ਅਮਨਦੀਪ ਦਰਦੀ , ਗੁਰੂਸਰ ਸੁਧਾਰ /ਬੀਤੇ ਦਿਨ ਸਤਨਾਮ ਸਰਬ ਕਲਿਆਣ ਟਰਸੱਟ ਚੰਡੀਗੜ• ਵੱਲੋਂ ਕਰਵਾਏ ਗਏ ਗੁਰਮਤਿ ਕਵੀਸ਼ਰੀ ਦੇ ਰਾਸ਼ਟਰੀ ਮੁਕਾਬਲੇ ਵਿੱਚੋਂ ਪ੍ਰਨੀਤ ਸਿੰਘ ਜੋਨੀ ਨੇ ਪਹਿਲਾਂ ਸਥਾਨ ਹਾਸਿਲ ਕਰਕੇ ਅਮਰੀਕਾ ਕਨੈਡਾ ਅਤੇ ਆਸਟ੍ਰੇਲੀਆ ਤਿੰਨ ਦੇਸ਼ਾ ਨਾ ਟੂਰਿਸਟ ਵੀਜ਼ਾ ਜਿੱਤਿਆ ਹੈ। ਜਿਕਰਯੋਗ ਹੈ ਕਿ ਸਬੰਧਤ ਟਰੱਸਟ ਵੱਲੋਂ ਪਹਿਲਾਂ ਇਹ ਮੁਕਾਬਲੇ ਜ਼ੋਨ ਪੱਧਰ ਤੇ ਕਰਵਾਏ ਗਏ। ਜਿਸ ਵਿੱਚੋਂ ਇਸ ਲੜਕੇ ਨੇ ਪਹਿਲਾਂ ਸਥਾਨ ਹਾਸਿਲ ਕੀਤਾ । ਇਸ ਸਬੰਧੀ ਕਰਵਾਏ ਗਏ ਰਾਜਪੱਧਰੀ ਮੁਕਾਬਲਿਆਂ ਵਿੱਚੋਂ ਇਸ ਹੋਣਹਾਰ ਵਿਦਿਆਰਥੀ ਗਾਇਕ ਨੇ ਜਿੱਤ ਹਾਸਿਲ ਕੀਤੀ ਤੇ ਫਿਰ ਰਾਸ਼ਟਰੀ ਮੁਕਾਬਲਿਆਂ ਦੇ ਸਖਤ ਮੁਕਾਬਲੇ ਵਿੱਚ ਪਹਿਲਾ ਇਨਾਮ ਹਾਸਿਲ ਕਰਕੇ ਆਪਣੀ ਸਕੂਲ ਅਧਿਆਪਕਾ ਸ਼੍ਰੀਮਤੀ ਕੁਲਦੀਪ ਕੋਰ , ਮੁੱਖ ਅਧਿਆਪਕਾ ਸ਼੍ਰੀਮਤੀ ਗੁਰਸ਼ਰਨ ਕੌਰ ਅਤੇ ਆਪਣੇ ਪਿਤਾ ਸ਼ੇਰ ਸਿੰਘ ਖੇੜੀ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਸਰਪ੍ਰਸਤ ਸ. ਜਗਦੇਵ ਸਿੰਘ ਜੱਸੋਵਾਲ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣੇ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ, ਇੰਟਰਨੈਸ਼ਨਲ ਕਵੀ ਸਭਾ ਦੇ ਪ੍ਰਧਾਨ ਰਵਿੰਦਰ ਸਿੰਘ ਦੀਵਾਨਾ ਨੇ ਇਸ ਹੋਣਹਾਰ ਨੌਜਵਾਨ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਇਹ ਹੋਣਹਾਰ ਧਾਰਮਿਕ ਸੰਗੀਤ ਦੇ ਖੇਤਰ ਵਿੱਚ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦਾ ਨਾਂ ਰੋਸ਼ਨ ਕਰੇਗਾ।
ਪਰਨੀਤ ਸਿੰਘ


Post a Comment