ਆਪਣੀ ਜਮਾਨਤ ਵੀ ਬਚਾ ਲੈਣ, ਤਾਂ ਖੁਦ ਨੂੰ ਖੁਸ਼ਕਿਸਮਤ ਸਮਝਣ ਸੁਖਬੀਰ: ਕੈਪਟਨ ਅਮਰਿੰਦਰ

Friday, February 22, 20130 comments


ਮੋਗਾ, 22 ਫਰਵਰੀ:/ ਸਫਲਸੋਚ/ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਮੋਗਾ ਜਿਮਨੀ ਚੋਣਾਂ ਲਈ ਕੱਲ• ਨੂੰ ਪੈਣ ਵਾਲੀ ਵੋਟਾਂ ਦੌਰਾਨ ਵੱਡੀ ਜਿੱਤ ਦਰਜ ਕਰੇਗੀ ਅਤੇ ਜੇਕਰ ਅਕਾਲੀ ਉਮੀਦਵਾਰ ਆਪਣੀ ਜਮਾਨਤ ਵੀ ਬਚਾ ਜਾਵੇ, ਤਾਂ ਸੁਖਬੀਰ ਨੂੰ ਖੁਦ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੱਲ• ਹੋਣ ਵਾਲੀ ਜਿਮਨੀ ਚੋਣਾਂ ਲਈ ਮੋਗਾ ਵਿਧਾਨ ਸਭਾ ਹਲਕੇ ਦੇ 180 ਪੋ¦ਿਗ ਬੂਥਾਂ ’ਤੇ ਕਾਂਗਰਸ ਪਾਰਟੀ ਨਜਦੀਕੀ ਨਾਲ ਨਜਰ ਟਿਕਾਏ ਹੋਈ ਹੈ। ਉਨ•ਾਂ ਨੇ ਇਸ ਮੌਕੇ ਚੋਣ ਕਮਿਸ਼ਨ ਵੱਲੋਂ ਨਿਭਾਈ ਜਾ ਰਹੀ ਭੂਮਿਕਾ ’ਤੇ ਵੀ ਸੰਤੁਸ਼ਟੀ ਪ੍ਰਗਟ ਕੀਤੀ।ਉਨ•ਾਂ ਨੇ ਕਿਹਾ ਕਿ ਵੋਟਰ ਸੱਤਾਧਾਰੀ ਅਕਾਲੀ ਦਲ ਦੇ ਇੰਨਾ ਖਿਲਾਫ ਹੈ ਕਿ ਜੇਕਰ ਇਨ•ਾਂ ਦੇ ਉਮੀਦਵਾਰ ਦੀ ਜਮਾਨਤ ਵੀ ਬੱਚ ਜਾਵੇ, ਤਾਂ ਅਕਾਲੀ ਦਲ ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਨੂੰ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ।ਮੋਗਾ ਦੇ ਗੁਆਂਢੀ ਸ਼ਹਿਰ ਜਗਰਾਉਂ ਵਿਖੇ ਇਕ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਵੋਟਿੰਗ ਦੌਰਾਨ ਨੇੜਿਉਂ ਨਿਗਰਾਨੀ ਰੱਖਣ ਲਈ ਪਾਰਟੀ ਨੇ ਸਥਾਨਕ ਲੋਕਾਂ ਦੀ ਟੀਮਾਂ ਬਣਾਈਆਂ ਹਨ। ਕਾਂਗਰਸੀ ਵਰਕਰ ਬਾਹਰਲੇ ਅਕਾਲੀ ਵਰਕਰਾਂ ਦੀ ਗਤੀਵਿਧੀਆਂ ਸਬੰਧੀ ਜਾਣਕਾਰੀ ਚੋਣ ਅਧਿਕਾਰੀਆਂ ਤੱਕ ਪਹੁੰਚਾ ਰਹੇ ਹਨ, ਜਿਹੜੇ ਬਣਦੀ ਕਾਰਵਾਈ ਕਰ ਰਹੇ ਹਨ।ਇਸ ਲੜੀ ਹੇਠ ਮੋਗਾ ’ਚ ਤਿੰਨ ਹਫਤਿਆਂ ਤੱਕ ਦੇ ¦ਬੇ ਪ੍ਰਚਾਰ ਤੋਂ ਬਾਅਦ ਇਥੋਂ ਦੇ ਲੋਕਾਂ ਦੇ ਮਿਜਾਜ ਬਾਰੇ ਪੀਸੀਸੀ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਵਿਜੇ ਸਾਥੀ ਦਾ ਬੀਤੀ ਚੋਣਾਂ ਦੌਰਾਨ ਕਾਂਗਰਸ ਨੂੰ ਮਿਲੀ ਜਿੱਤ ਦਾ ਅੰਕੜਾ ਇਸ ਵਾਰ ਹੋਰ ਸੁਧਾਰਨਾ ਲਾਜਮੀ ਹੈ, ਜੋ ਘੱਟੋਂ ਘੱਟ 2012 ਦੇ ਮੁਕਾਬਲੇ ਦੁਗਣਾ ਹੋ ਸਕਦਾ ਹੈ। ਕਿਉਂਕਿ ਕਈ ਕਾਰਨ ਹਨ ਜਿਹੜੇ ਅਕਾਲੀਆਂ ਤੇ ਜੈਨ ਦੇ ਖਿਲਾਫ ਇਕੱਠੇ ਹੋ ਚੁੱਕੇ ਹਨ ਅਤੇ ਕਾਂਗਰਸ ਉਮੀਦਵਾਰ ਦੀ ਅਸਾਨ ਜਿੱਤ ’ਚ ਮਦੱਦ ਕਰਨ ਵਾਲੇ ਹਨ।ਸੁਖਬੀਰ ਦਾ ਦਾਅਵਾ ਕਿ ਜੋਗਿੰਦਰਪਾਲ ਜੈਨ 51000 ਵੋਟਾਂ ਤੋਂ ਜਿੱਤਣਗੇ, ’ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੁਖਬੀਰ ਆਪਣੇ ਨੂੰ ਖੁਸ਼ਕਿਸਮਤ ਸਮਝਣ, ਜੇਕਰ ਉਨ•ਾਂ ਦਾ ਉਮੀਦਵਾਰ ਜੈਨ ਇਥੇ ਜਮਾਨਤ ਵੀ ਬਚਾਉਣ ’ਚ ਕਾਮਯਾਬ ਹੋ ਜਾਵੇ।ਅਕਾਲੀਆਂ ਵੱਲੋਂ ਵੋਟਾਂ ਖ੍ਰੀਦਣ ਦੇ ਸਵਾਲ ’ਤੇ ਪੀਸੀਸੀ ਪ੍ਰਧਾਨ ਨੇ ਕਿਹਾ ਕਿ ਉਨ•ਾਂ ਨੂੰ ਵੋਟਰਾਂ ਤੇ ਕਾਂਗਰਸੀ ਸਮਰਥਕਾਂ ’ਤੇ ਪੂਰਾ ਭਰੋਸਾ ਹੈ। ਕਾਂਗਰਸ ਵਰਕਰ ਵਿੱਕਣ ਵਾਲੇ ਨਹੀਂ ਹਨ। ਸੁਖਬੀਰ ਜੋ ਚਾਹੁਣ ਕਰ ਲੈਣ, ਉਹ ਫਿਰ ਵੀ ਜਿਮਨੀ ਚੋਣਾਂ ਨਹੀਂ ਜਿੱਤਣ ਵਾਲੇ।ਉਨ•ਾਂ ਨੇ ਭਰੋਸਾ ਜਤਾਇਆ ਕਿ ਮੋਗਾ ’ਚ ਸੁਰੱਖਿਆ ਕਰਮਚਾਰੀਆਂ ਦੀ ਵੱਡੇ ਪੱਧਰ ’ਤੇ ਤੈਨਾਤੀ ਸ਼ਾਂਤ, ਨਿਰਪੱਖ ਤੇ ਅਰਾਮਦਾਇਕ ਚੋਣਾਂ ਨਿਸ਼ਚਿਤ ਕਰੇਗੀ। ਇਸ ਤੋਂ ਇਲਾਵਾ, ਕੈਮਰਿਆਂ ਤੋਂ ਬਗੈਰ ਚੋਣ ਕਮਿਸ਼ਨ ਨੇ ਬੂਥ ਪੱਧਰ ’ਤੇ ਮਾਇਕ੍ਰੋ ਅਬਜਰਵਰ ਵੀ ਲਗਾਏ ਹਨ, ਜੋ ਨਿਰਪੱਖ ਚੋਣਾਂ ਸੁਨਿਸ਼ਚਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਣਗੇ। ਕਾਂਗਰਸ ਪਾਰਟੀ ਦੇ ਵਰਕਰ ਵੀ ਪੂਰੀ ਸਥਿਤੀ ’ਤੇ ਨਜਰ ਰੱਖ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਸੋਢੀ, ਜੀਤ ਮੋਹਿੰਦਰ ਸਿੱਧੂ, ਰਾਜਾ ਵੜਿੰਗ, ਮਲਕੀਅਤ ਸਿੰਘ ਦਾਖਾ, ਗੁਰਦੀਪ ਭੈਣੀ, ਕੇਕੇ ਬਾਵਾ, ਵਿਕ੍ਰਮਜੀਤ ਚੌਧਰੀ, ਸੁਖਪਾਲ ਭੁੱਲਰ, ਡਾ. ਹਰਜੋਤ ਕਮਲ, ਜਗਦਰਸ਼ਨ ਕੌਰ, ਦਰਸ਼ਨ ਬਰਾੜ, ਕਮਲਜੀਤ ਬਰਾੜ, ਮੰਗਤ ਰਾਏ ਪਹਿਲਵਾਨ ਆਦਿ ਵੀ ਸ਼ਾਮਿਲ ਰਹੇ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger