾ: ਬਲਜੀਤ ਸਿੰਘ ਸਿੱਧੂ ਅਡੀਸ਼ਨਲ ਕੰਟਰੋਲਰ ਪ੍ਰੀਖਿਆਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ।ਪਹਿਲੇ ਦਿਨ 800,1500,400,200 ਮੀਟਰ ਲੜਕੇ ਅਤੇ 800 ਤੇ 400 ਮੀਟਰ ਲੜਕੀਆਂ ਦੀ ਦੌੜ,ਡਿਸਕਸ,ਜੈਬਲਿਨ ਥਰੋ ਦੇ ਮੁਕਾਬਲੇ ਕਰਵਾਏ ਗਏ ਜਦੋਂ ਕਿ ਦੂਜੇ ਦਿਨ ਰਿਲੇਅ 100*4,ਰੱਸਾਕਸ਼ੀ,5 ਹਜਾਰ ਲੜਕੇ ਅਤੇ 1500 ਮੀਟਰ ਲੜਕੀਆਂ ਦੀ ਦੌੜ ਸਮੇਤ ਲੌਂਗ ਜੰਪ ਤੇ ਸ਼ਾਟ ਪੁੱਟ ਦੇ ਮੁਕਾਬਲੇ ਕਰਾਏ ਗਏ ਜਿਹਨਾਂ ਵਿੱਚ ਜੇਤੂਆਂ ਨੂੰ ਇਨਾਮ ਵੰਡਣ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ: ਜੇ.ਏ. ਖਾਨ ਡੀਨ ਕਾਲਜਾਂ,ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਨੌਜੁਆਨ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਜਰੂਰੀ ਹਨ।ਇਸ ਮੀਟ ਵਿੱਚ ਕਾਲਜ ਦੇ ਪ੍ਰਿਸੀਪਲ ਡਾ: ਐਮ.ਪੀ. ਸਿੰਘ,ਵਾਈਸ ਪ੍ਰਿਸੀਪਲ ਨਵ ਸੰਗੀਤ ਸਿੰਘ, ਡਾ: ਅਨੰਦ ਬਾਂਸਲ, ਪ੍ਰੌ: ਗੁਰਦੀਪ ਸਿੰਘ,ਕੋਚ ਕੁਲਵਿੰਦਰ ਸਿੰਘ,ਸਾਬਕਾ ਪ੍ਰੌ: ਜਸਦੇਵ ਸਿੰਘ ਗਰੇਵਾਲ ਤੇ ਕੌਰ ਸਿੰਘ ਸਮੇਤ ਸਮੂੰਹ ਸਟਾਫ,ਵਿਦਿਆਰਥੀ ਅਤੇ ਖੇਡ ਪ੍ਰੇਮੀ ਹਾਜਰ ਸਨ।

Post a Comment