ਸ਼ਾਹਕੋਟ, 4 ਫਰਵਰੀ/ਸਚਦੇਵਾ/ਸਿਵਲ ਹਸਪਤਾਲ (ਪੀ.ਐਚ.ਸੀ) ਸ਼ਾਹਕੋਟ ਵਿਖੇ ਸੋਮਵਾਰ ਨੂੰ ਸੀਨੀਅਰ ਮੈਡੀਕਲ ਅਫਸਰ ਸ਼ਾਹਕੋਟ ਡਾਕਟਰ ਵੀਨਾ ਪਾਲ ਦੀ ਯੋਗ ਅਗਵਾਈ ‘ਚ ‘ਵਿਸ਼ਵ ਕੈਂਸਰ ਦਿਵਸ’ ਮਨਾਇਆ ਗਿਆ । ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ । ਇਸ ਮੌਕੇ ਸੰਬੋਧਨ ਕਰਦਿਆ ਡਾਕਟਰ ਸੁਰਿੰਦਰ ਜਗਤ (ਜਨਰਲ ਸਰਜਨ) ਨੇ ਕੈਂਸਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਉਪਰੰਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਵੀਨਾ ਪਾਲ ਨੇ ਦੱਸਿਆ ਕਿ ਔਰਤਾਂ ਵਿੱਚ ਛਾਤੀ/ਦੁੱਧੀ ਅਤੇ ਬੱਚੇਦਾਨੀ ਦਾ ਕੈਂਸਰ ਜਿਆਦਾ ਪਾਇਆ ਜਾ ਰਿਹਾ ਹੈ, ਜਦ ਕਿ ਮਰਦਾਂ ਵਿੱਚ ਪਤਾਲੂ, ਗੁਰਦੇ ਅਤੇ ਪੇਟ ਦੇ ਕੈਂਸਰ ਦੇ ਜਿਆਦਾ ਲੱਛਣ ਪਾਏ ਜਾ ਰਹੇ ਹਨ । ਉਨ•ਾਂ ਦੱਸਿਆ ਕਿ ਜੇਕਰ ਸਰੀਰ ਉਪਰ ਕਿਸੇ ਵੀ ਪ੍ਰਕਾਰ ਦਾ ਤਿਲ, ਮੌਕਾ, ਮੂੰਹ ਅਤੇ ਜੀਭ ਉਪਰ ਨਾ ਠੀਕ ਹੋਣ ਵਾਲਾ ਹੋਵੇ ਜਖਮ ਹੋਵੇ ਤਾਂ ਉਸ ਔਰਤ ਜਾਂ ਵਿਅਕਤੀ ਨੂੰ ਤੁਰੰਤ ਡਾਕਟਰ ਕੋਲੋ ਜਾਂਚ ਕਰਵਾਉਣੀ ਚਾਹੀਦੀ ਹੈ । ਉਨ•ਾਂ ਦੱਸਿਆ ਕਿ ਤੰਬਾਕੂ, ਬੀੜੀ, ਜਰਦਾ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਕਰਕੇ ਸਰੀਰ ਉਪਰ ਕੈਂਸਰ ਦਾ ਪ੍ਰਭਾਵ ਵੱਧ ਜਾਂਦਾ ਹੈ । ਬੱਚਿਆਂ ਨੂੰ ਦੁੱਧ ਨਾ ਚੁੰਘਾਉਣ ਅਤੇ 45 ਸਾਲ ਤੋਂ ਵੱਧ ਉਮਰ ਵਿੱਚ ਗਰਭ ਨਿਰੋਧਕ ਗੋਲੀਆਂ ਖਾਣ ਨਾਲ ਔਰਤਾਂ ਵਿੱਚ ਕੈਂਸਰ ਦਾ ਪ੍ਰਭਾਵ ਵੱਧਦਾ ਹੈ । ਇਸ ਲਈ ਸਾਨੂੰ ਇਨ•ਾਂ ਲੱਛਣਾ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਬਲਵਿੰਦਰ ਸਿੰਘ (ਅੱਖਾਂ ਦੇ ਮਾਹਿਰ), ਡਾਕਟਰ ਮਨਪ੍ਰੀਤ ਕੌਰ, ਫਾਰਮਾਸਿਸਟ ਤਰਨਦੀਪ ਸਿੰਘ ਰੂਬੀ (ਟੀ.ਬੀ ਵਿਭਾਗ ਦੇ ਇੰਚਾਰਜ), ਹਰੀਸ਼ ਚੰਦਰ ਗੋਇਲ, ਰਮੇਸ਼ ਕੁਮਾਰ ਹੰਸ, ਹਰਜਿੰਦਰ ਸਿੰਘ ਬਾਗਪੁਰ ਬਲਾਕ ਐਜੂਕੇਟਰ, ਨਿਰਮਲ ਪੱਬੀ, ਹਰਜਿੰਦਰ ਕੌਰ, ਕਾਂਤਾ ਦੇਵੀ ਆਦਿ ਹਾਜ਼ਰ ਸਨ ।

ਸਿਵਲ ਹਸਪਤਾਲ ਸ਼ਾਹਕੋਟ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਣਕਾਰੀ ਦਿਦੇ ਐਸ.ਐਮ.ਓ ਡਾਕਟਰ ਵੀਨਾ ਪਾਲ ਅਤੇ ਹੋਰ । ਨਾਲ ਹਾਜ਼ਰ ਵੱਖ-ਵੱਖ ਪਿੰਡਾਂ ਦੇ ਲੋਕ ।
Post a Comment