ਭਦੌੜ/ਨੰਗਲ 3 ਫਰਵਰੀ /ਸਾਹਿਬ ਸੰਧੂ/ਅੱਜ ਸਮਾਜ ਵਿੱਚ ਇੱਕ ਪਾਸੇ ਇੱਕ ਪਿਤਾ ਅਪਣੀ ਲੜਕੀ ਦੀ ਇੱਜਤ ਬਚਾਉਣ ਲਈ ਅਪਣੀ ਜਾਨ ਦੀ ਬਲੀ ਦੇ ਦਿੰਦਾ ਹੈ ਉਥੇ ਹੀ ਅਜਿਹੇ ਬਾਪ ਵੀ ਹਨ ਜੋ ਆਪਣੇ ਹੱਥੀ ਅਪਣੀਆਂ ਲੜਕੀਆਂ ਦੀ ਇੱਜਤ ਨਾਲ ਖੇਡ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਨੰਗਲ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਮਤਰੇਏ ਪਿਤਾ ਵਲੋਂ ਅਪਣੀਆਂ ਹੀ ਨਾਬਾਲਿਗ ਲੜਕੀਆਂ ਨਾਲ ਸ਼ਰੀਰਕ ਸਬੰਧ ਬਣਾਉਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੰਗਲ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਿੱਅਕਤੀ ਦਾ ਦੂਜਾ ਵਿਆਹ ਹੋਇਆ ਹੈ ਅਤੇ ਦੂਜੀ ਪਤਨੀ ਦੀਆਂ ਦੋ ਲੜਕੀਆਂ ਉਮਰ ਲੱਗਭੱਗ 10 ਸਾਲ ਅਤੇ 8 ਸਾਲ ਹਨ। ਇਹ ਵਿਅਕਤੀ ਅਪਣੀਆਂ ਦੋਨਾ ਲੜਕੀਆਂ ਦਾ ਸ਼ਰੀਰਕ ਸ਼ੋਸਣ ਕਰ ਰਿਹਾ ਹੈ। ਲੜਕੀਅ ਦੀ ਮਾਂ ਨੇ ਵੀ ਉਸ ਵਿਅਕਤੀ ਨੂੰ ਅਪਣੀਆਂ ਲੜਕੀਆਂ ਨਾਲ ਗਲਤ ਹਰਕਤਾਂ ਕਰਦੇ ਪਕੜ ਲਿਆ। ਇਹ ਮਾਮਲਾ ਹੁਣ ਪੁਲਿਸ ਤੱਕ ਵੀ ਪਹੁੰਚ ਗਿਆ ਅਤੇ ਨੰਗਲ ਪੁਲਿਸ ਨੇ ਲੜਕੀਆਂ ਅਤੇ ਮਾਤਾ ਦੇ ਬਿਆਨ ਨੋਟ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਨਵਾਂ ਨੰਗਲ ਪੁਲਿਸ ਚੋਂਕੀ ਇੰਚਾਰਜ਼ ਪਵਨ ਕੁਮਾਰ ਨੇ ਦੱਸਿਆ ਕਿ ਲੜਕੀਆਂ ਅਤੇ ਮਾਂ ਨੂੰ ਪੁਲਿਸ ਸਟੇਸ਼ਨ ਬੁਲਾਕੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਨ•ਾ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


Post a Comment