ਭਦੌੜ/ਨੰਗਲ 3 ਫਰਵਰੀ /ਸਾਹਿਬ ਸੰਧੂ/ ਦੇਸ ਵਿੱਚ ਮਹਿਲਾਵਾਂ ਨਾਲ ਹੋ ਰਹੀਆਂ ਛੇੜਖਾਨੀ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਸਰਮਸਾਰ ਕੀਤਾ ਹੋਇਆ ਹੈ। ਦਿੱਲੀ ਵਿੱਚ ਵਾਪਰੀ ਗੈਂਗਰੇਪ ਦੀ ਘਟਨਾ ਤੋਂ ਬਾਦ ਸਰਕਾਰ ਨੇ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਣ ਲਈ ਸਖਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਸਰਕਾਰ ਨੇ ਪੁਲਿਸ ਨੂੰ ਅਜਿਹੇ ਮਾਮਲਿਆਂ ਨਾਲ ਸਖਤੀ ਨਾਲ ਨਿਪਟਣ ਲਈ ਕਿਹਾ ਹੈ ਤਾਂ ਜੋ ਸਮਾਜ ਵਿੱਚ ਮਹਿਲਾਵਾਂ ਸੁਰਖਿੱਅਤ ਰਹਿ ਸਕਣ। ਪੁਲਿਸ ਵਲੋਂ ਵੀ ਇਸ ਸਬੰਧੀ ਬਣਦੀ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਜੇਕਰ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਹੀ ਮਹਿਲਾਵਾਂ ਨਾਲ ਬਦਸਲੂਕੀ ਕਰਨ ਤਾਂ ਮਹਿਲਾਵਾਂ ਦੀ ਸੁਰਖਿੱਆ ਕੋਣ ਕਰੇਗਾ। ਅਜਿਹਾ ਹੀ ਮਾਮਲਾ ਨੰਗਲ ਇਲਾਕੇ ਵਿੱਚ ਵਾਪਰਿਆ ਹੈ ਜਿੱਥੇ ਸ਼ਰਾਬੀ ਹਾਲਤ ਵਿੱਚ ਇੱਕ ਪੁਲਿਸ ਮੁਲਾਜ਼ਿਮ ਨੇ ਸੈਰ ਕਰਦੀ ਮਹਿਲਾ ਨਾਲ ਬਦਸਲੂਕੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਿਮ ਅਸ਼ੋਕ ਕੁਮਾਰ ਜੋਕਿ ਨੰਗਲ ਨਾਲ ਲੱਗਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਟਿਆਲਾ ਵਿਖੇ ਡਿਊਟੀ ਕਰਦਾ ਹੈ ਸਵੇਰੇ ਲੱਗਭੱਗ 5.30 ਵਜੇ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਇੱਕ ਹੋਰ ਵਿਅਕਤੀ ਜਿਸਦੀ ਅਜੇ ਤੱਕ ਪਹਿਚਾਣ ਨਹੀਂ ਹੋਈ ਹੈ ਨਾਲ ਮੋਟਰਸਾਇਕਲ ਤੇ ਆ ਰਿਹਾ ਸੀ। ਵਰਦੀ ਵਿੱਚ ਇਹ ਪੁਲਿਸ ਮੁਲਾਜ਼ਿਮ ਸ਼ਰਾਬੀ ਹਾਲਤ ਵਿੱਚ ਸੀ ਅਤੇ ਜਦੋਂ ਪਿੰਡ ਬੰਦਲੈਹੜੀ ਕੋਲ ਪਹੁੰਚਿਆ ਤਾਂ ਰੋਜਾਨਾਂ ਦੀ ਤਰਾਂ ਸੈਰ ਕਰਦੀ ਪਿੰਡ ਬੰਦਲੈਹੜੀ ਦੀ ਇੱਕ ਮਹਿਲਾ ਨਾਲ ਛੇੜਖਾਨੀ ਕੀਤੀ। ਮਹਿਲਾ ਨੇ ਭੱਜਕੇ ਅਪਣੀ ਜਾਨ ਬਚਾਈ ਅਤੇ ਪਿੰਡ ਵਿੱਚ ਰੋਲਾ ਪਾ ਦਿਤਾ। ਮੋਕੇ ਤੇ ਪਹੁੰਚੇ ਲੋਕਾਂ ਨੇ ਸਰਾਬੀ ਹਾਲਤ ਵਿੱਚ ਪੁਲਿਸ ਮੁਲਾਜ਼ਿਮ ਨੂੰ ਪਕੜ ਲਿਆ ਅਤੇ ਜਦੋਂ ਮਹਿਲਾ ਨੇ ਪਰੰਤੂ ਉਸਦਾ ਦੂਜਾ ਸਾਥੀ ਮੋਕੇ ਤੋਂ ਭੱਜ ਗਿਆ। ਨੰਗਲ ਪੁਲਿਸ ਨੇ ਪਿੰਡ ਵਿੱਚ ਜਾਕੇ ਪੁਲਿਸ ਮੁਲਾਜ਼ਿਮ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਡਾਕਟਰੀ ਜਾਂਚ ਤੋਂ ਬਾਦ ਕਨੂੰਨੀ ਕਾਰਵਾਈ ਕਰ ਦਿਤੀ। ਇਸ ਮਾਮਲੇ ਦੀ ਜਾਂਚ ਲਈ ਵਿਸੰੇਂਸ ਤੋਰ ਤੇ ਪਹੁੰਚੇ ਡੀ ਐਸ ਪੀ ਸੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਮਸਲਾਜ਼ਿਮ ਨੂੰ ਤੁਰੰਤ ਡਿਉਟੀ ਤੋਂ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਧਾਰਾ 354,341,323 ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਦੂਜੇ ਵਿਅਕਤੀ ਬਾਰੇ ਅਜੇ ਤੱਕ ਪਤਾ ਨਹੀਂ ਚੱਲਿਆ ਹੈ ਅਤੇ ਜਲਦੀ ਹੀ ਉਸਨੂੰ ਵੀ ਪਕੜ ਲਿਆ ਜਾਵੇਗਾ।


Post a Comment