ਸ਼ਾਹਕੋਟ, 4 ਫਰਵਰੀ (ਸਚਦੇਵਾ) ਹਰ ਇੱਕ ਮਾਂ-ਬਾਪ ਨੂੰ ਆਪਣੇ ਪੁੱਤ ਤੋਂ ਆਸ ਹੁੰਦੀ ਹੈ ਕਿ ਉਸ ਦਾ ਪੁੱਤ ਵੱਡਾ ਹੋ ਕੇ ਬੁਢਾਪੇ ਵਿੱਚ ਉਨ•ਾਂ ਦਾ ਸਹਾਰਾ ਬਣੇਗਾਂ, ਪਰ ਕੁੱਝ ਪੁੱਤ ਅਜਿਹੇ ਵੀ ਹੁੰਦੇ ਹਨ, ਜੋ ਪੈਸਿਆਂ ਦੀ ਖਾਤਰ ਆਪਣੇ ਮਾਂ-ਬਾਪ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ । ਅਜਿਹੀ ਹੀ ਘਟਨਾਂ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੰਨੀਆਂ ਕਲਾਂ ਵਿਖੇ ਸੋਮਵਾਰ ਸਵੇਰੇ ਵਾਪਰੀ, ਜਿਸ ਵਿੱਚ ਇੱਕ ਪੁੱਤ ਨੇ ਪੈਸਿਆਂ ਦੀ ਖਾਤਰ ਆਪਣੇ ਹੀ ਮਾਂ-ਬਾਪ ‘ਤੇ ਕਾਤਲਾਨਾ ਹਮਲਾ ਕਰ ਦਿੱਤਾ । ਇਸ ਘਟਨਾਂ ‘ਚ ਉਸ ਨੇ ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦਾ ਬਾਪ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ । ਜਾਣਕਾਰੀ ਅਨੁਸਾਰ ਪਿੰਡ ਕੰਨੀਆਂ ਕਲਾਂ (ਸ਼ਾਹਕੋਟ) ਵਾਸੀ ਸੰਤੋਖ ਸਿੰਘ (60) ਪੁੱਤਰ ਨਾਜਰ ਸਿੰਘ, ਜੋ ਕਿ ਸੇਵਾ ਮੁਕਤ ਟਿਊਬਲ ਓਪਰੇਟਰ ਹੈ ਅਤੇ ਉਸ ਦੇ ਦੋ ਪੁੱਤਰ ਹਨ, ਜੋ ਕਿ ਵਿਆਹੇ ਹੋਏ ਹਨ । ਇਨ•ਾਂ ਦੋਹਾ ਵਿੱਚੋਂ ਉਸ ਦਾ ਵੱਡਾ ਲੜਕਾ ਭੁਪਿੰਦਰ ਸਿੰਘ ਉਸ ਦੇ ਨਾਲ ਰਹਿੰਦਾ ਹੈ ਅਤੇ ਛੋਟਾ ਲੜਕਾ ਸਰਬਜੀਤ ਸਿੰਘ, ਜੋ ਕਿ ਘਰ ਵਿੱਚ ਲੜਾਈ ਝਗੜਾ ਕਰਦਾ ਸੀ ਨੂੰ ਸੰਤੋਖ ਸਿੰਘ ਨੇ ਜਮੀਨ ਦਾ ਹਿੱਸਾ ਦੇ ਕੇ ਅਲੱਗ ਕਰ ਦਿੱਤਾ ਸੀ । ਸੰਤੋਖ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਉਸ ਦਾ ਛੋਟਾ ਲੜਕਾ ਸਰਬਜੀਤ ਸਿੰਘ ਉਸ ਦੇ ਘਰ ਆ ਕੇ ਅਕਸਰ ਹੀ ਲੜਾਈ-ਝਗੜਾ ਕਰਦਾ ਸੀ ਅਤੇ ਆਪਣੇ ਪਿਤਾ ਸੰਤੋਖ ਸਿੰਘ ‘ਤੇ ਮਾਂ ਕੁਲਵੰਤ ਕੌਰ ਨੂੰ ਪ੍ਰੇਸ਼ਾਣ ਕਰਦਾ ਸੀ । ਉਹ ਸੰਤੋਖ ਸਿੰਘ ਨੂੰ ਰਿਟਾਇਰ ਹੋਣ ਤੋਂ ਬਾਅਦ ਮਿਲੇ ਪੈਸਿਆਂ ਵਿੱਚੋਂ ਵੀ ਹਿੱਸਾ ਚਾਹੁੰਦਾ ਸੀ, ਜੋ ਕਿ ਸੰਤੋਖ ਸਿੰਘ ਉਸ ਨੂੰ ਨਹੀਂ ਸੀ ਦੇਣਾ ਚਾਹੁੰਦਾ ਕਿਉਕਿ ਰਿਟਾਇਰ ਹੋਣ ਤੋਂ ਬਾਅਦ ਉਸ ਨੂੰ ਘਰ ਚਲਾਉਣ ਲਈ ਇਹੋ ਹੀ ਪੈਸੇ ਕੰਮ ਆਉਣੇ ਸਨ । ਸੋਮਵਾਰ ਸਵੇਰੇ ਕਰੀਬ 4:30 ਵਜੇ ਸਰਬਜੀਤ ਸਿੰਘ ਪੈਸਿਆਂ ਦੀ ਖਾਤਰ ਘਰ ਦੀ ਕੰਧ ਟੱਪ ਕੇ ਆਪਣੇ ਪਿਤਾ ਦੇ ਘਰ ਆ ਗਿਆ ਅਤੇ ਕਮਰੇ ‘ਚ ਸੁੱਤੇ ਪਏ ਆਪਣੇ ਮਾਂ-ਬਾਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਕਾਰਣ ਕਮਰੇ ‘ਚ ਚੀਕ-ਚਿਹਾੜਾ ਪੈ ਗਿਆ ਅਤੇ ਹਥਿਆਰਾਂ ਦੇ ਵਾਰ ਲੱਗਣ ਕਾਰਣ ਦੋਵੇਂ ਪਤੀ-ਪਤਨੀ ਗੰਭੀਰ ਜਖਮੀ ਹੋ ਗਏ ਅਤੇ ਸਾਰਾ ਕਮਰਾਂ ਖੂਨ ਦੇ ਛਿੱਟਿਆ ਨਾਲ ਭਰ ਗਿਆ । ਸਰਬਜੀਤ ਸਿੰਘ ਨੇ ਆਪਣੇ ਪਿਤਾ ਅਤੇ ਮਾਂ ‘ਤੇ ਕਾਫੀ ਵਾਰ ਕੀਤੇ, ਜਿਸ ਕਾਰਣ ਉਸ ਦੀ ਮਾਂ ਕੁਲਵੰਤ ਕੌਰ (55) ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਦਾ ਪਿਤਾ ਸੰਤੋਖ ਸਿੰਘ ਗੰਭੀਰ ਜ਼ਖਮੀ ਹੋ ਗਿਆ । ਜਦ ਨਾਲ ਦੇ ਕਮਰੇ ‘ਚ ਸੁੱਤੇ ਪਏ ਭੁਪਿੰਦਰ ਸਿੰਘ ਨੇ ਆਪਣੇ ਪਿਤਾ ਦੇ ਕਮਰੇ ਚੋ ਚੀਕਾ ਦੀ ਅਵਾਜ਼ ਸੁਣੀ ਤਾਂ ਉਹ ਭੱਜ ਕੇ ਆਪਣੇ ਕਮਰੇ ਚੋ ਬਾਹਰ ਆਇਆ ਤਾਂ ਸਰਬਜੀਤ ਨੇ ਉਸ ‘ਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਮੰਜੀ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਈ । ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਸਰਬਜੀਤ ਮੌਕੇ ਤੋਂ ਭੱਜ ਗਿਆ । ਇਸ ਘਟਨਾ ਬਾਰੇ ਜਦ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕਰਨ ਉਪਰੰਤ ਜਖਮੀ ਸੰਤੋਖ ਸਿੰਘ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਭਰਤੀ ਕਰਵਾਇਆ, ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ । ਸ਼ਾਹਕੋਟ ਪੁਲਿਸ ਨੇ ਘਟਨਾਂ ਸਥਾਨ ‘ਤੇ ਪਹੁੰਚ ਕੇ ਮ੍ਰਿਤਕ ਕੁਲਵੰਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ । ਭੁਪਿੰਦਰ ਸਿੰਘ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਨੇ ਮੁਲਜਮ ਸਰਬਜੀਤ ਸਿੰਘ ਨੂੰ ਨਾਕੇਬੰਦੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ ।
ਪਿੰਡ ਕੰਨੀਆਂ ਕਲਾਂ (ਸ਼ਾਹਕੋਟ) ਪੁੱਤ ਵੱਲੋਂ ਕਤਲ ਕੀਤੀ ਗਈ ਉਸ ਦੀ ਮਾਂ ਦੀ ਲਾਸ਼ ਕੋਲ ਜਾਂਚ ਕਰਦੀ ਪੁਲਿਸ । ਨਾਲ ਘਟਨਾਂ ਵਾਲੇ ਕਮਰੇ ‘ਚ ਡੁੱਲਿਆ ਖੂਨ (ਇੰਸੈਟ) ਜਖਮੀ ਸੰਤੋਖ ਸਿੰਘ ਅਤੇ ਮ੍ਰਿਤਕਾਂ ਕੁਲਵੰਤ ਕੌਰ ਦੀ ਫਾਈਲ ਫੋਟੋ ।
ਘਟਨਾਂ ਤੋਂ ਬਾਅਦ ਵਿਰਲਾਪ ਕਰਦੇ ਜਖਮੀ ਸੰਤੋਖ ਸਿੰਘ ਅਤੇ ਮ੍ਰਿਤਕਾਂ ਕੁਲਵੰਤ ਕੌਰ ਦੇ ਰਿਸ਼ਤੇਦਾਰ । ਨਾਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸਰਬਜੀਤ ਸਿੰਘ ।



Post a Comment