ਬਿਕਰਮਜੀਤ ਮੋਫਰ ਕੋਆਪਰੇਟਿਵ ਬੈਂਕ ਦੇ ਕੇਸ ‘ਚ ਬਾਇਜਤ ਬਰੀ

Tuesday, February 26, 20130 comments


ਮਾਨਸਾ, 26 ਫਰਵਰੀ(ਸਫਲਸੋਚ) ਸਥਾਨਕ ਮਾਨਯੋਗ ਅਦਾਲਤ ਨੇ ਆਪਣਾ ਅਹਿਮ ਫੈਸਲਾ ਸਣਾਉਦੇ ਹੋਏ ਪੰਜਾਬ ਯੂਥ ਕਾਂਗਰਸ ਪਾਰਟੀ ਦੇ ਸੀਨੀਅਰ ਜਰਨਲ ਸਕੱਤਰ ਤੇ ਹਲਕਾ ਸਰਦੂਲਗੜ• ਦੇ ਵਿਧਾਇਕ ਸ੍ਰ ਅਜੀਤ ਇੰਦਰ ਸਿੰਘ ਮੋਫਰ ਦੇ ਸਪੁੱਤਰ ਤੇ ਸਾਬਕਾ ਐਮ ਡੀ ਕੋਆਪਰੇਟਿਵ ਬੈਂਕ ਬਿਕਰਮਜੀਤ ਸਿੰਘ ਮੋਫਰ ਤੇ ਉ•ਨਾਂ ਦੇ ਦੋ ਹੋਰ ਸਾਥੀਆਂ ਨੂੰ ਮਾਨਯੋਗ ਆਦਲਤ ਵਲੋ ਬਾਇਜਤ ਬਰੀ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਬਿਕਰਮਜੀਤ ਸਿੰਘ ਮੋਫਰ ਮਾਨਸਾ ਦੀ ਕੋਆਪਰੇਟਿਵ ਬੈਂਕ ਦੇ ਐਮ ਡੀ ਸਨ, ਤੇ ਉਨ•ਾਂ ਦੇ ਨਾਲ ਦੋ ਹੋਰ ਸਾਥੀ ਸੱਤਪਾਲ ਵਰਮਾਂ ਵਾਇਸ ਚੇਅਰਮੈਨ, ਸੁਰਜੀਤ ਸਿੰਘ ਸੇਖੋਂ ਤੇ ਰਾਜਸੀ ਵਿਰੋਧਤਾ ਦੇ ਚਲਦਿਆ 5 ਮਾਰਚ 2008 ਨੂੰ ਐਫ ਆਈ ਆਰ ਨੰਬਰ 6 ਚ ਰਾਜਸੀ ਵਿਰੋਧੀਆਂ ਦੇ ਕਹਿਣ ਤੇ ਬੈਂਕ ਨੂੰ ਨੁਕਸਾਨ ਪਹੁੰਚਾਉਣ ਦੇ ਤਹਿਤ 420, 120 ਬੀ, ਆਈ ਪੀ ਸੀ ਤਹਿਤ ਵਿਜੀਲੈਂਸ ਬਿਊਰੋ ਬਠਿੰਡਾ ਵਲੋ ਕੇਸ ਦਰਜ ਕੀਤਾ ਗਿਆ ਸੀ।ਮਾਨਯੋਗ ਅਦਾਲਤ ਨੇ ਐਡੀਸ਼ਨਲ ਸੈਸਨ ਜੱਜ ਰੁਪਿੰਦਰਜੀਤ ਕੌਰ ਚਹਿਲ ਦੀ ਅਦਾਲਤ ਨੇ ਦੋਵੇਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਤੋ ਬਾਅਦ ਅਹਿਮ ਫੈਸਲਾ ਸੁਣਾਉਦਿਆ ਬਿਕਰਮਜੀਤ ਸਿੰਘ ਮੋਫਰ ਤੇ ਉਨ•ਾਂ ਦੇ ਸਾਥੀਆਂ ਨੂੰ ਉਕਤ ਕੇਸ ਵਿਚੋ ਨਿਰਦੋਸ਼ ਕਰਾਰ ਦਿੰਦਿਆ ਬਾਇਜਤ ਬਰੀ ਕਰ ਦਿੱਤਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਿਕਰਮਜੀਤ ਸਿੰਘ ਮੋਫਰ ਨੇ ਕਿਹਾ ਕਿ ਉਨ•ਾਂ ਨੂੰ ਨਿਆ ਪਾਲਿਕਾ ਤੇ ਪੂਰਨ ਵਿਸ਼ਵਾਸ ਸੀ ਜਿਸ ਦੇ ਚਲਦਿਆ ਮਾਨਯੋਗ ਅਦਾਲਤ ਨੇ ਲੰਬਾ ਸਮਾਂ ਵਕੀਲਾਂ ਦੀਆਂ ਬਹਿਸਾਂ ਤੋ ਬਾਅਦ ਉਨ•ਾਂ ਨੂੰ ਬਾਇਜਤ ਬਰੀ ਕੀਤਾ ਹੈ।ਸ੍ਰੀ ਮੋਫਰ ਨੇ ਕਿਹਾ ਕਿ ਅਕਾਲੀ ਦਲ ਸੱਤਾ ਦੇ ਨਸ਼ੇ ਵਿੱਚ ਹੁੰਦਿਆ ਸੂਬੇ ਵਿੱਚ ਅਨੇਕਾਂ ਕਾਂਗਰਸੀਆਂ ਨੂੰ ਡਰਾ ਧਮਕਾ ਕੇ ਤੇ ਝੂਠੇ ਪਰਚੇ ਦਰਜ ਕਰਕੇ ਥਾਣਿਆ ਤੇ ਜੇਲ•ਾਂ ਵਿੱਚ ਬੰਦ ਕੀਤਾ ਪਰ ਮਾਨਯੋਗ ਅਦਾਲਤਾਂ ਨੇ ਸਹੀ ਫੈਸਲੇ ਸੁਣਾੳਦਿਆ ਇਨਸਾਫ ਦਿੱਤਾ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger