ਮੋਗਾ, 22 ਫਰਵਰੀ/ ਸਫਲਸੋਚ/ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਸਦੇ ਨਜਦੀਕੀ ਰਿਸ਼ਤੇਦਾਰ ਬਿਕ੍ਰਮ ਮਜੀਠੀਆ ਦੀ ਸਾਖ ਪਹਿਲਾਂ ਹੀ ਇੰਨੀ ਖਰਾਬ ਹੈ ਕਿ ਉਨ•ਾਂ ਮਜੀਠੀਆ ਵੱਲੋਂ ਕਾਂਗਰਸ ਆਗੁ ਰਾਣਾ ਗੁਰਜੀਤ ਖਿਲਾਫ ਪੰਜਾਬ ਵਿਧਾਨ ਸਭਾ ’ਚ ਗਲਤ ਸ਼ਬਦ ਵਰਤਣ ਸਬੰਧੀ ਵਿਵਾਦਗ੍ਰਸਤ ਸੀਡੀ ਨੂੰ ਦਿਖਾਉਣ ਜਾਂ ਵੰਡਣ ਦੀ ਲੋੜ ਹੀ ਨਹੀਂ ਪਈ।ਇਥੋਂ ਨੇੜੇ ਜਗਰਾਉਂ ਵਿਖੇ ਪ੍ਰੈ¤ਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਪਾਰਟੀ ਨੇ ਸੀਡੀਜ਼ ਨੂੰ ਸਾਰੀਆਂ ਥਾਵਾਂ ’ਤੇ ਦਿਖਾਉਣ ਅਤੇ ਵੰਡਣ ਦੀ ਯੋਜਨਾ ਬਣਾਈ ਸੀ। ਪਾਰਟੀ ਕੋਲ ਸੀਡੀ ਦੀ ਅਨਅਡੀਟਿਡ ਕਾਪੀਆਂ ਵੀ ਸਨ, ਮਗਰ ਬਾਅਦ ’ਚ ਸਾਨੂੰ ਪਤਾ ਚੱਲਿਆ ਕਿ ਸੁਖਬੀਰ ਤੇ ਮਜੀਠੀਆ ਦੀ ਸਾਖ ਤਾਂ ਪਹਿਲਾਂ ਹੀ ਇੰਨੀ ਖਰਾਬ ਹੈ ਕਿ ਸੀਡੀ ਨਾਲ ਇਸ ’ਚ ਕੋਈ ਖਾਸ ਫਰਕ ਨਹੀਂ ਪੈਣ ਵਾਲਾ।

Post a Comment