ਸ਼ਾਹਕੋਟ, 4 ਫਰਵਰੀ (ਸਚਦੇਵਾ) ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ ਚਾਰ ਦਿਨਾਂ ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਕੱਪ ਐਤਵਾਰ ਦੇਰ ਸ਼ਾਮ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ । ਟੂਰਨਾਮੈਂਟ ਦੇ ਆਖਰੀ ਦਿਨ ਸਮਾਜ ਸੇਵਕ ਪੂਰਨ ਸਿੰਘ ਥਿੰਦ ਅਤੇ ਸੁਰਿੰਦਰ ਮਿੱਤਲ ਮੈਨੇਜਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ, ਜਦ ਕਿ ਜਗਦੀਸ਼ ਵਡੈਹਰਾ, ਜਤਿੰਦਰਪਾਲ ਸਿੰਘ ਬੱਲਾ (ਦੋਵੇਂ) ਸਾਬਕਾ ਐਮ.ਸੀ, ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਦਵਿੰਦਰ ਸਿੰਘ ਆਹਲੂਵਾਲੀਆਂ ਪ੍ਰਧਾਨ ਯੂਥ ਵੈਲਫੇਅਰ ਕਲੱਬ ਸ਼ਾਹਕੋਟ, ਯਸ਼ਪਾਲ ਗੁਪਤਾ, ਹਰਪਾਲ ਸਿੰਘ ਸੰਧੂ, ਬੌਬੀ ਗਰੋਵਰ, ਰਾਏ ਸਾਹਬ ਜੈਨ, ਡਾਕਟਰ ਨਰੇਸ਼ ਕੁਮਾਰ ਸੱਗੂ ਆਦਿ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਮੌਕੇ ਮੁੱਖ ਮਹਿਮਾਨ ਪੂਰਨ ਸਿੰਘ ਥਿੰਦ ਅਤੇ ਸੁਰਿੰਦਰ ਮਿੱਤਲ ਨੇ ਸੰਬੋਧਨ ਕਰਦਿਆ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ ‘ਤੇ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਕਰਵਾਏ ਜਾਂਦੇ ਸਲਾਨਾ ਟੂਰਨਾਮੈਂਟ ਦੇ ਉਪਰਾਲੇ ਦੀ ਭਰਭੂਰ ਸ਼ਲਾਘਾ ਕੀਤੀ । ਇਸ ਉਪਰੰਤ ਉਨ•ਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਅਤੇ ਆਸ਼ੀਰਵਾਦ ਦਿੱਤਾ । ਇਸ ਮੌਕੇ ਫੁੱਟਬਾਲ ਦੇ ਫਾਈਨਲ ਮੁਕਾਬਲੇ ‘ਚ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਨੇ ਪਹਿਲਾ ਅਤੇ ਬੱਡੂਵਾਲ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ । ਕਬੱਡੀ ਲੜਕੇ ਓਪਨ ‘ਚ ਭੁੱਲਰ ਦੀ ਟੀਮ ਨੇ ਪਹਿਲਾ ਅਤੇ ਬੁੱਗੀਪੁਰ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ । ਕਬੱਡੀ ਲੜਕੀਆਂ ਦੇ ਸ਼ੌਅ ਮੈਚ ‘ਚ ਨਕੋਦਰ ਦੀ ਟੀਮ ਨੇ ਪਹਿਲਾ ਅਤੇ ਰੌਤਾਂ (ਮੋਗਾ) ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ । ਇਸ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ 10,12 ਅਤੇ 14 ਸਾਲ ਵਰਗ ਦੇ ਬੱਚਿਆਂ ਦੀਆਂ 100 ਮੀਟਰ ਦੌੜਾਂ ਲਗਵਾਈਆਂ ਗਈਆਂ । ਇਸ ਮੌਕੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਨਗਦ ਰਾਸ਼ੀ, ਕੱਪ ਅਤੇ ਟ੍ਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ । ਇਸ ਤੋਂ ਇਲਾਵਾ ਦੌੜਾਂ ‘ਚ ਜੇਤੂ ਬੱਚਿਆਂ ਨੂੰ ਟ੍ਰਾਫੀਆਂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਨਿਵਾਜਿਆ ਗਿਆ । ਟੂਰਨਾਮੈਂਟ ਕਮੇਟੀ ਵੱਲੋਂ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਬੂਟਾ ਸਿੰਘ ਕਲਸੀ, ਗੁਰਦੀਪ ਸਿੰਘ ਮਠਾੜੂ (ਸੋਨੂੰ), ਬਖਸ਼ੀਸ਼ ਸਿੰਘ ਝੀਤਾ ਠੇਕੇਦਾਰ, ਮੰਗਤ ਰਾਮ ਮੰਗਾ (ਪੰਜਾਬ ਪੁਲਿਸ), ਡਾਕਟਰ ਦਵਿੰਦਰ ਸਿੰਘ, ਮੰਗਤ ਰਾਏ ਮੰਗੀ, ਲਾਡੀ ਟਾਂਕ, ਗੁਰਪ੍ਰੀਤ ਸਿੰਘ ਮਠਾੜੂ, ਸਰਬਜੀਤ ਸਿੰਘ ਝੀਤਾ, ਅੰਮ੍ਰਿਤ ਕੁਮਾਰ ਸੋਨੂੰ (ਯੂ.ਕੇ), ਪਰਮਿੰਦਰ ਸਿੰਘ ਪਿੰਦੀ, ਗੁਰਪ੍ਰੀਤ ਸਿੰਘ ਗੋਪੀ, ਲੈਕਚਰਾਰ ਰਾਜੇਸ਼ ਪ੍ਰਾਸ਼ਰ, ਵਿਜੇ ਕੁਮਾਰ ਕਲਰਕ, ਗਿਆਨ ਸੈਦਪੁਰੀ, ਸੇਵਾ ਸਿੰਘ ਯੂ.ਕੇ, ਸਤਿੰਦਰਪਾਲ ਸਿੰਘ ਯੂਥ ਅਕਾਲੀ ਆਗੂ, ਕਮਲ ਬਦੇਸ਼ਾ, ਮੋਹਿਤ ਜੈਨ, ਅਨੂਪ ਜੈਨ, ਪਰਮਜੀਤ, ਜਤਿੰਦਰ ਕੁਮਾਰ ਅਨੂੰ, ਹਰਭਜਨ ਸਿੰਘ, ਗੁਰਮੁੱਖ ਸਿੰਘ ਕੋਟਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ ।
ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਦੇ ਆਖਰੀ ਦਿਨ ਜੇਤੂ ਟੀਮ ਨੂੰ ਕੱਪ ਭੇਟ ਕਰਦੇ ਹੋਏ ਮੁੱਖ ਮਹਿਮਾਨ ਪੂਰਨ ਸਿੰਘ ਥਿੰਦ,ਬੂਟਾ ਸਿੰਘ ਕਲਸੀ ਅਤੇ ਹੋਰ ।
ਟੂਰਨਾਮੈਂਟ ਮੌਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਮੁੱਖ ਮਹਿਮਾਨ ਸੁਰਿੰਦਰ ਮਿੱਤਲ, ਪੂਰਨ ਸਿੰਘ ਥਿੰਦ ਅਤੇ ਹੋਰ । ਨਾਲ ਲੜਕੀਆਂ ਦੇ ਕਬੱਡੀ ਮੈਂਚ ਦਾ ਇੱਕ ਦ੍ਰਿਸ਼ ।



Post a Comment