ਮਾਨਸਾ, 26 ਫਰਵਰੀ(ਸਫਲਸੋਚ) ਮਾਨਸਾ ਦੇ ਵਸਨੀਕ ਕਿਰਤ ਕਮਿਸ਼ਨਰ ਭਾਰਤ ਸਰਕਾਰ (ਦੇਹਰਾਦੂਨ) ਸ਼੍ਰੀ ਕੁਲਵੰਤ ਸਿੰਘ ਗੁਰੂ ਦੇ ਛੋਟੇ ਭਰਾ ਸ਼੍ਰੀ ਬਲਵੰਤ ਸਿੰਘ ਗੁਰੂ ਦੀ ਹੋਈ ਬੇਵਕਤੀ ਮੌਤ ’ਤੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਰਾਜ ਸਭਾ ਮੈਂਬਰ ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਅਤੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਬਲਵੰਤ ਸਿੰਘ (42) ਦੀ ਮੌਤ 21 ਫਰਵਰੀ ਨੂੰ ਹਾਰਟ ਅਟੈਕ ਨਾਲ ਹੋ ਗਈ ਸੀ ਅਤੇ ਉਹ ਆਪਣੇ ਪਿੱਛੇ 2 ਬੇਟੇ ਅਤੇ ਪਤਨੀ ਨੂੰ ਛੱਡ ਗਏ ਹਨ। ਮਰਹੂਮ ਸ਼੍ਰੀ ਬਲਵੰਤ ਸਿੰਘ ਨਮਿਤ ਪਾਠ ਦਾ ਭੋਗ 1 ਮਾਰਚ, ਸ਼ੁੱਕਰਵਾਰ ਨੂੰ ਵਿਸ਼ਵਕਰਮਾ ਭਵਨ, ¦ਿਕ ਰੋਡ ਮਾਨਸਾ ਵਿਖੇ ਪਵੇਗਾ। ਉਧਰ ਆਈ.ਏ.ਐਸ. ਅਧਿਕਾਰੀ ਕਿਰਤ ਕਮਿਸ਼ਨਰ ਸ਼੍ਰੀ ਗੁਰੂ ਨਾਲ ਹਲਕਾ ਵਿਧਾਇਕ ਸ਼੍ਰੀ ਪ੍ਰੇਮ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ਼੍ਰੀ ਹਾਕਮ ਥਾਪਰ ,ਸਤੀਸ ਮਹਿਤਾ ਪ੍ਰਤੀਨਿਧੀ ,ਨਵਦੀਪ ਆਹਲੂਵਾਲੀਆ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਰਾਜਨੀਤਿਕ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Post a Comment