ਸਰਦੂਲਗੜ੍ਹ 5 ਫਰਵਰੀ (ਸੁਰਜੀਤ ਸਿੰਘ ਮੋਗਾ) ਪਿਛਲੇ ਦਿਨੀ ਕੇਦਰ ਸਰਕਾਰ ਵੱਲੋ ਡੀਜਲ ਦੇ ਰੇਟਾ ਨੂੰ ਆਪਣੇ ਕੰਟਰੋਲ ਤੋ ਮੁਕਤ ਕਰ ਦਿੱਤਾ ਗਿਆ ਹੈ ਜੋ ਕਿ ਕਿਸਾਨਾ ਲਈ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਨਾਲ ਕਿਸਾਨਾ ਦੀ ਖੇਤੀਬਾੜੀ ਤੇ ਮਾੜਾ ਪ੍ਰਭਾਵ ਪਵੇਗਾ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੱਤਰਕਾਰਾ ਨਾਲ ਕੀਤਾ। ਉਨ੍ਹਾ ਕਿਹਾ ਹੁਣ ਕੇਦਰ ਸਰਕਾਰ ਵੱਲੋ ਡੀਜਲ ਨੂੰ ਕੰਟਰੋਲ ਮੁਕਤ ਕਰਨ ਨਾਲ ਇਸ ਦੇ ਰੇਟ ਵਿੱਚ ਹਰ ਮਹੀਨੇ 50 ਪੈਸੇ ਦਾ ਵਾਧਾ ਕੀਤਾ ਜਾਵੇਗਾ, ਜਿਸਦਾ ਸਾਰਾ ਅਸਰ ਖਾਸ ਕਰਕੇ ਕਿਸਾਨਾ ਦੀ ਖੇਤੀਬਾੜੀ ਉੱਪਰ ਪਵੇਗਾ ਕਿਉਕਿ ਜਿਆਦਾਤਰ ਗਰੀਬ ਛੋਟੇ ਕਿਸਾਨ ਹੀ ਡੀਜਲ ਦੀ ਖਪਤ ਖੇਤੀ ਉਗਾਉਣ ਵਿੱਚ ਕਰਦੇ ਹਨ, ਜੋ ਕਿ ਹੁਣ ਉਨ੍ਹਾ ਦੀ ਪਹੁੰਚ ਤੋ ਬਾਹਰ ਹੋ ਰਿਹਾ ਹੈ ਅਤੇ ਅਖੀਰ ਨੂੰ ਮਹਿੰਗਾਈ ਦੇ ਜਮਾਨੇ 'ਚ ਹੋਰਾ ਵਸਤੂਆ ਦੀ ਤਰ੍ਹਾ ਡੀਜਲ ਖਰੀਦਣ ਲਈ ਵੀ ਕਿਸਾਨਾ ਨੂੰ ਤਰਸਣਾ ਪਊਗਾ।

Post a Comment