ਮੋਗਾ, 5 ਫਰਵਰੀ ਸਫਲਸੋਚ/ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਪੂਰੀ ਤਰ•ਾਂ ਖਿੰਡਰਣ ਪੁੰਡਰਣ ਦੇ ਮੁਕਾਮ ’ਤੇ ਪਹੁੰਚ ਚੁੱਕੀ ਕਾਂਗਰਸ ਪਾਰਟੀ ਨੇ ਮੋਗਾ ਉਪ ਚੋਣ ’ਚ ਆਪਣੀ ਹਾਰ ਮੰਨ ਲਈ ਹੈ ਜਿਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਸ. ਜਗਮੀਤ ਸਿੰਘ ਬਰਾੜ ਨਿਮੋਸ਼ੀ ਤੋਂ ਬਚਣ ਲਈ ਬੇਤੁਕੇ ਬਹਾਨੇ ਘੜਨ ’ਚ ਰੁੱਝ ਗਏ ਹਨ। ਉਨ•ਾਂ ਕਾਂਗਰਸੀ ਆਗੂਆਂ ਨੂੰ ਚਣੌਤੀ ਦਿੱਤੀ ਕਿ ਜੇਕਰ ਉਹ ਚਾਹੁਣ ਤਾਂ ਇਸ ਚੋਣ ’ਚ ਵਰਤੀਆਂ ਜਾਣ ਵਾਲੀਆਂ ਵੋਟਿੰਗ ਮਸ਼ੀਨਾਂ ਦੀ ਆਪਣੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਜਾਂਚ ਕਰਵਾ ਲੈਣ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਰਾਜਕਾਲ ਦੌਰਾਨ ਹਮੇਸ਼ਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਹੁੰਦੀਆਂ ਰਹੀਆਂ ਹਨ ਇਸ ਲਈ ਕਾਂਗਰਸੀ ਆਗੂ ਬਹਾਨੇ ਬਨਾਉਣ ਦੀ ਜਗ•ਾ ਚਾਹੁਣ ਤਾਂ ਹਲਕੇ ’ਚ ਫੌਜ ਲਵਾ ਲੈਣ। ਇਸੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਗਠਜੋੜ ਨੂੰ ਇਤਿਹਾਸਕ ਜਿੱਤ ਦਵਾਉਣ ਲਈ ਦਿਨ-ਰਾਤ ਇੱਕ ਕਰ ਦੇਣ।ਅੱਜ ਇਥੇ ਇਕ ਪਾਰਟੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਭਰ ’ਚੋਂ ਖ਼ਤਮੇ ਦਾ ਸਾਹਮਣਾ ਕਰ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ, ਗੁਜਰਾਤ ਅਤੇ ਫਿਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ’ਚ ਆਪਣੀ ਅਤੇ ਆਪਣੇ ਸਾਥੀਆਂ ਦੀ ਕਰਾਰੀ ਹਾਰ ਨੂੰ ਦੇਖ ਕੇ ਕਾਂਗਰਸੀ ਆਗੂ ਇੰਨਾ ਬੌਖਲਾ ਗਏ ਹਨ ਕਿ ਉਨ•ਾਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਵੋਟਿੰਗ ਮਸ਼ੀਨਾਂ ਅਤੇ ਵੋਟ ਬਕਸੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕਰਨ ਲੱਗ ਪਏ ਹਨ।ਕਾਂਗਰਸ ਪਾਰਟੀ ਵੱਲੋਂ ਦਿੱਲੀ ਵਿਖੇ ਆਪਣੀ ‘ਬੀ-ਟੀਮ’ ਨੂੰ ਬਚਾਉਣ ਲਈ ਕੀਤੀਆਂ ਗਈਆਂ ਨਾਕਾਮ ਕੋਸ਼ਿਸ਼ਾਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਆਦਤ ਤੋਂ ਮਜ਼ਬੂਰ ਪੰਜਾਬ ਵਿਧਾਨ ਸਭਾ ਚੋਣਾਂ ’ਚ 2 ਵਾਰ ਹਾਰ ਦਾ ਸਵਾਦ ਚੱਖਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ’ਚ ਵੀ ਹਾਰ ਚੱਖ ਚੁੱਕੇ ਹਨ ਅਤੇ ਕਾਂਗਰਸ ਦੇ ਇਕ ਹੋਰ ਕਾਗਜੀ ਆਗੂ ਸ. ਜਗਮੀਤ ਸਿੰਘ ਬਰਾੜ ਨੇ ਹਲਕੇ ’ਚ ਇਕ-ਅੱਧੀ ਗੇੜੀ ਲਾਉਣ ਤੋਂ ਬਾਅਦ ਹੀ ਹੌਸਲਾ ਛੱਡ ਦਿੱਤਾ। ਸ. ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦਾ ਤਾਂ ਇਹ ਹਾਲ ਹੈ ਕਿ ਜੇ ਹੁਣ ਉਹ ਹਲਕਾ ਛੱਡ ਕੇ ਜਾਣ ਤਾਂ ਉਨ•ਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਉਹ ਘਰ ਜਾ ਕੇ ਕੀ ਬਹਾਨਾ ਬਨਾਉਣਗੇ।ਅਕਾਲੀ-ਭਾਜਪਾ ਗਠਜੋੜ ਦੇ ਵਿਕਾਸ ਏਜੰਡੇ ’ਤੇ ਬਰਕਰਾਰ ਰਹਿੰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਠਜੋੜ ਦਾ ਇਕੋ-ਇਕ ਟੀਚਾ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣਾ ਹੈ ਅਤੇ ਇਸ ਲਈ ਮੋਗਾ ਉਪ ਚੋਣ ਸਮੇਤ ਭਵਿੱਖ ’ਚ ਹੋਣ ਵਾਲੀਆਂ ਸਾਰੀਆਂ ਚੋਣਾਂ ਵੀ ਗਠਜੋੜ ਵੱਲੋਂ ਵਿਕਾਸ ਦੇ ਏਜੰਡੇ ’ਤੇ ਲੜੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਵਾਤਾਵਰਣ ਨੂੰ ਖਰਾਬ ਕਰਨ ਵਾਲੀ ਇਸ ਕਾਂਗਰਸੀ ਬੂਟੀ ਦੀ ਹਰ ਇੱਕ ਜ਼ੜ• ਨੂੰ ਪੁੱਟਿਆ ਜਾਵੇ। ਸ. ਬਾਦਲ ਨੇ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਆਗੂ ਸੂਬੇ ਦੇ ਵਿਕਾਸ ਲਈ ਹਰ ਉਪਰਾਲਾ ਕਰ ਰਹੇ ਹਨ ਉਥੇ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਕਦੇ ਆਪਣੀ ਕੇਂਦਰ ਸਰਕਾਰ ਨੂੰ ਮਿਲ ਕੇ ਸੂਬੇ ਦੀਆਂ ਵਿਕਾਸ ਗਰਾਂਟਾਂ ਬੰਦ ਕਰਨ ਦੀ ਸ਼ਿਫਾਰਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਦੇ ਪੰਜਾਬ ਦੀ ਮਾਲੀ ਹਾਲਤ ਬਾਰੇ ਕੂੜ ਪ੍ਰਚਾਰ ਕਰਕੇ ਸੂਬੇ ਅੰਦਰ ਹੋ ਰਹੇ ਨਿਵੇਸ਼ ਨੂੰ ਠੱਲ ਪਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ।ਇਸ ਤੋਂ ਪਹਿਲਾਂ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਗਠਜੋੜ ਦੇ ਉਮੀਦਵਾਰ ਦਾ ਜਿੱਤਣਾ ਤੈਅ ਹੈ ਅਤੇ ਪਾਰਟੀ ਨੇ ਰਿਕਾਰਡ ਜਿੱਤ ਹਾਸਿਲ ਕਰਨ ਲਈ ਕਮਰਕੱਸੇ ਕੱਸੇ ਹਨ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਇੰਨੇ ਮੰਦੇ ਦੌਰ ’ਚੋਂ ਗੁਜ਼ਰ ਰਹੀ ਹੈ ਕਿ ਉਸ ਦੇ ਕਿਸੇ ਵੀ ਉਮੀਦਵਾਰ ਨੂੰ ਹਰਾਉਣਾ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਵੱਡੀ ਚਣੌਤੀ ਨਹੀਂ ਹੈ। ਸ. ਬਾਦਲ ਨੇ ਕਿਹਾ ਕਿ ਇਹ ਚੋਣ ਰਿਕਾਰਡ ਫਰਕ ਨਾਲ ਜਿੱਤ ਕੇ ਗਠਜੋੜ ਦੇਸ਼ ਭਰ ਨੂੰ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਹੋਣ ਵਾਲੇ ਹਸ਼ਰ ਦਾ ਸੰਕੇਤ ਦੇਣਾ ਚਾਹੁੰਦਾ ਹੈ।ਇਸੇ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਰਕਰ ਚੋਣ ਮੈਦਾਨ ’ਚ ਲਾਮਬੱਧ ਹੋ ਗਏ ਹਨ ਅਤੇ ਇਸ ਚੋਣ ’ਚ ਕਾਂਗਰਸ ਪਾਰਟੀ ਦਾ ਉਹੀ ਹਾਲ ਕਰਨਗੇ ਜੋ ਗੁਜਰਾਤ ’ਚ ਕੀਤਾ ਹੈ।ਇਸ ਮੌਕੇ ਮੌਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਉਮੀਦਵਾਰ ਰਹੇ ਸਾਬਕਾ ਡੀ.ਜੀ.ਪੀ. ਸ. ਪਰਮਦੀਪ ਸਿੰਘ ਗਿੱਲ ਅਤੇ ਮੌਜੂਦਾ ਊਮੀਦਵਾਰ ਸ੍ਰੀ ਜੋਗਿੰਦਰਪਾਲ ਸਿੰਘ ਜੈਨ ਨੇ ਪ੍ਰਣ ਕੀਤਾ ਕਿ ਉਹ ਇਸ ਚੋਣ ’ਚ ਕਾਂਗਰਸੀ ਉਮੀਦਵਾਰ ਦੀ 51000 ਵੋਟਾਂ ਤੋਂ ਵੱਧ ਵੋਟਾਂ ਨਾਲ ਹਾਰ ਯਕੀਨੀ ਬਨਾਉਣਗੇ। ਉਨ•ਾਂ ਕਿਹਾ ਕਿ ਉਹ ਦੋਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਪਾਹੀ ਹਨ ਅਤੇ ਕਾਂਗਰਸੀ ਉਮੀਦਵਾਰ ਨੂੰ ਕਰੜੀ ਹਾਰ ਦਿਵਾਉਣ ਲਈ ਸ਼ੁਰੂ ਤੋਂ ਹੀ ਇੱਕ ਜੁੱਟ ਹਨ। ਉਨ•ਾਂ ਹਲਕੇ ਦੇ ਵੋਟਰਾਂ ਨੂੰ ਕਾਂਗਰਸ ਪਾਰਟੀ ਦੇ ਬੌਖਲਾਏ ਆਗੂਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਅੱਖੋਂ ਡਿੱਠਾ ਕਰਨ ਲਈ ਕਿਹਾ। ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਮੰਤਰੀਆਂ, ਸੂਬਾ ਆਹੂਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਹਾਜਰ ਸਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਨੂੰ ਜੋਨਾਂ ’ਚ ਵੰਡਦਿਆਂ ਵੱਖ-ਵੱਖ ਆਗੂਆਂ ਨੂੰ ਆਪੋ-ਆਪਣੇ ਜ਼ੋਨ ’ਚੋਂ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ।

Post a Comment