ਪੱਤਰ ਪ੍ਰੇਰਕ, ਗੁਰੂਸਰ ਸੁਧਾਰ,/ਸੂਬੇ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਬੁਢਾਪਾ, ਅੰਗਹੀਣਾ, ਵਿਧਵਾਵਾਂ, ਅਤੇ ਆਸ਼ਰਿਤ ਬੱਚਿਆਂ ਨੂੰ ਦਿੱਤੀ ਜਾਂਦੀ ਮਹੀਨਾਵਾਰ ਪੈਨਸ਼ਨ ਲਾਭਪਾਤਰੀਆਂ ਨੂੰ ਸਥਾਨਕ ਅਗਰਵਾਲ ਧਰਮਸ਼ਾਲਾ ਨਵੀਂ ਅਬਾਦੀ ਅਕਾਲਗੜ• ਵਿਖੇ ਸਰਪੰਚ ਡਾ. ਹਰਮਿੰਦਰ ਕੌਰ ਦੀ ਹਾਜ਼ਰੀ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਦਿੱਤੀ ਗਈ। ਇਹ ਪੈਨਸ਼ਨ ਵੰਡਣ ਸਮੇਂ ਜਸਵਿੰਦਰ ਪਾਲ ਸਿੰਘ ਜੋਨੀ, ਸ਼ਾਮ ਲਾਲ, ਬਾਬੂ ਨਾਇਕ, ਮਨੋਜ ਕੁਮਾਰ (ਸਾਰੇ ਪੰਚ), ਹਰਪਾਲ ਸਿੰਘ, ਨਵੀਨ ਕੁਮਾਰ, ਯਸ਼ਪਾਲ ਸ਼ਰਮਾ ਸਮੇਤ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।
ਸਰਪੰਚ ਡਾਕਟਰ ਹਰਮਿੰਦਰ ਕੌਰ, ਜਸਵਿੰਦਰ ਸਿੰਘ ਜੋਨੀ, ਸ਼ਾਮ ਲਾਲ ਗਰਗ ਤੇ ਬੈਂਕ ਕਰਮਚਾਰੀ ਪੈਨਸ਼ਨ ਵੰਡਦੇ ਹੋਏ।


Post a Comment