ਸ੍ਰੀ ਮੁਕਤਸਰ ਸਾਹਿਬ 6 ਫਰਵਰੀ / ਸਫਲਸੋਚ/ਸਰਕਾਰੀ ਪ੍ਰਾਇਮਰੀ ਸਕੂਲ ਭੁੱਟੀਵਾਲਾ ਦੇ 86 ਲੋੜਵੰਦ ਵਿਦਿਆਰਥੀਆਂ ਨੂੰ ਇਸੇ ਪਿੰਡ ਦੇ ਜੰਮਪਲ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਬਿੱਕਰ ਸਿੰਘ ਢਿੱਲੋਂ ਵੱਲੋਂ ਬੂਟ ਵੰਡੇ ਗਏੇ। ਇਸ ਮੌਕੇ ਤੇ ਉਨ੍ਹਾਂ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਹ ਵੀ ਅਜਿਹੇ ਸਰਕਾਰੀ ਸਕੂਲ ਵਿਚ ਪੜ੍ਹ ਕੇ ਖੇਤੀਬਾੜੀ ਅਫ਼ਸਰ ਦੇ ਇਸ ਅਹੁਦੇ ਤੇ ਪਹੁੰਚੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰਾ ਮਨ ਲਗਾ ਕੇ ਪੜ੍ਹਾਈ ਕਰਨ ਦੀ ਪ੍ਰੇਰਨਾ ਦਿੰਦਿਆਂ ਸਕੂਲ ਦੀ ਬਿਹਤਰੀ ਵਾਸਤੇ ਸਮੂਹ ਸਟਾਫ਼ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਮੁੱਖ ਅਧਿਆਪਕ ਲਖਵੀਰ ਸਿੰਘ ਹਰੀਕੇ ਕਲਾਂ ਨੇ ਆਖਿਆ ਕਿ ਪਿੰਡ ਦੇ ਦਾਨੀ ਪਰਿਵਾਰਾਂ ਵੱਲੋਂ ਸਮੇਂ ਸਮੇਂ ਤੇ ਇਸ ਸਕੂਲ ਨੂੰ ਕਾਫ਼ੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਲਈ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਖਵੀਰ ਸਿੰਘ ਭੁੱਟੀਵਾਲਾ, ਸੁਖਮੰਦਰ ਸਿੰਘ ਢਿੱਲੋਂ, ਸਰਪੰਚ ਬਲਜੀਤ ਕੌਰ, ਮਨਦੀਪ ਸਿੰਘ, ਰਣਬੀਰ ਸਿੰਘ, ਰਾਮ ਸਿੰਘ, ਪਰਵਿੰਦਰ ਸਿੰਘ, ਹਰਜਿੰਦਰ ਕੌਰ, ਸਤਿੰਦਰ ਕੌਰ, ਡਾ. ਰਾਜਬਿੰਦਰ ਸਿੰਘ ਸੂਰੇਵਾਲੀਆ, ਜਗਜੀਵਨ ਸਿੰਘ ਆਦਿ ਹਾਜ਼ਰ ਸਨ।


Post a Comment