ਲੁਧਿਆਣਾ ( ਸਤਪਾਲ ਸੋਨੀ ) ਥਾਨਾ ਡਵੀਜ਼ਨ ਨੰ: 4 ਦੀ ਪੁਲਿਸ ਨੇ ਦਸਿਆ ਕਿ ਪਿਛਲੇ ਹਫਤੇ ਕੇਹਰ ਸਿੰਘ ਨਗਰ ਵਾਸੀ ਅਜਾਇਬ ਸਿੰਘ ਨੇ ਆਪਣੇ ਸਾਥੀਆਂ ਨਿਊ ਪ੍ਰਤਾਪ ਸਿੰਘ ਨਗਰ ਵਾਸੀ ਸ਼ਿਵਰਾਜ ਅਤੇ ਮੁਕੇਸ਼ ਦੇ ਨਾਲ ਮਿਲਕੇ ਆਪਣੀ ਨਬਾਲਿਗ ਮਾਸੀ ਦੀ ਕੁੜੀ ਅਗਵਾ ਕਰ ਲਈ ਸੀ । ਨਬਾਲਿਗ ਲੜਕੀ ਦੇ ਪਿਤਾ ਦੀ ਸ਼ਿਕਾਇਤ ਤੇ ਥਾਨਾ ਡਵੀਜ਼ਨ ਨੰ: 4 ਨੇ 3 ਆਰੋਪੀਆਂ ਤੇ ਮਾਮਲਾ ਦਰਜ਼ ਕਰਕੇ ਆਰੋਪੀਆਂ ਨੂੰ ਕਾਬੂ ਕਰਕੇ ਨਬਾਲਿਗ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ । ਪੁਲਿਸ ਨੇ ਨਬਾਲਿਗ ਲੜਕੀ ਦਾ ਮੈਡੀਕਲ ਕਰਵਾਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ ।ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ।ਪੁਲਿਸ ਦੇ ਅਨੁਸਾਰ ਨਬਾਲਿਗ ਲੜਕੀ ਦੇ ਪਿਤਾ ਵਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਕਿ ਆਰੋਪੀ ਅਜਾਇਬ ਸਿੰਘ ਉਸ ਦੀ ਪਤਨੀ ਦਾ ਭਾਂਜਾਂ ਹੈ ਅਤੇ ਉਹ ਅਕਸਰ ਉਸ ਦੇ ਘਰ ਆਉਂਦਾ ਸੀ ਜੋ ਉਸ ਦੀ ਨਬਾਲਿਗ ਲੜਕੀ ਨੂੰ ਸ਼ਾਦੀ ਦਾ ਲਾਰਾ ਲਾਕੇ ਬਲਾਤਕਾਰ ਕਰਦਾ ਰਿਹਾ ਹੈ ।
Post a Comment